ਗੁਰਿੰਦਰ ਸਿੰਘ ਔਲਖ
ਭੀਖੀ, 4 ਮਈ
ਸਥਾਨਕ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਦੇ ਸਹਿਯੋਗ ਸਦਕਾ ਲਾਇਫ ਕੇਅਰ ਫਾਉਂਡੇਸ਼ਨ ਡੇਰਾ ਬਸੀ ਦੁਆਰਾ ਉੱਚ ਪੱਧਰੀ ਚੈਰੀਟੇਬਲ ਲੈਬੋਰੇਟਰੀ ਦਾ ਉਦਘਾਟਨ ਬਾਬਾ ਬਾਲਕ ਦਾਸ ਗੱਦੀ ਨਸੀਨ ਡੇਰਾ ਬਾਬਾ ਗੁੱਦੜ ਸ਼ਾਹ ਜੀ ਵੱਲੋਂ ਕੀਤਾ ਗਿਆ। ਬਖਸ਼ੀਸ਼ ਸਿੰਘ ਲੈਬ ਪੰਜਾਬ ਇੰਚਾਰਜ ਨੇ ਦੱਸਿਆ ਕਿ ਇਹ ਲੈਬੋਰੇਟਰੀ (ਐਨਏਬੀਐਲ) ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ, ਜਿਸਦੀਆਂ ਰਿਪੋਰਟਾਂ ਹਰ ਛੋਟੇ ਵੱਡੇ ਸਿਹਤ ਅਦਾਰੇ ਪ੍ਰਵਾਨ ਕਰਦੇ ਹਨ, ਸਮੁੱਚੇ ਪੰਜਾਬ ਭਰ ਵਿੱਚ ਉਹਨਾਂ ਦੀ ਸੰਸਥਾ ਦੇ ਲੈਬ ਕੇਂਦਰ ਸਥਾਪਿਤ ਹਨ, ਬਹੁਤ ਘੱਟ ਖਰਚ ’ਤੇ ਹਰ ਕੋਈ ਆਪਣਾ ਟੈਸਟ ਕਰਵਾ ਸਕਦਾ ਹੈ।
ਇਸ ਮੌਕੇ ਬੋਲਦਿਆਂ ਸੇਵਾਮੁਕਤ ਜੇਈ ਕਰਨੈਲ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਲਈ ਇਹ ਲੈਬੋਰੇਟਰੀ ਪ੍ਰਦਾਨ ਸਿੱਧ ਹੋਵੇਗੀ, ਹਰ ਕੋਈ ਬਹੁਤ ਘੱਟ ਕੀਮਤ ’ਤੇ ਆਪਣੇ ਟੈਸਟ ਅਸਾਨੀ ਨਾਲ ਕਰਵਾ ਸਕੇਗਾ। ਉਹਨਾਂ ਵੱਧ ਤੋਂ ਵੱਧ ਲੋਕਾਂ ਇਸ ਲੈਬ ਦਾ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਪ੍ਰਧਾਨ ਜਗਤਾਰ ਸਿੰਘ ਰੁਪਾਲ, ਮਾ. ਚਰਨਜੀਤ ਸਿੰਘ ਧਲੇਵਾਂ, ਵਿਨੋਦ ਕੁਮਾਰ ਸਿੰਗਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ, ਰੂਪ ਸਿੰਘ ਢਿੱਲੋਂ, ਰਜਿੰਦਰ ਸਿੰਘ ਬੁਢਲਾਡਾ, ਗੋਦਾ ਰਾਮ, ਰਾਮ ਸਿੰਘ ਅਕਲੀਆ ਤੋਂ ਇਲਾਵਾ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।