ਗੁਰਚਰਨ ਚਾਹਲ ਭੀਖੀ ਆਪਣੀਆਂ ਕਹਾਣੀ ਕਰਕੇ ਅੱਜ ਵੀ ਜਿਉਂਦਾ ਹੈ-ਨਿਰੰਜਣ ਬੋਹਾ
ਕਰਨ ਭੀਖੀ
ਭੀਖੀ 24 ਨਵੰਬਰ
ਸਥਾਨਕ ਨਵਯੁਗ ਸਾਹਿਤ ਕਲਾ ਮੰਚ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੀ ਯਾਦ ਵਿੱਚ ਕਹਾਣੀ ਗੋਸ਼ਟੀ ਕਰਵਾਈ। ਸਮਾਗਮ ਦੌਰਾਨ ਗੁਰਚਰਨ ਚਾਹਲ ਭੀਖੀ ਤੇ ਮੰਚ ਦੇ ਸਰਪ੍ਰਸਤ ਕੇਵਲ ਸ਼ਾਰਦਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਸ਼ਰਮਾ ਸੀਓਓ (ਪੀ.ਬੀ.ਐਫ.ਪ੍ਰਾ.ਲਿ.) ਅਲੋਚਕ ਨਿਰੰਜਣ ਬੋਹਾ, ਸ਼ਾਇਰ ਗੁਰਪ੍ਰੀਤ, ਅਲੋਚਕ ਡਾ.ਕੁਲਦੀਪ ਚੌਹਾਨ ਤੇ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫ਼ੌਜੀ ਸ਼ਾਮਲ ਹੋਏ। ਕਾ.ਗੁਰਨਾਮ ਭੀਖੀ ਨੇ ਗੁਰਚਰਨ ਚਾਹਲ ਭੀਖੀ ਦੇ ਜੀਵਨ ਤੇ ਲਿਖਤਾਂ ਬਾਰੇ ਚਾਨਣ ਪਾਇਆ। ਕਹਾਣੀ ਪਾਠ ਅਮਨ ਮਾਨਸਾ ਨੇ ਆਪਣੀ ਕਹਾਣੀ “ਆਪਣਾ ਖ਼ਿਆਲ ਰੱਖੀਂ” ਜਗਦੀਸ਼ ਰਾਏ ਕੁਲਰੀਆਂ ਨੇ “ਜ਼ਿੰਦਗੀ” ਤੇ ਪ੍ਰਸਿੱਧ ਨਾਵਲਕਾਰ ਪਰਗਟ ਸਿੰਘ ਸਤੌਜ ਨੇ “ਬਾਲਦ ਮੰਗੂ ਉਰਫ਼ ਮੰਗਲ ਸਿੰਘ” ਦਾ ਪਾਠ ਕੀਤਾ। ਸ਼ਾਇਰ ਗੁਰਪ੍ਰੀਤ ਨੇ ਕਿਹਾ ਨਵਯੁਗ ਸਾਹਿਤ ਕਲਾ ਮੰਚ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਅੱਜ ਵੀ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਗੁਰਚਰਨ ਚਾਹਲ ਨੂੰ ਯਾਦ ਕੀਤਾ ਜਾ ਰਿਹਾ ਹੈ ਉਹ ਵੀ ਸਾਹਿਤ ਪ੍ਰੋਗਰਾਮ ਜ਼ਰੀਏ ਇਹ ਇੱਕ ਲੇਖਕ ਦਾ ਹਾਸ਼ਿਲ ਹੈ। ਅਲੋਚਕ ਡਾ.ਕੁਲਦੀਪ ਚੌਹਾਨ ਨੇ ਤਿੰਨਾਂ ਕਹਾਣੀਆਂ ‘ਤੇ ਬੇਵਾਕ ਟਿੱਪਣੀਆਂ ਕਰਦਿਆਂ ਕਿਹਾ ਕਿ ਮੰਚ ਲੰਬੇ ਸਮੇਂ ਤੋਂ ਕਹਾਣੀ ਉਪਰ ਚਰਚਾ ਕਰਵਾੳੁਂਦਾ ਆ ਰਿਹਾ ਹੈ। ਇਸ ਚਰਚਾ ਵਿੱਚ ਭਾਗ ਲੈਣ ਵਾਲੇ ਅੱਜ ਪੰਜਾਬੀ ਕਹਾਣੀ ਦੇ ਸਿਰਮੌਰ ਕਹਾਣੀਕਾਰ ਹਨ। ਇਸ ਲਈ ਇਹ ਚਰਚਾ ਇਸੇ ਤਰ੍ਹਾਂ ਚਲਦੀ ਰਹਿਣੀ ਚਾਹੀਦੀ ਹੈ ਤਾਂ ਜੋ ਨਵੀਂ ਪੀੜ੍ਹੀ ਦੇ ਕਹਾਣੀਕਾਰ ਕਹਾਣੀ ਦੀਆਂ ਬਾਰੀਕੀਆਂ ਸਮਝ ਸਕਣ। ਮੰਚ ਸੰਚਾਲਨ ਅਮਰੀਕ ਭੀਖੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਐਸਡੀਓ ਰਾਜਿੰਦਰ ਰੋਹੀ, ਇੰਜ.ਲੱਖਾ ਸਿੰਘ, ਵਿਨੋਦ ਕੁਮਾਰ ਸਿੰਗਲਾ, ਰਾਜਿੰਦਰ ਜਾਫਰੀ, ਮਾ.ਬੂਟਾ ਸਿੰਘ, ਅਵਤਾਰ ਸਿੰਘ, ਕਾ.ਧਰਮਪਾਲ ਨੀਟਾ, ਕਾ.ਬਲਦੇਵ ਭੀਖੀ, ਡਾ.ਭਰਭੂਰ ਮੰਨਣ, ਕਪੂਰ ਚੰਦ, ਗੁਰਪ੍ਰੀਤ ਸਿੰਘ ਘੁੱਦਾ, ਹਰਵਿੰਦਰ ਭੀਖੀ, ਕ੍ਰਿਸ਼ਨ ਮਾਨ ਬੀਬੜੀਆਂ, ਜਸਪਾਲ ਅਤਲਾ, ਬਲਕਾਰ ਅਤਲਾ, ਵੈਦ ਕੁਲਦੀਪ ਸਿੰਘ, ਨਵਜੋਤ ਰੋਹੀ, ਸ਼ਾਇਰ ਸਤ-ਔਜ,ਬਲਵਿੰਦਰ ਸਿੰਘ ਡੀਪੀਅਈ, ਸੰਦੀਪ ਮਹਿਤਾ,ਪ੍ਰਿੰਸ ਜਿੰਦਲ,ਐਡਵੋਕੇਟ ਮਹਿਬੂਬ ਅਲੀ ਚੌਹਾਨ ਆਦਿ ਹਾਜ਼ਰ ਸਨ।