19 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ (ਤਰਨ-ਤਾਰਨ) ਵਿਖੇ ‘ਵਰਮੀ ਕੰਪੋਸਟ ਅਤੇ ਟਿਕਾਊ ਭੋਜਨ ਪ੍ਰਣਾਲੀਆਂ ਅਪਣਾਉਣ ਸੰਬੰਧੀ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਸਪਾਂਸਰ ਕੀਤਾ ਗਿਆ। ਦੱਸਣਯੋਗ ਹੈ ਕਿ ਵਰਕਸ਼ਾਪ ਨੋਡਲ ਕੋਆਰਡੀਨੇਟਰ ਈਕੋ ਕਲੱਬ ਡਾ. ਗੁਰਚਰਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਮੈਡਮ ਕਿੰਦਰਜੀਤ ਕੌਰ ਵੱਲੋਂ ਆਏ ਮਹਿਮਾਨਾਂ ਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਜੀ ਆਇਆ ਆਖਦਿਆਂ ਸਰਕਾਰ ਅਤੇ ਕੌਂਸਲ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬਾਗਬਾਨੀ ਵਿਭਾਗ ਪੰਜਾਬ ਤੋਂ ਸੇਵਾਮੁਕਤ ਡਿਪਟੀ ਡਾਇਰੈਕਟਰ ਸ੍ਰ. ਹਰਦਿਆਲ ਸਿੰਘ ਘਰਿਆਲਾ ਵੱਲੋਂ ਆਰਗੈਨਿਕ ਖੇਤੀ ਦੀ ਮਹੱਤਤਾ ਅਤੇ ਰਵਾਇਤੀ ਸਿਹਤ ਸੰਭਾਲ ਵਿਧੀਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਵੇਲੇ ਜਦੋਂ ਸਮੁੱਚਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ,ਉਦੋਂ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣ ਦੀ ਖਾਸ ਲੋੜ ਹੈ। ਅਤੇ ਕੁਦਰਤੀ ਤਰੀਕੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਕੁਦਰਤੀ ਤਰੀਕੇ ਨਾਲ ਉਗਾਏ ਖਾਦ ਪਦਾਰਥਾਂ ਉੱਪਰ ਨਿਰਭਰਤਾ ਵਧਾਉਣੀ ਚਾਹੀਦੀ ਹੈ। ਇਸ ਮੌਕੇ ਵਾਤਾਵਰਨ ਨਾਲ ਸੰਬੰਧਿਤ ਸਲੋਗਨ ਲਿਖਣ, ਪੋਸਟਰ ਬਣਾਉਣ, ਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਕ੍ਰਮਵਾਰ ਕੋਮਲ (ਬੀ.ਕਾਮ ਸੈਮਸਟਰ ਚੌਥਾ), ਪ੍ਰਨੀਤ ਕੌਰ ( ਬੀ.ਐਸ.ਈ ਸੈਮਸਟਰ ਚੌਥਾ),ਜਸਬੀਰ ਕੌਰ (ਬੀ.ਐਸ.ਈ ਨਾਨ ਮੈਡੀਕਲ ਸੈਮਸਟਰ ਚੌਥਾ), ਕਿਰਨ (ਬੀ.ਸੀ.ਏ ਸੈਮਸਟਰ ਚੌਥਾ), ਜਸਪ੍ਰੀਤ ਕੌਰ (ਬੀ.ਕਾਮ ਸੈਮਸਟਰ ਦੂਜਾ), ਕਰਮਜੀਤ ਕੌਰ (ਬੀ.ਐਸ.ਈ ਸੈਮਸਟਰ ਦੂਜਾ),ਹਰਮਨਦੀਪ ਕੌਰ ਅਤੇ ਸਿਮਰਨ ਕੌਰ (ਬੀ.ਕਾਮ ਸੈਮਸਟਰ ਦੂਜਾ), ਸੰਧਿਆ ਕੁਮਾਰੀ ਅਤੇ ਨਵਨੀਤ ਕੌਰ (ਬੀ.ਕਾਮ ਸੈਮਸਟਰ ਦੂਜਾ) ਜੇਤੂ ਰਹੇ। ਜੇਤੂ ਵਿਦਿਆਰਥੀਆਂ ਨੂੰ ਸਰਟੀਫੀਕੇਟ ਵੰਡੇ ਗਏ। ਇਸ ਮੌਕੇ ਸਹਾਇਕ ਪ੍ਰੋਫੈਸਰ ਕਾਮਰਸ ਵਿਭਾਗ ਡਾ. ਮਨਜਿੰਦਰ ਕੌਰ ਨੇ ਆਏ ਮਹਿਮਾਨ ਧੰਨਵਾਦ ਦਾ ਕੀਤਾ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਸੀ।