ਮਾਨਸਾ, 24 ਮਈ (ਸ.ਰਿ.)-ਗਾਇਕ ਸੇਵਕ ਸੰਦਲ ਦੇ ਨਵੇਂ ਗੀਤ ‘ਲਾਲਾ ਪਟਵਾਰੀ’ ਦਾ ਪੋਸਟਰ ਅੱਜ ਇੱਥੇ ਬਾਰ ਰੂਮ ‘ਚ ਜਾਰੀ ਕੀਤਾ ਗਿਆ। ਹਾਈ ਸਕੇਲ ਮਿਊਜ਼ਿਕ ਕੰਪਨੀ ਅਤੇ ਤੇਜਿੰਦਰ ਕਿਸ਼ਨਗੜ੍ਹ ਦੀ ਪੇਸ਼ਕਾਰੀ ਵਾਲੇ ਇਸ ਗੀਤ ਦੇ ਲੇਖਕ ਐਡਵੋਕੇਟ ਹਰਪ੍ਰੀਤ ਹੈਪੀ ਰਾਮਦਿੱਤੇਵਾਲਾ ਹਨ ਜਦਕਿ ਸੰਗੀਤ ਡੀ ਗਿੱਲ ਦਾ ਹੈ। ਜਾਰੀ ਕਰਨ ਦੀ ਰਸਮ ਗਾਇਕ, ਗੀਤਕਾਰ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਗੁਰਦਾਸ ਸਿੰਘ ਮਾਨ, ਸਕੱਤਰ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਵਿਜੇ ਕੁਮਾਰ ਸਿੰਗਲਾ, ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ‘ਅਜੀਤ’ ਉਪ ਦਫ਼ਤਰ
ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ ਨੇ ਨਿਭਾਈ। ਗਾਇਕ ਨੇ ਦੱਸਿਆ ਕਿ ਵੀਡੀਓ ਵੀ ਵੱਖ-ਵੱਖ ਲੁਕੇਸ਼ਨਾਂ ‘ਤੇ ਫਿਲਮਾਈ ਗਈ ਹੈ। ਇਸ ਮੌਕੇ ਕੌਂਸਲਰ ਕੁਲਵਿੰਦਰ ਕੌਰ ਮਹਿਤਾ, ਐਡਵੋਕੇਟ ਨਵਦੀਪ ਸ਼ਰਮਾ, ਉਪਿੰਦਰ ਰਾਜਨ, ਕੇ.ਐਸ ਮਠਾੜੂ, ਅਵਤਾਰ ਸਿੰਘ ਪੰਧੇਰ, ਲਖਵਿੰਦਰ ਸਿੰਘ ਲਖਨਪਾਲ, ਪਰਮਿੰਦਰ ਸਿੰਘ ਬਹਿਣੀਵਾਲ, ਬੀਰਦਵਿੰਦਰ ਸਿੰਘ ਸਿੱਧੂ, ਧਰਮਿੰਦਰ ਸਿੰਘ ਰੜ੍ਹ, ਅੰਗਰੇਜ ਸਿੰਘ ਕਲੇਰ, ਚਰਨਜੀਤ ਸ਼ਰਮਾ, ਕੇਸਵ ਕੁਮਾਰ, ਕੁਲਵਿੰਦਰ ਸਿੰਘ ਮਾਨ ਤੇ ਐਡਵੋਕੇਟ ਅਮਨ ਸਿੰਗਲਾ, ਸਤੀਸ਼ ਮਹਿਤਾ, ਕਰਨ ਭੀਖੀ, ਸੰਜੀਵ ਸਿੰਗਲਾ ਆਦਿ ਹਾਜ਼ਰ ਸਨ।