ਬੁਢਲਾਡਾ,6 ਫਰਵਰੀ ( ਨਾਨਕ ਸਿੰਘ ਖੁਰਮੀ) ਉੱਤਰੀ ਭਾਰਤ ਦੀ ਸਿਰਮੌਰ ਖ਼ੁਦਮੁਖ਼ਤਿਆਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਇੰਟਰਨਲ ਕੁਆਲਿਟੀ ਅਸ਼ੋੋਰੈਂਸ ਸੈੱਲ (ਆਈ. ਕਿਉਂ. ਏ. ਸੀ.) ਅਤੇ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵੱਲੋਂ ਮਿਤੀ 28 ਜਨਵਰੀ ਤੋਂ 1 ਫਰਵਰੀ 2025 ਤੱਕ ‘ਇੰਮਪਾਵਰਿੰਗ ਫੈਕਲਟੀ ਫਾਰ ਪ੍ਰੋਫੈਸ਼ਨਲ ਗਰੋਥ’ ਵਿਸ਼ੇ ’ਤੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਲਗਾਇਆ ਗਿਆ। ਇਸ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਵਿੱਚ ਖੋਜ ਜਨਰਲਾਂ, ਐੱਨ.ਈ.ਪੀ.-2020, ਟੀਚਿੰਗ ਐਪਟੀਟਿਊਡ, ਆਰਟੀਫਿਸੀਅਲ ਟੂਲਜ, ਪੜ੍ਹਨ ਵਿਧੀਆਂ, ਲਾਈਫ ਸਕਿੱਲ ਤੇ ਸੌਫਟ ਸਕਿੱਲ ਬਾਰੇ ਵਿਚਾਰ ਚਰਚਾ ਹੋਈ।
ਉਦਘਾਟਨੀ ਸੈਸ਼ਨ ਵਿੱਚ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਪੜ੍ਹਨ-ਵਿਧੀਆਂ, ਖੋਜ-ਵਿਧੀਆਂ, ਨਵੀਂ ਸਿੱਖਿਆ ਨੀਤੀ ਅਤੇ ਸਕਿੱਲ ਅਧਾਰਿਤ ਸਿੱਖਿਆ ਸੰਬੰਧੀ ਵਿਸਥਾਰ ਵਿੱਚ ਭਾਸ਼ਣ ਦਿੰਦਿਆਂ ਇਨ੍ਹਾਂ ਪ੍ਰੋਗਰਾਮ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਇੰਟਰਨਲ ਕੁਆਲਿਟੀ ਅਸ਼ੋੋਰੈਂਸ ਸੈੱਲ ਦੇ ਕੋਆਰਡੀਨੇਟਰ ਡਾ. ਰਿਸ਼ੀ ਕੁਮਾਰ ਨੇ ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਅਹਿਮੀਅਤ ਸਬੰਧੀ ਗੱਲ ਕਰਦਿਆਂ ਪੜ੍ਹਨ ਵਿਧੀਆਂ ਦੇ ਨਾਲ ਨਾਲ ਵਿਦਿਆਰਥੀ ਅਤੇ ਅਧਿਆਪਕ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ ਹੈ, ਸਬੰਧੀ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਵਿਸ਼ਾ ਮਾਹਿਰ ਅਤੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਸ. ਬਲਵਿੰਦਰ ਸਿੰਘ ਨੇ ਸਿਹਤ ਬੀਮਾ ਯੋਜਨਾ ਬਾਰੇ, ਸ਼੍ਰੀ ਅਸ਼ੋਕ ਕੁਮਾਰ ਵੱਲੋਂ ਅਧਿਆਪਨ ਵਿੱਚ ਆਈ.ਸੀ.ਟੀ. ਟੂਲਜ਼ ਦੀ ਵਰਤੋਂ ਸਬੰਧੀ, ਡਾ. ਮਾਨ ਸਿੰਘ ਦੁਆਰਾ ਨਵੀਂ ਸਿੱਖਿਆ ਨੀਤੀ ਦੇ ਉਚੇਰੀ ਸਿੱਖਿਆ ਤੇ ਪ੍ਰਭਾਵ, ਡਾ. ਕਮਲਜੀਤ ਕੌਰ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੁਆਰਾ ਐੱਨ. ਈ. ਪੀ. ਅਤੇ ਅਧਿਆਪਨ ਯੋਗਤਾ, ਡਾ. ਸੁਸ਼ੀਲ ਕੁਮਾਰ ਕਾਂਸਲ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਖੋਜ ਰਸਾਲਿਆਂ, ਡਾ. ਸੁਰਿੰਦਰ ਸਿੰਘ, ਸੰਯੁਕਤ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਆਧੁਨਿਕ ਅਤੇ ਪਰੰਪਰਾਗਤ ਪੜ੍ਹਾਉਣ ਵਿਧੀਆਂ, ਡਾ. ਜਾਗ੍ਰਤੀ ਸੈਣੀ, ਦੁਆਰਾ ਪੁਸਤਕ ਸਮੀਖਿਆ ਵਿੱਚ ਏ. ਆਈ. ਦੀ ਵਰਤੋਂ, ਡਾ. ਦੀਪਮ ਗੋਇਲ, ਸਹਾਇਕ ਪ੍ਰੋਫੈਸਰ ਚਿਤਕਾਰਾ ਯੂਨੀਵਰਸਿਟੀ ਦੁਆਰਾ ਡੀਜੀਟਲ ਡੀਟੌਕਸ ਵਿਸ਼ੇ ਤੇ ਲੈਕਚਰ ਕੀਤੇ ਗਏ। ਇਸ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਵਿਚ 100 ਦੇ ਲੱਗਭੱਗ ਅਧਿਆਪਕਾਂ ਨੇ ਭਾਗ ਲਿਆ।