22 ਫਰਵਰੀ (ਨਾਨਕ ਸਿੰਘ ਖੁਰਮੀ) ਦੇਸ ਪੰਜਾਬ ਬਿਊਰੋ: ਅੱਜ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਇਮ ਫਰੰਟ ਦੇ ਕੌਮੀ ਪ੍ਰਮੁੱਖ ਸ੍ਰੀ ਅਮਨ ਗਰਗ ਸੂਲਰ ਨੇ ਕਿਹਾ ਕਿ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਵਰਗੇ ਹਾਡਕੋਰ ਗੈਂਗਸਟਰ ਦਾ AGTF ਤੇ ਬਰਨਾਲਾ ਪੁਲਿਸ ਦੇ ਸਾਂਝੇ ਉਪਰੇਸ਼ਨ ਵਿੱਚ ਐਨਕਾਊਂਟਰ ਹੋਣਾ ਬਿਲਕੁਲ ਸਹੀ ਤੇ ਵਾਜਬ ਹੈ ਕਿਉਂਕਿ ਕਤਲ ਕੇਸ ਵਿੱਚ ਸਜਾ ਜਾਬਤਾ ਹੋਣ ਸਮੇਤ 67 ਗੰਭੀਰ ਅਪਰਾਧਾਂ ਦੇ ਪਰਚਿਆਂ ‘ਚ ਨਾਮਜਦ ਕਾਲੇ ਧਨੌਲੇ ਦੀ ਅਪਰਾਧਿਕ ਮਾਨਸਿਕਤਾ ਤੋਂ ਸਾਫ਼ ਜਾਹਿਰ ਹੈ ਕਿ ਇਹ ਵਿਅਕਤੀ ਸਮਾਜ ਲਈ ਖਤਰਾ ਬਣ ਚੁੱਕਿਆ ਸੀ। ਕਤਲ ਕੇਸ ਵਿੱਚ ਸਜਾ ਭੁਗਤ ਰਿਹਾ ਕਾਲਾ ਧਨੌਲਾ ਜਮਾਨਤ ਪਰ ਆਉਣ ਦੇ ਬਾਵਜੂਦ ਵੀ ਇਰਾਦਾ ਏ ਕਤਲ ਵਰਗਾ ਪਰਚਾ ਆਪਣੇ ਉਪਰ ਦਰਜ ਕਰਵਾਕੇ ਪੁਲਿਸ ਤੋਂ ਲੁਕਦਾ ਫਿਰ ਰਿਹਾ ਸੀ। ਪਰੰਤੂ ਇੱਕ ਗੁਪਤ ਸੂਚਨਾ ਤੇ ਚਲਦਿਆਂ AGTF ਵੱਲੋਂ ਪਿੰਡ ਬਡਬਰ ਜਿਲ੍ਹਾ ਬਰਨਾਲਾ ਦੇ ਫਾਰਮ ਹਾਊਸ ਨੂੰ ਘੇਰਾ ਪਾ ਲਿਆ ਜਿਸ ਤਹਿਤ ਗੈਂਗਸਟਰ ਕਾਲਾ ਧਨੌਲਾ ਸਮੇਤ ਹੋਰ ਮੁਲਜ਼ਮਾਂ ਨੂੰ ਪੁਲਿਸ ਅੱਗੇ ਸਰੰਡਰ ਕਰਨ ਲਈ ਕਿਹਾ ਗਿਆ ਪਰੰਤੂ ਦੋਸ਼ੀਆਂ ਵਲੋਂ ਫਾਇਰਿੰਗ ਕਰਕੇ ਪੁਲਿਸ ਦੇ ਮੁਲਾਜਿਮਾਂ ਨੂੰ ਜਖਮੀ ਕਰ ਦਿੱਤਾ ਅਤੇ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਗੈਂਗਸਟਰ ਕਾਲੇ ਧਨੌਲੇ ਦਾ ਐਂਕਾਊਂਟਰ ਹੋ ਗਿਆ।
ਗਰਗ ਨੇ ਕਿਹਾ ਕਿ ਕੁਝ ਸਰਾਰਤੀ ਅਨਸਰ ਪੰਜਾਬ ਵਿੱਚ ਹੁਣ ਅਸਾਂਤੀ ਫੈਲਾਉਣ ਲਈ ਅਜਿਹੇ ਐਨਕਾਊਂਟਰਾਂ ਨੂੰ ਫਰਜ਼ੀ ਦੱਸ ਕੇ 1980-90 ਦੇ ਦਹਾਕਿਆਂ ਨਾਲ ਮਿਲਾ ਕੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਪ੍ਰਤੀ ਸੋਸਲ ਮੀਡੀਆ ਉਪਰ ਨਫ਼ਰਤ ਫੈਲਾਉਣ ਲਈ ਜ਼ਹਿਰ ਉਗਲ ਰਹੇ ਹਨ ਅਤੇ ਸਰਕਾਰ ਪ੍ਰਤੀ ਵਿਧਰੋਹ ਖੜਾ ਕਰਨ ਦੀ ਸਥਿਤੀ ਪੈਦਾ ਕਰਨ ਵਿੱਚ ਲੱਗੇ ਹੋਏ ਹਨ। ਇਸ ਸਥਿਤੀ ਤੋਂ ਬਚਣ ਲਈ ਸੂਬਾ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਆਈ.ਟੀ.ਸੈੱਲ ਤੇ ਇੰਨਟੈਲੀਜੈਂਸ ਦੇ ਜਰੀਏ ਨਫ਼ਰਤ ਫੈਲਾਉਣ ਵਾਲੇ ਵਿਧਰੋਹਕਾਰੀਆਂ ਉੱਤੇ ਪਰਚੇ ਦਰਜ ਕਰਨੇ ਚਾਹੀਦੇ ਹਨ ਤਾਂਕਿ ਪੰਜਾਬ ਵਿੱਚ ਕੋਈ ਵੀ ਡਿਸਟਰਬੈਂਸ ਫੈਲਾਉਣ ਦੀ ਸਾਜਿਸ਼ ਤੇ ਹਿੰਮਤ ਨਾ ਕਰ ਸਕੇ।
ਅਮਨ ਗਰਗ ਸੂਲਰ ਨੇ ਕਿਹਾ ਕਿ ਪੰਜਾਬ ਦੇ ਨਾਜੁਕ ਹਾਲਤਾਂ ਨੂੰ ਦੇਖਦਿਆਂ ਗੈਂਗਸਟਰਾਂ ਦਾ ਸਫਾਇਆ ਹੋਣਾ ਬੇਹੱਦ ਜ਼ਰੂਰੀ ਹੈ ਸਾਡਾ ਫਰੰਟ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਐਨਕਾਊਂਟਰਾਂ ਦਾ ਪੂਰਨ ਤੌਰ ਤੇ ਸਮਰਥਨ ਤੇ ਸਲਾਘਾ ਕਰਦਾ ਹੈ। ਇਸ ਮੌਕੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ, ਜਨਰਲ ਸਕੱਤਰ ਨਾਨਕ ਸਿੰਘ ਖੁਰਮੀ, ਚੇਅਰਮੈਨ ਨੇਮ ਚੰਦ ਅਤੇ ਪੰਜਾਬ ਪ੍ਰਭਾਰੀ ਅੰਕੁਸ਼ ਜਿੰਦਲ, ਬਲਵਿੰਦਰ ਸਿੰਘ, ਰਾਹੁਲ ਕੁਮਾਰ ਆਦਿ ਆਗੂ ਵੀ ਹਾਜ਼ਰ ਰਹੇ ।
ਜਾਰੀ ਕਰਤਾ:
ਅਮਨ ਗਰਗ (ਐਡਵੋਕੇਟ)
ਕਾਨੂੰਨੀ ਸਲਾਹਕਾਰ
A.I.A.T. Org. ਪੰਜਾਬ
ਮੋਬਨ 98151—60051