ਇੱਕ ਨਵੀਂ ਗ਼ਜ਼ਲ ਮੇਰੇ ਆਉਣ ਵਾਲੇ ਅਣਛਪੇ ਗ਼ਜ਼ਲ ਸੰਗ੍ਰਹਿ ਵਿੱਚੋਂ…..
ਗ਼ਜ਼ਲ
ਬਣਾ ਕੇ ਜਾਲ਼ ਸ਼ਬਦਾਂ ਦਾ, ਗ਼ਜ਼ਲ ਮੈ ਲਿਖ ਲਈ ਹੈ
ਜੇ ਤੇਰਾ ਜ਼ਿਕਰ ਨਾ ਹੋਵੇ ਤਾਂ ਕਾਹਦੀ ਸ਼ਾਇਰੀ ਹੈ
ਮੇਰੇ ਮਹਿਰਮ ਤੇਰੇ ਬਾਝੋਂ ਨਹੀਂ ਕੁਝ ਕੋਲ ਮੇਰੇ
ਕਿ ਇਹ ਤੇਰੀ ਮੁਹੱਬਤ ਹੀ ਤਾਂ ਮੇਰੀ ਜ਼ਿੰਦਗੀ ਹੈ
ਲਹੂ ਤਾਂ ਮੇਰੀਆਂ ਨਾੜਾਂ ਚ ਤੁਰਨੋਂ ਹਟ ਗਿਐ ਹੁਣ
ਕਿ ਅੱਜਕਲ੍ਹ ਮੇਰੀਆਂ ਨਾੜਾਂ ‘ਚ ਤੁਰਦੀ ਆਸ਼ਕੀ ਹੈ
ਮੈਂ ਆਈ ਮੌਤ ਨੂੰ ਅਕਸਰ ਦਰਾਂ ਤੋਂ ਮੋੜ ਦੇਵਾਂ
ਕਿ ਤੇਰੀ ਯਾਦ ਹੀ ਮੈਨੂੰ ਹਮੇਸ਼ਾ ਮਾਰਦੀ ਹੈ
ਕੋਈ ਸੁਰਗਾਂ ਜਿਹੀ ਥਾਂ ਵੀ ਖ਼ੁਸ਼ੀ ਦਿੰਦੀ ਨਾ ਮੈਨੂੰ
ਤੇ ਜਿੱਥੇ ਯਾਰ ਹੋਵੇ ਸਿਰਫ਼ ਓਥੇ ਹੀ ਖ਼ੁਸ਼ੀ ਹੈ।
ਉਦੋਂ ਤੀਕਰ ਮੁਸਾਫ਼ਰ ਦਾ ਸਫ਼ਰ ਰਹਿਣਾ ਅਧੂਰਾ
ਜਦੋਂ ਤੱਕ ਬੁੱਲ੍ਹੀਆਂ ਤੇ ਪਿਆਸ ਦੀ ਮੌਜੂਦਗੀ ਹੈ
©ਬਲਦੇਵ ਸੀਹਰਾ
ਨਵੰਬਰ 25, 2023