ਮਾਨਸਾ11 ਨਵੰਬਰ, ਨਾਨਕ ਸਿੰਘ ਖੁਰਮੀ
ਬੀਤੇ ਦਿਨੀਂ ਜ਼ਿਲ੍ਹੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਕੋਟ ਧਰਮੂ ਦੇ ਗੁਰੂਦੁਆਰਾ ਸ੍ਰੀ ਸੂਲੀਸਰ ਸਾਹਿਬ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ ਜਿੱਥੇ ਐੱਚ ਡੀ ਐੱਫ ਸੀ ਬੈੰਕ ਬ੍ਰਾਂਚ ਸਰਦੂਲਗੜ੍ਹ ਅਤੇ ਸ੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਪਿੰਡ ਕੋਟ ਧਰਮੂ ਦੇ ਯਤਨਾਂ ਸਦਕਾ 30 ਦੇ ਕਰੀਬ ਨੌਜਵਾਨਾਂ ਅਤੇ ਔਰਤਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਗੱਲਬਾਤ ਕਰਦਿਆਂ ਡਿਪਟੀ ਬੈੰਕ ਮੈਨੇਜਰ ਅਮਨਿੰਦਰ ਸਿੰਘ ਨੇ ਕਿਹਾ ਕਿ ਬੈੰਕ ਵੱਲੋਂ ਖ਼ੂਨਦਾਨ ਦੇ ਖੇਤਰ ਵਿੱਚ ਪਹਿਲਕਦਮੀ ਕਰਦਿਆਂ ਜ਼ਿਲ੍ਹੇ ਵਿੱਚ ਹਰ ਸਾਲ ਪਰਿਵਰਤਨ ਸੀ ਐੱਸ ਆਰ ਤਹਿਤ ਸੈਂਕੜੇ ਖੂਨਦਾਨ ਕੈੰਪ ਲਗਾਏ ਜਾ ਰਹੇ ਹਨ। ਇਸ ਪਵਿੱਤਰ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈੰਪ ਲਗਾਉਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਸਲੀ ਜ਼ਿੰਦਗੀ ਵਿੱਚ ਅਪਣਾਉਣਾ ਹੈ। ਇਸ ਮੌਕੇ ਸੰਸਥਾ ਨੇਕੀ ਫਾਉਂਡੇਸ਼ਨ ਦੀ ਟੀਮ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈੰਪ ਵਿੱਚ ਮਾਨਸਾ ਸਿਵਲ ਬਲੱਡ ਸੈਂਟਰ ਦੀ ਡਾ. ਸ਼ਾਇਨਾ ਦੀ ਟੀਮ ਸਮੇਤ, ਨੇਕੀ ਟੀਮ, ਕਲੱਬ ਪ੍ਰਧਾਨ ਰਣਵੀਰ ਸਿੰਘ, ਸਿਹਤ ਵਿਭਾਗ ਦੇ ਰਾਜਦੀਪ ਸ਼ਰਮਾ, ਸ਼ਿਵ ਸ਼ਰਨ ਸੀਪਾ, ਮਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਜਸਵੀਰ ਸਿੰਘ, ਰਵੀ ਭਗਤ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸਿੱਧੂ ਅਤੇ ਮੌਜੂਦਾ ਸਰਪੰਚ ਰਸ਼ਦੀਪ ਸਿੰਘ ਸਮਾਘ ਆਦਿ ਮੌਜ਼ੂਦ ਸਨ।