ਬਲਾਕ ਪੱਧਰੀ ਖੇਡਾਂ ਦਾ ਤੀਜਾ ਦਿਨ ਸ਼ਾਨਦਾਰ ਰਿਹਾ
23 ਅਕਤੂਬਰ (ਨਾਨਕ ਸਿੰਘ ਖੁਰਮੀ) ਝੁਨੀਰ: ਅੱਜ ਬਲਾਕ ਝੁਨੀਰ ਦੇ ਬਲਾਕ ਸਿੱਖਿਆ ਅਫ਼ਸਰ ਸ. ਸੱਤਪਾਲ ਸਿੰਘ ਅਤੇ ਬਲਾਕ ਖੇਡ ਅਫਸਰ ਸ. ਰਣਜੀਤ ਸਿੰਘ ਦੀ ਅਗਵਾਈ ਵਿੱਚ ਪੱਧਰੀ ਖੇਡਾਂ ਬਲਾਕ ਝੁਨੀਰ ਵੱਲੋਂ ਐਨਲਾਈਟਡ ਫਿਜੀਕਲ ਕਾਲਜ ਝੁਨੀਰ ਵਿਖੇ ਕਰਵਾਈਆਂ ਗਈਆਂ। ਬਲਾਕ ਸਿੱਖਿਆ ਅਫ਼ਸਰ ਸ.ਸੱਤਪਾਲ ਸਿੰਘ ਜੀ ਨੇ ਖੇਡਾਂ ਦਾ ਉਦਘਾਟਨ ਕੀਤਾ। ਅੱਜ ਪਹਿਲਾਂ ਮਾਰਚ ਪਾਸਟ ਦੀ ਰਸਮ ਹੋਈ। ਅੱਜ ਅਥਲੈਟਿਕਸ ਮੁੰਡੇ ਅਤੇ ਕੁੜੀਆਂ ਦੀਅਆਂ ਮੇਜਰ ਖੇਡਾਂ ਹੈਂਡਬਾਲ, ਖੋਹ ਖੋਹ ਤੇ ਕਥੱਡੀ ਦੇ ਮੁਕਾਬਲੇ ਹੋਏ। ਖਬਰ ਲਿਖੇ ਜਾਣ ਤੱਕ ਖੋਹ ਖੋਹ ਕੁੜੀਆਂ ਕਲੱਸਟਰ ਅੱਕਾਂਵਾਲੀ ਪਹਿਲੇ ਸਥਾਨ ਤੇ ਅਤੇ ਕਲੱਸਟਰ ਚਹਿਲਾਂਂਆਲਾ ਦੂਜੇ ਸਥਾਨ ਤੇ ਰਿਹਾ। 400 ਮੀਟਰ ਮੁੰਡੇ ਵਿੱਚ ਅਨਮੋਲ ਸਿੰਘ ਕਲੱਸਟਰ ਅੱਕਾਂਵਾਲੀ ਪਹਿਲੇ ਸਥਾਨ ਤੇ ਰਿਹਾ। ਡੇਨੀਅਲ ਕਲੱਸਟਰ ਉੱਲਕ ਦੂਜੇ ਸਥਾਨ ਤੇ ਰਿਹਾ ਤੇ ਤੀਜੇ ਸਥਾਨ ਤੇ ਭੁਪਿੰਦਰ ਸਿੰਘ ਕਲੱਸਟਰ ਚਹਿਲਾਂਵਾਲਾ। 200ਮੀ. ਮੁੰਡੇ ਜਪਸਨਪ੍ਰੀਤ ਕਲੱਸਟਰ ਚਹਿਲਾਂਵਾਲਾ ਪਹਿਲੇ ਸਥਾਨ ਤੇ ਨਿਰਮਲ ਸਿੰਘ ਅੱੱਕਾਂਵਾਲੀ ਦੂਜੇ ਅਤੇ ਤੀਜੇ ਤੇ ਨਵਜੋਤ ਸਿੰਘ ਚਹਿਲਾਂਵਾਲਾ ਰਿਹਾ । 600 ਮੀ. ਮੁੰਡੇ ਭਗਤ ਸਿੰਘ ਉੱਲਕ, ਦੂਜੇ ਤੇ ਸੁਖਵੀਰ ਸਿੰਘ ਅੱਕਾਂਵਾਲੀ ਤੇ ਤੀਜੇ ਤੇ ਅਵੀਜੋਤ ਸਿੰਘ ਖਿਆਲੀ ਚਹਿਲਾਂਵਾਲੀ।ਸ਼ਾਟ ਪੁੱਟ ਵਿੱਚ ਬਲਰਾਜ ਸਿੰਘ ਅੱਕਾਂਵਾਲੀ, ਦੂਜੇ ਤੇ ਗੁਰਵੀਰ ਸਿੰਘ ਅੱਕਾਂਵਾਲੀ ਤੇ ਤੀਜੇ ਤੇ ਸਤਨਾਮ ਸਿੰਘ ਉੱਲਕ ਰਿਹਾ। 100 ਮੀ. ਮੁੰਡੇ ਵਿੱਚ ਸਖਨੂਰ ਸਿੰਘ ਚਹਿਲਾਂਵਾਲਾ, ਦੂਜੇ ਸਥਾਨ ਤੇ ਭਗਤ ਸਿੰਘ, ਉੱਲਕ ਤੇ ਤੀਜੇ ਸਥਾਨ ਤੇ ਡੈਨੀਅਲ, ਉੱਲਕ ਰਿਹਾ, ਹੈਂਡਬਾਲ ਵਿੱਚ ਕਲੱਸਟਰ ਚਹਿਲਾਂਵਾਲਾ ਪਹਿਲੇ ਸਥਾਨ ਤੇ ਅਤੇ ਕਲੱਸਟਰ ਟਾਹਲੀਆਂ ਦੂਜੇ ਸਥਾਨ ਤੇ ਰਿਹਾ। ਕਬੱਡੀ ਕੁੜੀਆਂ ਵਿੱਚ ਉੱਡਤ ਭਗਤ ਪਹਿਲੇ ਤੇ ਅਤੇ ਚਹਿਲਾਂਵਾਲਾ ਦੂਜੇ ਸਥਾਨ ਤੇ ਰਿਹਾ।ਸਾਰੇ ਮੁਕਾਬਲੇ ਬਲਾਕ ਖੇਡ ਅਫਸਰ ਰਣਜੀਤ ਸਿੰਘ ਦੀ ਦੇਖ-ਰੇਖ ਵਿੱਚ ਹੋਏ ਬਲਾਕ ਸਿੱਖਿਆ ਅਫ਼ਸਰ ਸ਼੍ਰੀ ਸੱਤਪਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਨਾਲ ਹੀ ਉਹਨਾਂ ਨੇ ਸਾਰੇ ਕਨਵੀਨਰਾਂ ਦਾ ਵਧੀਆ ਢੰਗ ਨਾਲ ਖੇਡਾਂ ਕਰਵਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸੀ ਐਚ ਟੀ ਸੰਦੀਪ ਸਿੰਘ ਚਹਿਲਾਂਵਾਲੀ, ਸੀ ਐਚ ਟੀ ਅਮਰਜੀਤ ਕੌਰ, ਉੱਲਕ, ਸੀ ਐਚ ਟੀ ਸ਼ਾਂਤੀ ਦੇਵੀ ਅੱਕਾਂਵਾਲੀ, ਸੀ ਐਚ ਟੀ. ਪ੍ਰਸ਼ੋਤਮ ਕੁਮਾਰ ਖਿਆਲੀ ਚਹਿਲਾਂਵਾਲੀ,ਸੀ ਐਚ ਟੀ ਜੋਗਿੰਦਰ ਸਿੰਘ ਲਾਲੀ, ਟਾਹਲੀਆਂ, ਬਲਵੰਤ ਸਿੰਘ ਐਚ ਟੀ ਝੇਰਿਆਂਵਾਲੀ, ਜਗਵੰਤ ਧਾਲੀਵਾਲ, ਤੇਜਿੰਦਰ ਸਿੰਘ, ਗੁਰਨਾਮ ਸਿੰਘ, ਰਵਿੰਦਰ ਸਿੰਘਧਾਲੀਵਾਲ, ਜਗਮੋਹਨ ਸਿੰਘ ਦੂਲੋਵਾ, ਕਰਮਜੀਤ ਕੌਰ ਲਾਲਿਆਂਵਾਲੀ, ਬਲਜਿੰਦਰ ਸਿੰਘ ਮਲਕੋਂ, ਗੁੁਰਵਿੰੰਰ ਸਿੰਘ, ਜਗਦੇਵ ਸਿੰਘ, ਕਰਮਜੀਤ ਸਿੰਘ, ਬੇਅੰਤ ਸਿੰਘ, ਬਾਬਰ ਸਿੰਘ, ਮੈਡਮ ਸੁਖਜੀਤਕੌਰ, ਮੈਡਮ ਰਮਨਦੀਪ ਕੌਰ, ਜਗਸੀਰ ਸਿੰਘ ਤਲਵੰਡੀ ਅਕਲੀਆ ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਚਾਂਦਨੀ,ਕੁਲਵੰਤਸਿੰਘ, ਵਰਿੰਦਰਸਿੰਘਰਾਏਪੁਰ, ਸੰਦੀਪ ਸਿੰਘ ਘੁੱਦੈਵਾਲਾ, ਬਲਵਿੰੰਰ ਸਿੰਘ, ਰਾਜ ਕੁਮਾਰੀ,ਬਲਾਕ ਖੇਡ ਪ੍ਰੈੱਸ ਸਕੱਤਰ ਸੁਖਦੀਪ ਸਿੰਘ ਗਿੱਲ,ਸੁਖਜੀਤ ਸਿੰਘ ਐਚ ਟੀ ਗੇਹਲੇ ਕੁਲਵਿੰਦਰ ਸਿੰਘ ਮੋਫਰ, ਰਜਿੰਦਰ ਸਿੰਘ ਫਰੀਦਕੇ, ਚਰਨਪਾਲ ਸਿੰਘ, ਚਰਨਪਾਲ ਸਿੰਘ, ਰਾਜਪਾਲ ਸਿੰਘ, ਗੁਰਦੀਪ ਸਿੰਘ, ਰਵਿੰਦਰ ਕੁਮਾਰ, ਕਰਮਜੀਤ ਸਿੰਘ ਹਾਜ਼ਰ ਸਨ।