13 ਮਈ (ਗਗਨਦੀਪ ਸਿੰਘ) ਤਲਵੰਡੀ ਸਾਬੋ: ਬੀਤੇ ਦਿਨੀਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ. ਪੰਜਾਬ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ ਅਤੇ ਪੰਜਾਬੀ ਦੇ ਸਿਰਮੌਰ ਕਵੀ ਪਦਮ ਸ੍ਰੀ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜ਼ਲੀ ਭੇਂਟ ਸਮਾਗਮ ਸਰਪ੍ਰਸਤ ਗਿਆਨੀ ਕੌਰ ਸਿੰਘ ਜੀ ਕੋਠਾਗੁਰੂ ਦੀ ਰਹਿਨੁਮਾਈ ਹੇਠ ਅਕਾਦਮੀ ਦੇ ਦਫ਼ਤਰ ਗੁਰੂ ਗੋਬਿੰਦ ਸਿੰਘ ਲਾਇਬ੍ਰੇਰੀ ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ ਵਿਖੇ ਕਰਵਾਇਆ ਗਿਆ। ਪ੍ਰਧਾਨ ਪ੍ਰੋ. ਡਾ. ਗੁਰਜੀਤ ਸਿੰਘ ਜੀ ਖ਼ਾਲਸਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੁਰਜੀਤ ਪਾਤਰ ਜੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਨਰਲ ਸਕੱਤਰ ਕੰਵਰਜੀਤ ਸਿੰਘ ਜੀ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ। ਜਿਸ ਵਿੱਚ “ਗੀਤਾਂ ਦਾ ਬਰਥਡੇ” ਲੇਖਕ ਨਿਰਮਲ ਸਿੰਘ ਵਿਗਿਆਨੀ ਮਾਣਯੋਗ ਮੋਢੀ ਮੈਂਬਰ ਅਕਾਦਮੀ ਅਤੇ “ਵੇਸਵਾ ਦੀ ਧੀ” ਲੇਖਿਕਾ ਸਰਬ ਢਿੱਲੋਂ ਜੀ, ਇਹ ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਇਹਨਾਂ ਦੋਨਾਂ ਪੁਸਤਕਾਂ ਉੱਪਰ ਸਾਰਥਕ ਗੱਲਬਾਤ ਕਰਦਿਆਂ ਪਰਚਾ ਪੜ੍ਹਦਿਆਂ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਪ੍ਰੀਤੀਮਾਨ ਅਤੇ ਪ੍ਰੈੱਸ ਸਕੱਤਰ ਗਗਨ ਫੂਲ ਨੇ ਪੁਸਤਕਾਂ ਅੰਦਰ ਝਾਤ ਮਰਵਾਈ। ਸਮਾਗਮ ਮੌਕੇ ਸ਼ਮਸ਼ੇਰ ਸਿੰਘ ਮੱਲ੍ਹੀ (ਪ੍ਰਧਾਨ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ, ਫੂਲ ਟਾਊਨ), ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼), ਜਗਤਾਰ ਸਿੰਘ ਰਤਨ (ਵਿੱਤ ਸਕੱਤਰ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ, ਫੂਲ ਟਾਊਨ), ਰੇਵਤੀ ਪ੍ਰਸ਼ਾਦ (ਪ੍ਰਧਾਨ ਕਵੀਸ਼ਰੀ ਵਿਕਾਸ ਮੰਚ ਪੰਜਾਬ), ਦਰਸ਼ਨ ਸਿੰਘ ਭੰਮੇ (ਜਨਰਲ ਸਕੱਤਰ ਕਵੀਸ਼ਰੀ ਵਿਕਾਸ ਮੰਚ ਪੰਜਾਬ), ਅੰਮ੍ਰਿਤਪਾਲ ਸਿੰਘ ਬਰਾੜ (ਸਰਪ੍ਰਸਤ ਮਾਲਵਾ ਵੈੱਲਫੇਅਰ ਕਲੱਬ, ਤਲਵੰਡੀ ਸਾਬੋ) ਸ਼ੇਖਰ ਤਲਵੰਡੀ (ਚੇਅਰਮੈਨ ਮਾਲਵਾ ਵੈੱਲਫੇਅਰ ਕਲੱਬ, ਤਲਵੰਡੀ ਸਾਬੋ) ਫਲਰਾਜ ਸ਼ਰਮਾਂ, ਮਾਹੀ ਮਰਜਾਣਾ, ਗੁਰਤੇਜ ਸਿੰਘ ਮੱਖਣ (ਮਾਣਯੋਗ ਮੋਢੀ ਮੈਂਬਰ ਅਕਾਦਮੀ), ਸੁਖਜਿੰਦਰ ਸਿੰਘ, ਪ੍ਰੀਤ ਕੈਂਥ (ਵਿੱਤ ਸਕੱਤਰ) ਆਦਿ ਹਾਜ਼ਰ ਹੋਏ ਅਤੇ ਸਭਨਾਂ ਨੇ ਸੁਰਜੀਤ ਪਾਤਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਅਕਾਦਮੀ ਦੇ ਸੰਸਥਾਪਕ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਜੀ ਨੇ ਨਿਊਜ਼ੀਲੈਂਡ ਦੀ ਧਰਤੀ ਤੋਂ ਆਨਲਾਇਨ ਮਾਧਿਅਮ ਰਾਂਹੀ ਸਮਾਗਮ ਮੌਕੇ ਲੋਕ ਅਰਪਣ ਹੋਈਆਂ ਪੁਸਤਕਾਂ ਦੇ ਲੇਖਕਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਨੇ ਪਦਮ ਸ੍ਰੀ ਸੁਰਜੀਤ ਪਾਤਰ ਜੀ ਨੂੰ ਅਕਾਦਮੀ ਵੱਲੋਂ ਸ਼ਰਧਾਂਜ਼ਲੀ ਭੇਂਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਰਮ ਮਹਿੰਮੀ (ਮਿਸਟਰ ਸਿੰਘ ਕੁਲੈਕਸ਼ਨ) ਵੱਲੋਂ ਸਮਾਗਮ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜੋ ਕਿ ਖਿੱਚ ਦਾ ਕੇਂਦਰ ਰਹੀ।