By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    12 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਭਾਰਤੀ ਮੂਲ ਦੇ Sabih Khan ਬਣੇ ਐਪਲ ਦੇ ਨਵੇਂ COO
    3 weeks ago
    Latest News
    Dedicated to Ghadri Gulab Kaur’s Legacy — Memorial Event on 28th Martyrdom Anniversary of Shaheed Kiranjeet Kaur to be held on August 10 in Brampton, Canada
    4 days ago
    ਗ਼ਦਰੀ ਗੁਲਾਬ ਕੌਰ ਦੀ ਯਾਦ ਨੂੰ ਸਮਰਪਿਤ — ਸ਼ਹੀਦ ਕਿਰਨਜੀਤ ਕੌਰ ਦੀ 28ਵੀਂ ਬਰਸੀ ਮੌਕੇ ਯਾਦਗਾਰੀ ਸਮਾਗਮ 10 ਅਗਸਤ ਨੂੰ ਬਰੈਂਪਟਨ ਕਨੇਡਾ ਵਿਖੇ
    4 days ago
    ਡੈਲਟਾ ਏਅਰਲਾਈਨਜ਼ ਦੇ ਸਹਿ-ਪਾਇਲਟ ਨੂੰ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਸੈਨ ਫਰਾਂਸਿਸਕੋ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ ਗਿਆ
    5 days ago
    ਬੱਝੀ ਪੱਗ ਚੋਂ ਖੁੱਲ੍ਹੀ ਸਿੱਖੀ ਜਮਾਇਕਾ ਮੂਲ ਦੇ ਲੈਥਨ ਸਾਮੂਅਲ ਡੈਨਿਸ ਸਿੰਘ ਦੇ ਸਿੱਖੀ ਜ਼ਜਬੇ ਦਾ ਸਨਮਾਨ ਕਰਨਾ ਜਰੂਰ ਬਣਦੈ – ਇਕ ਸਿੱਖ ਦੀ ਪੱਗ ਵੇਖ ਕੇ ਬਣਿਆ ਸੀ ਸਿੱਖ -/ਹਰਜਿੰਦਰ ਸਿੰਘ(ਬਸਿਆਲਾ)
    6 days ago
  • ਸਿੱਖ ਜਗਤ
    ਸਿੱਖ ਜਗਤShow More
    “ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰ ਨ ਛਾਨਾ ਰੇ॥” {ਅੰਗ 382}
    6 days ago
    ਅਧਿਐਨ, ਖੋਜ ਤੇ ਸਿਦਕ ਦਾ ਸੁਮੇਲ ਡਾ. ਲਖਵਿੰਦਰ ਸਿੰਘ/ਡਾ. ਜਸਵੰਤ ਸਿੰਘ
    2 weeks ago
    ਭਾਈ ਤਾਰੂ ਸਿੰਘ/-ਭਾਈ ਸਰਬਜੀਤ। ਸਿੰਘ ਧੂੰਦਾ
    3 weeks ago
    ਭਲੇ ਅਮਰਦਾਸ ਗੁਣ ਤੇਰੇ ,ਸ੍ਰੀ ਗੁਰੂ ਅਮਰਦਾਸ ਜੀ/-ਡਾ. ਚਰਨਜੀਤ ਸਿੰਘ ਗੁਮਟਾਲਾ
    3 weeks ago
    ਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ/- ਡਾ. ਚਰਨਜੀਤ ਸਿੰਘ ਗੁਮਟਾਲਾ,
    3 weeks ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਗ਼ਦਰੀ ਗੁਲਾਬ: ਬੀਬੀ ਗੁਲਾਬ ਕੌਰ-ਅਮੋਲਕ ਸਿੰਘ 
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > History/ਇਤਿਹਾਸ > ਗ਼ਦਰੀ ਗੁਲਾਬ: ਬੀਬੀ ਗੁਲਾਬ ਕੌਰ-ਅਮੋਲਕ ਸਿੰਘ 
History/ਇਤਿਹਾਸਆਰਟੀਕਲਸੰਗਰੂਰਪੰਜਾਬਰੌਚਕ ਜਾਣਕਾਰੀ

ਗ਼ਦਰੀ ਗੁਲਾਬ: ਬੀਬੀ ਗੁਲਾਬ ਕੌਰ-ਅਮੋਲਕ ਸਿੰਘ 

despunjab.in
Last updated: 2024/07/28 at 6:06 AM
despunjab.in 1 year ago
Share
SHARE

 

ਇਤਿਹਾਸ ਦੀ ਮਹਿਕ ਵੰਡਦੀ ਗ਼ਦਰੀ ਗੁਲਾਬ: ਬੀਬੀ ਗੁਲਾਬ ਕੌਰ

-ਅਮੋਲਕ ਸਿੰਘ

 

ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ 35 ਵਰ੍ਹਿਆਂ ਦੇ ਸੰਗਰਾਮੀ ਜੀਵਨ ਸਫ਼ਰ ਦੀਆਂ ਅਮਿੱਟ ਪੈੜਾਂ ਦੀ ਮਾਣਮੱਤੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪਿੱਛੇ ਛੱਡ ਕੇ ਆਪਣੇ ਪਿਆਰੇ ਵਤਨ ਦੀ ਆਜ਼ਾਦੀ ਤਵਾਰੀਖ਼ ਦੇ ਅੰਬਰ ਦਾ ਚਮਕਦਾ ਸਿਤਾਰਾ ਬਣ ਗਈ।

ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਲਾਗੇ ਪਿੰਡ ਬਖ਼ਸ਼ੀਵਾਲਾ ਵਿਖੇ 1890 ‘ਚ ਜਨਮੀ ਗ਼ੁਲਾਬ ਕੌਰ 28 ਜੁਲਾਈ 1925 ਨੂੰ ਆਜ਼ਾਦੀ ਘੁਲਾਟੀਆਂ ਦੇ ਪਿੰਡ ਕੋਟਲਾ ਨੌਧ ਸਿੰਘ ( ਹੁਸ਼ਿਆਰਪੁਰ) ਵਿਖੇ ਆਜ਼ਾਦੀ ਦੇ ਨਾਮ ਆਖ਼ਰੀ ਸਾਹ ਸਮਰਪਿਤ ਕਰ ਗਈ।

ਗ਼ਦਰ ਲਹਿਰ ਅੰਦਰ ਗੌਰਵਮਈ ਇਤਿਹਾਸ ਸਿਰਜਣ ਵਾਲੇ ਹਾਫ਼ਿਜ਼ ਅਬਦੁੱਲਾ, ਜੀਵਨ ਸਿੰਘ ਦੌਲਾ ਸਿੰਘ ਵਾਲਾ, ਸ਼ਹੀਦ ਬਖਸ਼ੀਸ ਸਿੰਘ ਖ਼ਾਨਪੁਰ (g (ਲੁਧਿਆਣਾ),

ਸ਼ਹੀਦ ਧਿਆਨ ਸਿੰਘ ਉਮਰਪੁਰਾ, ਸ਼ਹੀਦ ਰਹਿਮਤ ਅਲੀ ਵਜੀਦਕੇ (ਨੇੜੇ ਬਰਨਾਲਾ),ਸ਼ਹੀਦ ਧਿਆਨ ਸਿੰਘ ਬੰਗਸੀਪੁਰਾ, ਚੰਦਾ ਸਿੰਘ ਵੜੈਚ, ਬਾਬਾ ਅਮਰ ਸਿੰਘ ਕੋਟਲਾ ਨੌਧ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਗ਼ਦਰੀ ਦੇਸ਼ ਭਗਤਾਂ ਦੇ ਜੱਥਿਆਂ ਵਿੱਚ ਜਾਣੀ ਪਹਿਚਾਣੀ ਸ਼ਖ਼ਸੀਅਤ ਗ਼ੁਲਾਬ ਕੌਰ ਦਾ ਸੁਨਹਿਰੀ ਇਤਿਹਾਸ ਸਾਡੀ ਸ਼ਾਨਾਂਮੱਤੀ ਵਿਰਾਸਤ ਦਾ ਕੱਲ੍ਹ, ਅੱਜ ਅਤੇ ਆਉਣ ਵਾਲ਼ਾ ਕੱਲ੍ਹ ਹੈ। ਔਰਤ ਵਰਗ ਜੇਕਰ ਮੋਢੇ ਨਾਲ਼ ਮੋਢਾ ਜੋੜ ਕੇ ਨਾ ਤੁਰੇ ਤਾਂ ਕੋਈ ਵੀ ਸਮਾਜ ਸੁਧਾਰਕ, ਦੇਸ਼ ਭਗਤ ਅਤੇ ਇਨਕਲਾਬੀ ਲਹਿਰ ਸਫ਼ਲਤਾ ਦਾ ਮੱਥਾ ਨਹੀਂ ਚੁੰਮ ਸਕਦੀ। ਅੱਜ ਤੋਂ ਸੌ ਵਰ੍ਹੇ ਪਹਿਲਾਂ ਤਾਂ ਔਰਤ ਦੇ ਪੈਰਾਂ ਵਿਚ ਹੋਰ ਵੀ ਮਜ਼ਬੂਤ ਬੇੜੀਆਂ ਸਨ। ਅੱਜ ਨਾਲੋਂ ਵੀ ਕਿਤੇ ਜ਼ਿਆਦਾ ਮਾਪਿਆਂ,ਪਤੀ, ਬੱਚਿਆਂ ਅਤੇ ਸਮਾਜ ਦੀਆਂ ਬੇਹਿਸਾਬ ਰੋਕਾਂ ਟੋਕਾਂ ਨੂੰ ਝੱਲਦੀਆਂ ਔਰਤਾਂ ਵਰਗੀ ਗ਼ੁਲਾਬ ਕੌਰ ਨੇ ਆਪਣੀ ਜਿੰਦੜੀ ਲੋਕਾਂ ਲੇਖੇ ਲਗਾ ਕੇ ਇਤਿਹਾਸ ਵਿਚ ਨਵਾਂ ਨਕੋਰ ਵਰਕਾ ਜੜ ਦਿੱਤਾ।

ਉਹਨਾਂ ਸਮਿਆਂ ਦੀਆਂ ਰਹੁ ਰੀਤਾਂ ਵਿਚ ਬੱਧੀ ਗ਼ੁਲਾਬ ਕੌਰ ਦਾ ਵਿਆਹ ਮਾਪਿਆਂ ਨੇ ਜਖੇਪਲ ਪਿੰਡ ਦੇ ਮਾਨ ਸਿੰਘ ਨਾਲ਼ ਕਰ ਦਿੱਤਾ। ਮਾਨ ਸਿੰਘ ਮਨੀਲਾ ਤੋਂ ਆਇਆ ਸੀ। ਉਸ ਵੇਲੇ ਸ਼ੰਘਾਈ, ਬਰਮਾ, ਹਾਂਗਕਾਂਗ, ਮਲਾਇਆ, ਸਿੰਘਾਪੁਰ, ਫਿਲਪਾਈਨ ਆਦਿ ਮੁਲਕਾਂ ਵਿੱਚ ਦਰਬਾਨ, ਚੌਕੀਦਾਰ ਅਤੇ ਪੁਲਸ ਦੀ ਨੌਕਰੀ ਲੱਭ ਜਾਇਆ ਕਰਦੀ ਸੀ। ਗਰੀਬੀ, ਕਰਜ਼ੇ, ਥੁੜਾਂ ਅਤੇ ਤੰਗੀਆਂ ਦੇ ਭੰਨੇ ਪੰਜਾਬੀ ਪ੍ਰਦੇਸੀ ਹੋ ਜਾਂਦੇ। ਇਉਂ ਹੀ ਮਾਨ ਸਿੰਘ ਵਿਆਹ ਮਗਰੋਂ ਗੁਲਾਬ ਕੌਰ ਨੂੰ ਮਨੀਲਾ ਲੈ ਗਿਆ। ਮਾਨ ਸਿੰਘ ਵੀ ਹੋਰਨਾਂ ਵਾਂਗ ਮਨੀਲਾ ਤੋਂ ਅਮਰੀਕਾ ਜਾਣ ਦੀ ਤਾਂਘ ਰੱਖਦਾ ਸੀ। ਇਸ ਤਾਂਘ ਦੀ ਪੂਰਤੀ ਲਈ ਟੱਕਰਾਂ ਮਾਰਦੇ ਮਾਨ ਸਿੰਘ ਅਤੇ ਗੁਲਾਬ ਕੌਰ ਨੂੰ ਹਾਲਾਤ ਦੇ ਝਟਕਿਆਂ ਨੇ ਇਹ ਟਣਕਾ ਦਿੱਤਾ ਕਿ ਇਸ ਦਮ ਘੁੱਟਵੇਂ ਵਾਤਾਵਰਣ ਵਿੱਚ ਗੁਲਾਮਾਂ ਦੀਆਂ ਸੱਧਰਾਂ, ਉਮੰਗਾਂ ਦੇ ਕਦੇ ਫੁੱਲ ਨਹੀਂ ਖਿੜਦੇ। ਅਮਰੀਕਾ ਨੇ ਆਨੇ ਬਹਾਨੇ, ਸ਼ਰਤਾਂ ਮੜ੍ਹ ਕੇ ਅਮਰੀਕਾ ਜਾਣ ਦੇ ਰਾਹ ਬੰਦ ਕਰ ਦਿੱਤੇ। ਇਹਨਾਂ ਰੋਕਾਂ ਨੇ ਮਨੀਲਾ ਅਤੇ ਹੋਰ ਥਾਵਾਂ ਮਜ਼ਬੂਰੀਆਂ ਅਤੇ ਬੰਦਸ਼ਾਂ ਦੇ ਕੌੜੇ ਘੁੱਟ ਭਰਦੇ ਲੋਕਾਂ ਦੇ ਮਨਾਂ ਅੰਦਰ ਚੇਤਨਾ ਦੇ ਝਰਨੇ ਵਹਿ ਤੁਰੇ।

ਉਹਨਾਂ ਨੂੰ ਅਨੁਭਵ ਹੋਇਆ ਕਿ ਸਾਡੇ ਨਾਲ਼ ਜ਼ੋ ਜੱਗੋਂ ਤੇਰ੍ਹਵੀਂ ਹੋ ਰਹੀ ਹੈ ਇਸਦਾ ਕਾਰਨ ਗ਼ੁਲਾਮੀ ਹੈ। ਉਹਨਾਂ ਸੋਚਿਆ ਕਿ ਜ਼ਿੰਦਗੀ ਦੀ ਪਰਵਾਜ਼ ਭਰਨ ਲਈ ਸਾਡੇ ਪੈਰਾਂ ਅਤੇ ਖੰਭਾਂ ਨੂੰ ਜਿਹਨਾਂ ਡਾਢਿਆਂ ਨੇ ਜਕੜ ਪੰਜਾ ਮਾਰ ਰੱਖਿਆ ਹੈ ਉਸਨੂੰ ਤੋੜਨ ਲਈ ਸਾਨੂੰ ਆਜ਼ਾਦੀ ਲਹਿਰ ਦੀ ਲੋੜ ਹੈ।

ਅਜੇਹੀ ਲਹਿਰ ਉਸਾਰਨ ਵੱਲ ਉਡਾਰੀ ਭਰਨ ਲਈ ‘ਸੁਸਾਇਟੀ ਫਿਲਪਾਈਨ’ ਬਣੀ। ਕਾਮਾਗਾਟਾਮਾਰੂ ਜਹਾਜ਼ ਨੂੰ ਵੈਨਕੂਵਰ ਸਮੁੰਦਰ ਦੇ ਵਿਚਕਾਰ ਰੋਕਾਂ ਮੜ੍ਹਕੇ, ਲੋਕਾਂ ਨੂੰ ਮਰਨ ਲਈ ਮਜ਼ਬੂਰ ਕਰ ਕੇ ਅਤੇ ਅਖੀਰ ਉਸਨੂੰ ਪਿੱਛੇ ਮੋੜ ਕੇ ਜੋ ਮਾਨਵਤਾ ਖ਼ਿਲਾਫ਼ ਅਪਰਾਧ ਕਰਨ ਅਤੇ ਲੋਕਾਂ ਦੀ ਸੰਘੀ ਨੱਪਣ ਦੇ ਯਤਨ

ਕੀਤੇ ਗਏ ਉਹਨਾਂ ਖ਼ਿਲਾਫ਼ ਲੋਕਾਂ ਵਿਚ ਵਿਆਪਕ ਰੋਸ ਜਾਗਿਆ।

ਵੱਖੋ ਵੱਖਰੇ ਜਹਾਜ਼ਾਂ ਰਾਹੀਂ ‘ਦੇਸ਼ ਨੂੰ ਚੱਲੋ’ ਦੇ ਨਾਅਰੇ ਲਾਉਂਦੇ ਅਤੇ ਗ਼ਦਰੀ ਗੂੰਜਾਂ ਗਾਉਂਦੇ ਦੇਸ਼ ਭਗਤ ਆਪਣੀਆਂ ਨੌਕਰੀਆਂ, ਘਰ ਬਾਰ ਜਾਇਦਾਦ ਗੱਲ ਕੀ ਤਨ ਮਨ ਧਨ ਸਭ ਕੁਝ ਕੁਰਬਾਨ ਕਰਨ ਲਈ ਸਿਦਕ ਦਿਲੀ ਨਾਲ਼ ਸੁੱਤੇ ਪਾਣੀਆਂ ਵਿੱਚ ਸੁਨਾਮੀ ਲਿਆਉਣ ਨਿੱਕਲ ਤੁਰੇ।

ਇਹਨਾਂ ਬਾਗ਼ੀ ਪੌਣਾਂ ਵਿਚ ਗ਼ੁਲਾਬ ਕੌਰ ਅਤੇ ਉਸਦਾ ਪਤੀ ਮਾਨ ਸਿੰਘ ਵੀ ਭਿੱਜ ਗਏ। ਉਹਨਾਂ ਨੇ ਵੀ ਆਪਣੀ ਨਵੀਂ ਜ਼ਿੰਦਗੀ ਦਾ ਮਾਰਗ ਚੁਣਦਿਆਂ ਦੇਸ਼ ਵੱਲ ਚਾਲੇ ਪਾਉਣ ਵਾਲੇ ਨਵੇਂ ਕਾਫ਼ਲਿਆਂ ਵਿਚ ਆਪਣਾ ਨਾਂਅ ਦਰਜ਼ ਕਰਵਾ ਦਿੱਤਾ। ਕਨੇਡਾ ਦੀਆਂ ਭਰੀਆਂ ਕਚਹਿਰੀਆਂ ਵਿਚ ਭਾਈ ਮੇਵਾ ਸਿੰਘ ਵੱਲੋਂ ਹਾਪਕਿਨਸਨ ਨੂੰ ਗੋਲੀਆਂ ਦਾਗ਼ ਦੇਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।

ਫਿਲਪਾਈਨ ਸਮੇਤ ਅਨੇਕਾਂ ਥਾਵਾਂ ਤੇ ਗ਼ਦਰੀ ਗੂੰਜ ਪਈ। ਗ਼ੁਲਾਬ ਕੌਰ ਲਈ ਅਗਨ ਪ੍ਰੀਖਿਆ ਦੀ ਘੜੀ ਉਸ ਵੇਲੇ ਆਈ ਜਦੋਂ ਜਹਾਜ਼ ਤੇ ਚੜ੍ਹਨ ਵੇਲੇ ਉਸਦੇ ਪਤੀ ਮਾਨ ਸਿੰਘ ਦਾ ਮਨ ਡੋਲ ਗਿਆ। ਉਸਨੇ ਗੁਲਾਬ ਕੌਰ ਨੂੰ ਵੀ ਰੋਕਣ ਲਈ ਪੂਰਾ ਤਾਣ ਲਾਇਆ। ਗੁਲਾਬ ਕੌਰ ਨੇ ਮਾਨ ਸਿੰਘ ਨੂੰ ਸਾਫ਼ ਸ਼ਬਦਾਂ ਵਿਚ ਸੁਣਾਉਣੀ ਕਰ ਦਿੱਤੀ ਕਿ ਤੂੰ ਜੇ ਆਜ਼ਾਦੀ ਲਈ ਭਾਰਤ ਜਾ ਰਹੇ ਜੱਥਿਆਂ ਨਾਲ਼ ਨਹੀਂ ਜਾਣਾ ਤਾਂ ਤੇਰੀ ਮਰਜ਼ੀ ਪਰ ਤੂੰ ਮੇਰੀ ਜ਼ਿੰਦਗੀ ਦੇ ਫੈਸਲਿਆਂ ਵਿਚ ਪਤੀ ਹੋਣ ਦੇ ਜ਼ੋਰ ਕੋਈ ਰੋਕਾਂ ਨਹੀਂ ਮੜ੍ਹ ਸਕਦਾ। ਮਾਈ ਭਾਗੋ ਦੇ ਇਤਿਹਾਸ ਦੀ ਵਾਰਿਸ ਗ਼ੁਲਾਬ ਕੌਰ ਸ਼ੀਹਣੀ ਬਣ ਆਜ਼ਾਦੀ ਦੇ ਨਗ਼ਮੇ ਗਾਉਂਦੀ ਕਾਫ਼ਲੇ ਦੀ ਸਾਥਣ ਬਣ ਕੇ ਗ਼ਦਰੀ ਦੇਸ਼ ਭਗਤਾਂ ਨਾਲ਼ ਆਪਣੇ ਵਤਨ ਨੂੰ ਤੁਰ ਪਈ। ਮਨੀਲਾ ਦੇ ਗੁਰਦੁਆਰਾ ਸਾਹਿਬ ਨੇ ਆਪਣੀ ਬੁੱਕਲ ਵਿਚ ਆਜ਼ਾਦੀ ਦਾ ਇਹ ਵਰਕਾ ਸੰਭਾਲ ਲਿਆ। ਗੁਲਾਬ ਕੌਰ ਨੂੰ ਮਾਨ ਸਿੰਘ ਤੋਂ ਕੀ ਕੀ ਸੁਣਨਾ ਪਿਆ ਹੋਏਗਾ ਇਸਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਗੁਲਾਬ ਕੌਰ ਅਮਰੀਕਾ ਜਾਣ ਦੇ ਸੁਪਨਿਆਂ ਨੂੰ ਵਗਾਹ ਮਾਰ ਕੇ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਸੁਪਨਸਾਜ਼ ਹੋ ਗਈ। ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ, ਕੇਸਰ ਸਿੰਘ ਠੱਠਗੜ੍ਹ, ਪ੍ਰਿਥਵੀ ਸਿੰਘ, ਜਗਤ ਰਾਮ ਵਰਗੇ ਦੇਸ਼ ਭਗਤ ਬੀਬੀ ਗੁਲਾਬ ਕੌਰ ਵਰਗੀਆਂ ਸੰਗਰਾਮਣਾਂ ਨੇ ਖੜ੍ਹੇ ਪਾਣੀਆਂ ਵਿੱਚ ਕੁਹਰਾਮ ਮਚਾ ਦਿੱਤਾ।

ਬੀਬੀ ਗੁਲਾਬ ਕੌਰ ਨਾਲ਼ ਮਨੀਲਾ ਦੀ ਗ਼ਦਰ ਪਾਰਟੀ ਦੇ ਜਾਣੇ ਪਹਿਚਾਣੇ ਚਿਹਰੇ ਸਨ। ‘ਜੇ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ’ ਵਰਗੀਆਂ ਸਤਰਾਂ ਬੁਲੰਦ ਕਰਦੇ ਜੱਥੇ ਵਤਨਾਂ ਨੂੰ ਤੁਰੇ ਸਨ।

ਬੀਬੀ ਗੁਲਾਬ ਕੌਰ ਜੱਥਿਆਂ ਨੂੰ ਸੰਬੋਧਨ ਕਰਦੀ ਕਹਿੰਦੀ ਕਿ,

ਬੀਬੀਓ ਭੈਣੋਂ , ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ, ” ਔਰਤ ਅਤੇ ਮਰਦ ਬਰਾਬਰ ਹਨ । ਕਿਹਾ ਜਾਂਦਾ ਹੈ ਕਿ ਪੰਥ ਵਿੱਚ ਸਭ ਬਰਾਬਰ ਹਨ ਪਰ ਪੰਥ ਦੇ ਅਸੂਲਾਂ ਨੂੰ ਮੰਨਦਾ ਕੌਣ ਹੈ। ਇਥੇ ਹਾਲਤ ਇਹ ਹੈ ਕਿ ਔਰਤ ਪਹਿਲਾਂ ਬਾਪ ਦੇ ਡੰਡੇ ਹੇਠ ਹੈ, ਫੇਰ ਪਤੀ ਦੇ ਵਸ ਹੈ ਉਹ ਭਾਵੇਂ ਸ਼ਰਾਬੀ ਕਬਾਬੀ, ਬੁਜ਼ਦਿਲ ਕਿਉਂ ਨਾ ਹੋਵੇ। ਮੇਰੇ ਮਾਪਿਆਂ ਨੇ ਮੇਰੇ ਲਈ ਵਰ ਲੱਭ ਕੇ ਚਾਰ ਭੁਆਟਣੀਆਂ ਦੇ ਦਿੱਤੀਆਂ। ਮੈਂ ਆਪਣੇ ਆਦਮੀ ਆਖੇ ਲੱਗ ਕੇ ਟਾਪੂਆਂ ਨੂੰ ਤੁਰ ਪਈ। ਉਸ ਕਿਹਾ ਚੀਨ ਜਾਵਾਂਗੇ, ਮੈਂ ਕਿਹਾ ਸੱਤ ਬਚਨ। ਫੇਰ ਕਹਿੰਦਾ ਲੋਕ ਅਮਰੀਕਾ ਜਾ ਰਹੇ ਆਪਾਂ ਵੀ ਜਾਣਾਂ ਮੈਂ ਸਭ ਗੱਲਾਂ ਮੰਨਦੀ ਰਹੀ। ਆਖ਼ਰ ਹੋਇਆ ਕੀ ਪਤੀ ਨੇ ਪਹਿਲਾਂ ਦੇਸ਼ ਜਾਣ ਦਾ, ਗ਼ਦਰ ਦਾ ਸਾਥੀ ਬਣਨ ਦਾ ਵਾਅਦਾ ਕੀਤਾ ਸੀ ਪਰ ਉਹ ਪੈਰ ਤੇ ਮੁੱਕਰ ਗਿਆ”।

ਅਜਿਹੇ ਹਾਲਾਤ ਵਿਚ ਗ਼ੁਲਾਬ ਕੌਰ ਨੂੰ ਕਿੰਨੀਆਂ ਹੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਇਤਿਹਾਸ ਬੋਲਦਾ ਹੈ ਕਿ ਜਹਾਜ਼ ਤੋਂ ਉਤਰਨ ਵੇਲੇ ਸੂਹੀਆਂ ਏਜੰਸੀਆਂ ਦੀ ਨਜ਼ਰ ਤੋਂ ਬਚਣ ਲਈ ਜੀਵਨ ਸਿੰਘ ਦੌਲੇਵਾਲਾ ਨੂੰ ਗ਼ੁਲਾਬ ਕੌਰ ਦਾ ਪਤੀ ਹੋਣ ਦਾ ਪ੍ਰਪੰਚ ਰਚਣਾ ਪਿਆ।

ਬਹਾਦਰ ਗ਼ੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗ਼ਦਰ ਪਾਰਟੀ ਦੇ ਦਫ਼ਤਰਾਂ ਵਿਚ ਸੇਵਾਵਾਂ ਦਿੱਤੀਆਂ। ਉਹ ਚਰਖਾ ਕੱਤਣ ਦਾ ਵਿਖਾਵਾ ਕਰਦੀ ਅਤੇ ਪੂਣੀਆਂ ਹੇਠ ਗ਼ਦਰੀ ਸਾਹਿਤ ਲੁਕਾ ਕੇ ਰੱਖਦੀ। ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸਾਈਕਲਾਂ ਉਪਰ ਜਾ ਕੇ ਫ਼ੌਜੀ ਛਾਉਣੀਆਂ ਅਤੇ ਲੋਕਾਂ ਵਿਚ ਗ਼ਦਰ ਦਾ ਹੋਕਾ ਦਿੰਦੇ ਅਤੇ ਗ਼ੁਲਾਬ ਕੌਰ ਇਹਨਾਂ ਉਡਦੇ ਪੰਖੇਰੂਆਂ ਨੂੰ ਸੰਭਾਲਣ ਦਾ ਕੰਮ ਕਰਦੀ। ਉਹ ਗ਼ੁਲਾਬ ਦੇਵੀ, ਬਸੰਤ ਕੌਰ ਕਦੇ ਕਿਰਪੋ ਨਾਵਾਂ ਹੇਠ ਵਿਚਰੀ ਤਾਂ ਜੋ ਹਕੂਮਤ ਦੀ ਨਜ਼ਰ ਤੋਂ ਬਚ ਕੇ ਆਜ਼ਾਦੀ ਲਈ ਜੂਝਦੇ ਪ੍ਰਵਾਨਿਆਂ ਦੀ ਮੱਦਦ ਕੀਤੀ ਜਾਂ ਸਕੇ। ਉਹ ਕੋਟਲਾ ਨੌਧ ਸਿੰਘ ਤੋਂ 1 ਮਾਰਚ 1915 ਨੂੰ ਕੋਟਲਾ ਨੌਧ ਸਿੰਘ ਦੇ ਹੀ ਜੈਲਦਾਰ ਨਰਿੰਦਰ ਸਿੰਘ ਦੀ ਸੂਹ ਤੇ ਫੜੀ ਗਈ। ਜਦੋਂ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਈ ਤਾਂ ਅੰਗਰੇਜ਼ ਹਕੂਮਤ ਦੇ ਝੋਲੀ ਚੁੱਕ ਨਰਿੰਦਰ ਸਿੰਘ ਜੈਲਦਾਰ ਨੇ ਸ਼ਰਤ ਰੱਖੀ ਕਿ ਇਹ ਜਿਸ ਅਮਰ ਸਿੰਘ ਦੇਸ਼ ਭਗਤ ਦੇ ਘਰ ਰਹਿੰਦੀ ਹੈ ਜੇ ਇਹ ਉਸਦੀ ਪਤਨੀ ਹੋਣ ਦੇ ਕਾਗਜ਼ ਬਣਾਏਗੀ ਫੇਰ ਹੀ ਪਿੰਡ ਵਿੱਚ ਰੱਖ ਸਕਦੇ ਹਾਂ। ਅਜਿਹਾ ਹੀ ਕਰਨਾ ਪਿਆ। ਅਮਰ ਸਿੰਘ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਨਾਲ਼ ਚਾਦਰ ਦਾਰੀ ਵੀ ਕਰਨੀ ਪਈ। ਉਹਨਾਂ ਦਾ ਰਿਸ਼ਤਾ ਗ਼ਦਰ ਦੇ ਸਾਥੀਆਂ ਵਾਲਾ ਰਿਹਾ।

ਚੰਦਰਾ ਨਿਜ਼ਾਮ ਬਹੁਤ ਕੁਝ ਬੋਲਦਾ ਰਿਹਾ। ਆਖਿਰ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂਅ ਕਰਵਾ ਦਿੱਤਾ ਅਤੇ ਆਪ ਵੱਖਰਾ ਰਹਿਣ ਲੱਗਾ।

ਗੁਲਾਬ ਕੌਰ ਕਰਤਾਰ ਸਿੰਘ ਸਰਾਭਾ ਵਰਗੇ ਫਾਂਸੀ ਚੜ੍ਹਨ, ਜੇਲ੍ਹ ਵਿਚ ਸੜਨ ਵਾਲਿਆਂ ਨੂੰ ਯਾਦ ਕਰਦੀ ਰਹਿੰਦੀ। ਅਜਿਹੀ ਹਾਲਤ ਵਿੱਚ ਉਹਦੇ ਸੀਨੇ ਵਿਚ ਨਾਸੂਰ ਬਣ ਗਿਆ। ਇਹ ਨਾਸੂਰ ਕੈਂਸਰ ਦਾ ਰੂਪ ਧਾਰ ਗਿਆ। ਇੱਕ ਦਿਨ ਬੀਬੀ ਗੁਲਾਬ ਕੌਰ ਆਪਣਾ ਜੀਵਨ ਸਫ਼ਰ ਗ਼ਦਰ, ਆਜ਼ਾਦੀ ਅਤੇ ਲੋਕ- ਪੱਖੀ ਰਾਜ ਅਤੇ ਸਮਾਜ ਦੀ ਸਿਰਜਣਾ ਦੇ ਨਾਮ ਕਰਦੀ ਹੋਈ ਸਦੀਵੀ ਵਿਛੋੜਾ ਦੇ ਗਈ।

28 ਜੁਲਾਈ 1925 ਨੂੰ ਵਿਛੜੀ ਗ਼ੁਲਾਬ ਕੌਰ ਨੂੰ ਦੂਜੇ ਦਿਨ ਅੰਤਿਮ ਵਿਦਾਇਗੀ ਦਿੱਤੀ ਗਈ। ਇਤਿਹਾਸ ਕਦੇ ਮਰਦਾ ਨਹੀਂ। ਸੌ ਵਰ੍ਹਿਆਂ ਮਗਰੋਂ ਵੀ ਬੀਬੀ ਗੁਲਾਬ ਕੌਰ ਦਿੱਲੀ ਕਿਸਾਨ ਘੋਲ਼ ਮੌਕੇ ਕਿਸਾਨਾਂ ਮਜ਼ਦੂਰਾਂ ਦੇ ਸੰਗਰਾਮ ਵਿਚ ਸਮੋਈ ਰਹੀ ਹੈ। ਉਸਦੀ ਯਾਦ ‘ਚ ਟਿੱਕਰੀ ਬਾਰਡਰ ਤੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨਗਰ ਵਸਾਇਆ ਗਿਆ। ਜਿੱਥੇ ਹਰ ਰੋਜ ਭਾਸ਼ਣ, ਨਾਟਕ, ਗੀਤ ਸੰਗੀਤ ਪੂਰੇ ਕਿਸਾਨ ਘੋਲ਼ ਵਿਚ ਚੱਲਦਾ ਰਿਹਾ। ਇਤਿਹਾਸ, ਵਿਰਾਸਤ ਅਤੇ ਸਾਡੇ ਸਮਿਆਂ ਦੀ ਸੁਰ ਤਾਲ ਹੋਈ ਗਾਥਾ ਲੋਕ ਮਨਾਂ ਉਪਰ ਗ਼ੁਲਾਬ ਕੌਰ ਅਮਿੱਟ ਦੇਣ ਨੂੰ ਸਜਦਾ ਕਰਦੀ ਰਹੀ।

ਅੱਜ ਜਦੋਂ ਅਰੁੰਧਤੀ ਰਾਏ ਦੀ ਗੱਲ ਚੱਲਦੀ ਹੈ, ਜਦੋਂ ਲਿਖਣ ਬੋਲਣ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ ਤਾਂ ਮੁਲਕ ਦੀ ਨਾਮਵਰ ਪੱਤਰਕਾਰ ਭਾਸ਼ਾ ਸਿੰਘ ਆਪਣਾ ਭਾਸ਼ਣ ਗ਼ਦਰੀ ਦੇਸ਼ ਭਗਤਾਂ ਅਤੇ ਬੀਬੀ ਗੁਲਾਬ ਕੌਰ ਨੂੰ ਸਜਦਾ ਕਰਨ ਨਾਲ਼ ਕਰਦੀ ਹੈ।

ਪੰਜਾਬ ਦਾ ਮਹਿਬੂਬ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਗ਼ਦਰੀ ਬਾਬਿਆਂ ਦੇ ਮੇਲੇ ਅਤੇ ਗੁਰਸ਼ਰਨ ਸਿੰਘ ਦੀ ਯਾਦ ਚ ਇਨਕਲਾਬੀ ਰੰਗ ਮੰਚ ਦਿਹਾੜੇ ਮੌਕੇ 27 ਸਤੰਬਰ ਨੂੰ ਬਰਨਾਲਾ ਵਿਖੇ ਗੁਲਾਬ ਕੌਰ ਬਾਰੇ ਨਾਟਕ ਪੇਸ਼ ਕਰਕੇ ਆਉਣ ਵਾਲੇ ਕੱਲ੍ਹ ਲਈ ਅਰਥਭਰਪੂਰ ਸੁਨੇਹਾ ਦਿੰਦੇ ਹਨ ਜਦੋਂ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਨਾਟਕ ਕਹਿੰਦਾ ਹੈ ਕਿ:

ਤੂੰ ਚਰਖ਼ਾ ਘੁਕਦਾ ਰੱਖ ਜ਼ਿੰਦੇ…

*

ਸੰਪਰਕ: 98778 68710

despunjab.in 28 July 2024 28 July 2024
Share This Article
Facebook Twitter Whatsapp Whatsapp Email Print
Previous Article ਗੁਲਾਬ ਚੰਦ ਕਟਾਰੀਆ ਹੋਣਗੇ ਪੰਜਾਬ ਦੇ ਨਵੇਂ ਗਵਰਨਰ
Next Article ਕੈਂਸਰ ਦੀ ਹੱਬ ਮਾਲਵਾ ਮਾਲਵਾ ਨਹਿਰ ਬਣਾੳਣ ਤੋਂ ਪਹਿਲਾਂ ਸਰਕਾਰ ਬੁੱਢਾ ਦਰਿਆ ਕੈਂਸਰ ਵੰਡਦਾ ਹੈ, ਉਸਦਾ ਇਲਾਜ ਕਰੇ…../ਜਗਸੀਰ ਜੀਦਾ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography17
  • Breaking News61
  • Dehli16
  • Design10
  • Digital23
  • Film17
  • History/ਇਤਿਹਾਸ32
  • ludhiana10
  • Photography14
  • Wethar2
  • ਅੰਤਰਰਾਸ਼ਟਰੀ52
  • ਅੰਮ੍ਰਿਤਸਰ8
  • ਆਰਟੀਕਲ188
  • ਸੰਗਰੂਰ38
  • ਸਦਮਾ26
  • ਸੱਭਿਆਚਾਰ6
  • ਸਮਾਜ ਭਲਾਈ2
  • ਸਾਹਿਤ156
  • ਸਿਆਸਤ1
  • ਸਿਹਤ36
  • ਸਿੱਖ ਜਗਤ40
  • ਸਿੱਖਿਆ97
  • ਹਰਿਆਣਾ5
  • ਕਹਾਣੀ25
  • ਕਵਿਤਾ43
  • ਕਾਰੋਬਾਰ5
  • ਖੇਡਾਂ143
  • ਖੇਤੀਬਾੜੀ6
  • ਚੰਡੀਗੜ੍ਹ680
  • ਚੋਣ ਦੰਗਲ17
  • ਜਨਮ ਦਿਨ/ Happy Birthday4
  • ਜਲੰਧਰ9
  • ਜ਼ੁਰਮ83
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ2
  • ਨੌਕਰੀਆਂ10
  • ਪੰਜਾਬ778
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ342
  • ਬਰਨਾਲਾ82
  • ਬਲਾਗ101
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ21
  • ਮਾਨਸਾ983
  • ਮਾਲਵਾ2,772
  • ਮੈਗਜ਼ੀਨ13
  • ਮੋਗਾ4
  • ਰਾਸ਼ਟਰੀ53
  • ਰੁਜ਼ਗਾਰ11
  • ਰੌਚਕ ਜਾਣਕਾਰੀ40
  • ਲੁਧਿਆਣਾ14
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ4
  • ਵਿਗਿਆਨ4
  • ਵੀਡੀਓ19

Categories

  • Advertising26
  • Biography17
  • Breaking News61
  • Dehli16
  • Design10
  • Digital23
  • Film17
  • History/ਇਤਿਹਾਸ32
  • ludhiana10
  • Photography14
  • Wethar2
  • ਅੰਤਰਰਾਸ਼ਟਰੀ52
  • ਅੰਮ੍ਰਿਤਸਰ8
  • ਆਰਟੀਕਲ188
  • ਸੰਗਰੂਰ38
  • ਸਦਮਾ26
  • ਸੱਭਿਆਚਾਰ6
  • ਸਮਾਜ ਭਲਾਈ2
  • ਸਾਹਿਤ156
  • ਸਿਆਸਤ1
  • ਸਿਹਤ36
  • ਸਿੱਖ ਜਗਤ40
  • ਸਿੱਖਿਆ97
  • ਹਰਿਆਣਾ5
  • ਕਹਾਣੀ25
  • ਕਵਿਤਾ43
  • ਕਾਰੋਬਾਰ5
  • ਖੇਡਾਂ143
  • ਖੇਤੀਬਾੜੀ6
  • ਚੰਡੀਗੜ੍ਹ680
  • ਚੋਣ ਦੰਗਲ17
  • ਜਨਮ ਦਿਨ/ Happy Birthday4
  • ਜਲੰਧਰ9
  • ਜ਼ੁਰਮ83
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ2
  • ਨੌਕਰੀਆਂ10
  • ਪੰਜਾਬ3,475
    • ਦੋਆਬਾ18
    • ਮਾਝਾ21
    • ਮਾਲਵਾ2,772
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ342
  • ਬਰਨਾਲਾ82
  • ਬਲਾਗ101
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ983
  • ਮੈਗਜ਼ੀਨ13
  • ਮੋਗਾ4
  • ਰਾਸ਼ਟਰੀ53
  • ਰੁਜ਼ਗਾਰ11
  • ਰੌਚਕ ਜਾਣਕਾਰੀ40
  • ਲੁਧਿਆਣਾ14
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ4
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?