ਭੀਖੀ, 15 ਨਵੰਬਰ
ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਵਿੱਚ ‘ਸ਼੍ਰੀ ਗੁਰੂ ਨਾਨਕ ਦੇਵ ਜੀ’ ਦੀ ਜਯੰਤੀ
ਮਨਾਈ ਗਈ।ਸਕੂਲ ਵਿਦਿਆਰਥੀਆਂ ਨੇ ਸਮਾਗਮ ਦੀ ਸ਼ੁਰੂਆਤ ‘ਜਪੁਜੀ ਸਾਹਿਬ’ ਦੇ
ਪਾਠ ਕਰਕੇ ਕੀਤੀ।ਵਿਦਿਆਰਥੀਆਂ ਵੱਲੋਂ ਇਹ ਤਿਉਹਾਰ ਬੜੇ ਹੀ ਮਾਣ , ਸਤਿਕਾਰ ਅਤੇ
ਸ਼ਰਧਾ ਨਾਲ ਮਨਾਇਆ ਗਿਆ। ਭਗਤੀ ਦੇ ‘ਭਜਨਾਂ’ ਅਤੇ ‘ਅਰਦਾਸ’ ਦੇ ਅਧਿਆਤਮਕ
ਮਾਹੌਲ ਨੇ ਹਵਾ ਵਿੱਚ ਧਾਰਮਿਕ ਜੋਸ਼ ਭਰ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਦੀਪ
ਕੌਰ ਜੀ ਨੇ ਬੱਚਿਆਂ ਨੂੰ ਗੁਰਪੂਰਬ ਦਿਵਸ ਦੀ ਵਧਾਈ ਦਿੰਦੇ ਹੋਏ ਉਹਨਾਂ ਨੇ
ਬੱਚਿਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ “ਕਿਰਤ ਕਰੋ,ਨਾਮ ਜਪੋ ਤੇ ਵੰਡ ਛਕੋ”
ਆਦਿ ਉੱਪਰ ਚੱਲਣ ਲਈ ਪੇ੍ਰਰਿਤ ਕੀਤਾ।ਇਸ ਮੌਕੇ ਸਕੂਲ ਦੇ ਪ੍ਰਬੰਧਕਾ ਵੱਲੋਂ ਬੱਚਿਆਂ
ਨੂੰ ਆਪਣੇ ਹੱਥੀਂ ਦੇਗ ਵੰਡ ਕੇ ਅਹਿਮ ਭੂਮਿਕਾ ਨਿਭਾਈ।