ਕੁੱਝ ਤਕਨੀਕੀ ਕਾਰਨਾਂ ਕਰਕੇ ਕਰਨਾ ਪਿਆ ਮੁਅੱਤਲੀ
29 ਨਵੰਬਰ (ਗਗਨਦੀਪ ਸਿੰਘ) ਤਲਵੰਡੀ ਸਾਬੋ: ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਅਚਨਚੇਤ ਆਨਲਾਈਨ ਮੀਟਿੰਗ ਹੋਈ । ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਅਕਾਦਮੀ ਦਾ 2 ਦਸੰਬਰ ਨੂੰ ਹੋਣ ਵਾਲਾ ਚੋਣ ਇਜਲਾਸ ਨਹੀਂ ਹੋਵੇਗਾ । ਜਿਸ ਦਾ ਮੁੱਖ ਕਾਰਨ ਇਹ ਕਿ ਬਠਿੰਡਾ ਵਿਖੇ 1 ਤੋਂ 4 ਦਸੰਬਰ ਨੂੰ ਮੇਲਾ ਜਾਗਦੇ ਜੁਗਨੂੰਆਂ ਦਾ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਅਕਾਦਮੀ ਦੇ ਕੁਝ ਅਹੁਦੇਦਾਰ ਪ੍ਰਬੰਧਕੀ ਟੀਮ ਵਿੱਚ ਤੇ ਅਕਾਦਮੀ ਦੇ ਮੈਂਬਰਾਂ ਦਾ ਬਹੁਤਾ ਹਿੱਸਾ ਉਸ ਮੇਲੇ ਵਿੱਚ ਸ਼ਾਮਿਲ ਹੋਵੇਗਾ ਜਿਸ ਕਾਰਨ ਅਕਾਦਮੀ ਦਾ 2 ਦਸੰਬਰ ਨੂੰ ਹੋਣ ਵਾਲਾ ਚੋਣ ਇਜਲਾਸ ਮੁਅੱਤਲ ਕਰਕੇ ਆਉਣ ਵਾਲੀ 10 ਦਸੰਬਰ 2023 ਨੂੰ ਕਰਵਾਉਣ ਦਾ ਕਾਰਜਕਾਰਨੀ ਕਮੇਟੀ ਵੱਲੋਂ ਸਰਬਸੰਮਤ ਫੈਸਲਾ ਕੀਤਾ ਗਿਆ । ਜਿਸ ਵਿੱਚ ਚੇਅਰਮੈਨ ਪ੍ਰਿੰ. ਬਲਵੀਰ ਸਿੰਘ ਸਨੇਹੀ, ਸੰਸਥਾਪਕ ਪ੍ਰਧਾਨ ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ, ਜਨਰਲ ਸਕੱਤਰ ਭੁਪਿੰਦਰ ਸਿੰਘ ਪੰਨੀਵਾਲੀਆ, ਸੰਚਾਲਕ ਸਕੱਤਰ ਗਗਨ ਫੂਲ, ਦਫ਼ਤਰ ਸਕੱਤਰ ਗੁਰੀ ਆਦੀਵਾਲ ਅਤੇ ਸਟੇਜ ਸਕੱਤਰ ਕੰਵਰਜੀਤ ਸਿੰਘ ਹਾਜ਼ਰ ਸਨ । ਅੰਤ ਵਿੱਚ ਅਕਾਦਮੀ ਦੇ ਸਾਰੇ ਮਾਣਯੋਗ ਅਹੁਦੇਦਾਰਾਂ ਅਤੇ ਮੈਂਬਰ ਸਹਿਬਾਨਾਂ ਨੂੰ 10 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਪਬਲਿਕ ਲਾਇਬਰੇਰੀ ਤਲਵੰਡੀ ਸਾਬੋ ਵਿਖੇ ਹਰ ਹਾਲਤ ਹਾਜ਼ਰ ਹੋਣ ਦੀ ਅਪੀਲ ਕੀਤੀ ਅਤੇ ਸੱਦਾ ਦਿੱਤਾ ਗਿਆ।