ਭਾਜਪਾ ਨੇ ਆਪਣੇ ਵਰਕਰ ਦਾ ਕੀਤਾ ਸਨਮਾਨ –
ਮਾਨਸਾ: (ਨਾਨਕ ਸਿੰਘ ਖੁਰਮੀ )
ਭਾਰਤੀ ਜਨਤਾ ਪਾਰਟੀ ਨੇ ਪੁਰਾਣੇ ਤੇ ਸਮਰਪਿਤ ਵਰਕਰ ਗੋਮਾ ਰਾਮ ਕਰੰਡੀ ਨੂੰ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਨਿਯੁਕਤ ਕਰਕੇ ਵੱਡਾ ਸਨਮਾਨ ਦਿੱਤਾ ਹੈ। ਪਾਰਟੀ ਦੀ ਦੂਰ ਦ੍ਰਿਸ਼ਟੀ ਅਤੇ ਜ਼ਮੀਨੀ ਅਗੂਆਂ ਨੂੰ ਆਗੇ ਲਿਆਉਣ ਦੀ ਨੀਤੀ ਦੇ ਤਹਿਤ ਗੋਮਾ ਰਾਮ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।
ਗੋਮਾ ਰਾਮ ਨੇ ਹਮੇਸ਼ਾਂ ਲੋਕਾਂ ਦੀਆਂ ਮੁਸ਼ਕਲਾਂ ਲਈ ਆਵਾਜ਼ ਉਠਾਈ ਹੈ ਅਤੇ ਪਾਰਟੀ ਦੇ ਵਾਧੇ ਲਈ ਬੇਲੋਸ ਸੇਵਾ ਕੀਤੀ ਹੈ। ਨਿਯੁਕਤੀ ਮੌਕੇ ਉਹਨਾਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ ਗਈਆਂ ਹਨ।
ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੋਮਾ ਰਾਮ ਦੇ ਨਾਲ ਕਦਮ ਮਿਲਾ ਕੇ ਚਲਣ ਅਤੇ ਸੇਵਾ ਦੇ ਕੰਮਾਂ ਵਿੱਚ ਨਿਰੰਤਰ ਅੱਗੇ ਆਉਣ।
