…………ਪੰਜਾਬ ਬਾਰੇ ਏਹ ਕਾਫੀ ਪ੍ਰਚਾਰਿਆ ਜਾਂਦਾ ਹੈ ਪੰਜਾਬ ਦੇਸ਼ ਦਾ ਸਭ ਤੋਂ ਵਧੇਰੇ ਖੁਸ਼ਹਾਲ ਸੂਬਾ ਹੈ। ਪੰਜਾਬ ਅੰਦਰ ਖੁੱਲ ਰਹੇ ਵੱਡੇ ਵੱਡੇ ਮਾਲ,ਸ਼ੜਕਾਂ ਦਾ ਵਿਛਿਆ ਜਾਲ ਤੇ ਵੱਡੇ ਵੱਡੇ ਉਸਰੇ ਪੁੱਲਾਂ ਨੂੰ ਹਾਕਮ ਵਰਗ ਜ਼ੋਰਸ਼ੋਰ ਨਾਲ ਵਿਕਾਸ ਆਖਦਾ ਹੈ ।ਪਰ ਕੀ ਏਹੀ ਵਿਕਾਸ ਹੁੰਦਾ ਹੈ? ਨਹੀਂ ਵਿਕਾਸ ਦਾ ਸਿਰਫ ਐਨਾ ਮਤਲਬ ਨਹੀਂ ਹੁੰਦਾ ਬਲਕਿ ਵਿਕਾਸ ਦਾ ਮਤਲਬ ਲੋਕਾਂ ਦੇ ਜੀਵਨ ਪੱਧਰ ਤੋਂ ਹੁੰਦਾ ਹੈ।ਏਹ ਕੌੜੀ ਸਚਾਈ ਹੈ ਕਿ ਜ਼ਿੰਦਗੀ ਦੀਆਂ ਸਭ ਸੁੱਖ ਸਹੂਲਤਾਂ ਉੱਪਰ ਮੁੱਠੀ ਭਰ ਲੋਕਾਂ ਦਾ ਕਬਜ਼ਾ ਹੈ ਤੇ ਬਹੁਗਿਣਤੀ ਲੋਕ ਜ਼ਿੰਦਗੀ ਜਿਉਣ ਦੀਆਂ ਬੁਨਿਆਦੀ ਲੋੜਾਂ ਸਿਖਿਆ, ਰੁਜ਼ਗਾਰ, ਸੇਹਤ ਸੇਵਾਵਾਂ, ਬਿਜਲੀ ਤੇ ਸਾਫ ਪੀਣ ਵਾਲੇ ਪਾਣੀ ਤੋਂ ਵੀ ਸੱਖਣੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਾੜੀ ਹਾਲਤ ਦਲਿਤ ਸਮਾਜ ਦੀ ਹੈ। ਕੁੱਝ ਛਿਲੜਾਂ ਦੇ ਵਿਆਜ ਬਦਲੇ ਪੀੜ੍ਹੀ ਦਰ ਪੀੜ੍ਹੀ ਗੋਹੇ ਕੂੜੇ ਦੀ ਵਗਾਰ ਕਰਨ ਲਈ ਬੇਵੱਸ ਹਨ।ਬਹੁਤ ਸਾਰੀਆਂ ਥਾਵਾਂ ਉਪਰ ਨਸ਼ੇ ਬਦਲੇ ਸਾਲਾਂ ਬੱਧੀ ਵਗਾਰ ਕਰਵਾਈ ਜਾਂਦੀ ਹੈ। ਬਗਾਨੇ ਖੇਤਾਂ ਵਿੱਚ ਘਾਹ ਖੋਤਣ ਜਾਂ ਚੁੱਲ੍ਹਾ ਤਪਾਉਣ ਲਈ ਡੱਕੇ ਚੁਗਣ ਗਈਆਂ ਦਲਿਤ ਔਰਤਾਂ ਜ਼ਲੀਲ ਕੀਤਾ ਜਾਂਦਾ ਹੈ ਕਈ ਵਾਰੀ ਇੱਜਤਾਂ ਨੂੰ ਹੱਥ ਪਾ ਲਿਆ ਜਾਂਦਾ ਹੈ।ਸਵੱਛ ਭਾਰਤ ਦੇ ਦਮਗਜੇ ਮਾਰਨ ਵਾਲੇ ਹਾਕਮਾਂ ਦਾ ਏਹ ਗੱਲ ਮੂੰਹ ਚਿੜਾਉਂਦੀ ਹੈ ਜਦੋਂ ਵੱਡੇ ਹਿੱਸੇ ਦੇ ਘਰਾਂ ਵਿੱਚ ਟੁਆਇਲਟਾਂ ਨਹੀਂ।ਜਿਹੜੀਆਂ ਸਰਕਾਰ ਦੇ ਕਾਗਜ਼ਾਂ ਚ ਬਣੀਆਂ ਲੈਟਰਿਨਾਂ ਪਿੰਡਾਂ ਦੇ ਚੌਧਰੀ ਮਿਲੀਭੁਗਤ ਨਾਲ ਖਾ ਗਏ।ਜਿਸ ਕਾਰਨ ਬੇਗਾਨੇ ਖੇਤਾਂ ਵਿਚ ਜੰਗਲ ਪਣੀ ਜਾਣ ਬਦਲੇ ਬੇਇੱਜ਼ਤੀ ਹੋਣਾ ਪੈਂਦਾ ਹੈ।ਕੁਝ ਚਿਰ ਪਹਿਲਾਂ ਅੰਮ੍ਰਿਤਸਰ ਦੇ ਇੱਕ ਪਿੰਡ ਦੀ ਦਲਿਤ ਬੱਚੀ ਨੂੰ ਖੇਤ ਚ ਲੈਟਰਿਨ ਜਾਣ ਤੇ ਜ਼ਲੀਲ ਕੀਤਾ ਗਿਆ ਤੇ ਗੰਦ ਨੂੰ ਹੱਥਾਂ ਨਾਲ ਚੱਕਣ ਮਜ਼ਬੂਰ ਕੀਤਾ ਗਿਆ। ਘਰਾਂ ਦੀ ਹਾਲਤ ਨਰਕ ਨਾਲੋਂ ਵੀ ਭੈੜੀ ਹੈ । ਇੱਕ ਇੱਕ ਕਮਰੇ ਵਿਚ ਪੂਰਾ ਟੱਬਰ ਮਾਂ ਬਾਪ ਨੂੰਹ ਪੁੱਤ ਬੱਚੇ ਪੈਣ ਲਈ ਮਜ਼ਬੂਰ ਹਨ।ਮੀਂਹ ਕਣੀ ਆਉਣ ਤੇ ਲੱਕੜਾਂ, ਚੁੱਲ੍ਹਾ ਤੇ ਬੱਕਰੀ ਉਸ ਕਮਰੇ ਚ ਹੀ ਹੁੰਦੀ ਹੈ।ਬਹੁਤ ਘਰਾਂ ਵਿਚ ਬਾਥਰੂਮ ਤੇ ਰਸੋਈ ਨਾ ਹੋਣ ਕਾਰਨ ਔਰਤਾਂ ਮੰਜਾ ਟੇਡਾ ਕਰਕੇ ਜਾਂ ਬੂਹਾ ਭੇੜ ਕੇ ਨਹਾਉਣ ਲਈ ਬੇਵੱਸ ਹਨ ਤੇ ਧੁੱਪ ਚ ਰੋਟੀ ਪਕਾਉਣ ਲਈ ਮਜ਼ਬੂਰ।ਸਰਕਾਰਾਂ ਨੇ ਲੋਕਾਂ ਦੀ ਇਸ ਬੇਵਸੀ ਨੂੰ ਆਪਣੇ ਹੱਕ ਭੁਗਤਾਉਣ ਲਈ ਵੋਟਾਂ ਚ ਬੇਘਰਿਆਂ ਨੂੰ ਪਲਾਟ ਦੇ ਵਾਅਦੇ ਕੀਤੇ ਤੇ ਝੂਠੇ ਲਾਰੇ ਲਾਏ। ਹਾਕਮਾਂ ਦੇ ਲਾਰਿਆਂ ਤੋਂ ਸਤ੍ਹੇ ਦਲਿਤ ਮਜ਼ਦੂਰਾਂ ਨੇ 2009 ਛੱਤੀ ਪਿੰਡਾਂ ਅੰਦਰ ਪੰਚਾਇਤੀ ਜਮੀਨ ਉਪਰ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਅਗਵਾਈ ਹੇਠ ਕਬਜ਼ਾ ਕਰ ਲਿਆ ਸੀ। ਪਰ ਏਹ ਗੱਲ ਪਿੰਡਾਂ ਦੇ ਧਨਾਡ ਲਾਣੇ ਦੇ ਹਜ਼ਮ ਨਹੀਂ ਹੋਈ ਹੋ ਵੀ ਕਿਵੇਂ ਸਕਦੀ ਸੀ ਜਿਨ੍ਹਾਂ ਨੇ ਦਲਿਤਾਂ ਨੂੰ ਕਦੇ ਮੰਜੇ ਉਪਰ ਨਾ ਬੈਠਣ ਦਿੱਤਾ ਹੋਵੇ ਉਹ ਦਲਿਤ ਆਪਣੇ ਹੱਕ ਖੜ੍ਹਾ ਹੋ ਜਾਵੇ ਜਿਸ ਕਰਕੇ ਸਰਕਾਰ ਪ੍ਰਸ਼ਾਸਨ ਨਾਲ ਮਿਲ ਕੇ ਮਜ਼ਦੂਰਾਂ ਦੀਆਂ ਕੁੱਲੀਆਂ ਉਪਰ ਬੁਲਡੋਜ਼ਰ ਚਲਾ ਕੇ ਦੋ ਹਜ਼ਾਰ ਦੇ ਲੱਗਭੱਗ ਮਜ਼ਦੂਰਾਂ ਨੂੰ ਔਰਤਾਂ ਬੱਚਿਆਂ ਸਮੇਤ ਪੰਜਾਬ ਦੀਆਂ ਨੌ ਜੇਲ੍ਹਾਂ ਚ ਲੀਡਰਸ਼ਿਪ ਸਮੇਤ ਬੰਦ ਕਰ ਦਿੱਤਾ
ਇਸ ਤਰ੍ਹਾਂ ਹੀ ਆਪਣੇ ਜ਼ਮੀਨੀ ਹੱਕ ਮੰਗਣ ਬਦਲੇ ਸੰਗਰੂਰ ਜਿਲ੍ਹੇ ਦੇ ਪਿੰਡ ਜਲੂਰ ਅੰਦਰ ਦਲਿਤਾਂ ਨੂੰ ਅੰਨੇਵਾਹ ਨਿਸ਼ਾਨਾ ਬਣਾਇਆ ਗਿਆ।ਜਿਸ ਚ ਇੱਕ ਬਜ਼ੁਰਗ ਔਰਤ ਦੀ ਜਾਨ ਚਲੀ ਗਏ ਗਈ। ਦਲਿਤਾਂ ਦੀ ਏਹ ਹਾਲਤ ਹਰ ਪਿੰਡ ਦੀ ਕਹਾਣੀ ਹੈ।ਪੈਨਸ਼ਨਾਂ ਗਰਾਂਟਾਂ ਚ ਘਪਲੇਬਾਜ਼ੀ ਨਿੱਤ ਦਾ ਵਰਤਾਰੇ ਹੈ।ਪਿੰਡਾ ਂ ਚ ਵਿਕਾਸ ਅਣਸੁਖਾਵਾਂ ਹੈ।ਵਿਕਾਸ ਚ ਵਿਤਕਰੇ ਬਾਜ਼ੀ ਹੈ। ਮਨਰੇਗਾ ਸਕੀਮ ਨੂੰ ਸ਼ਾਜਿਸ਼ੀ ਢੰਗ ਨਾਲ ਰੋਕਿਆ ਜਾਂਦਾ ਹੈ।ਧਨਾਡ ਲਾਣਾ ਜਾਣਦਾ ਹੈ ਕਿ ਜੇਕਰ ਮਨਰੇਗਾ ਦਾ ਕੰਮ ਚੱਲੂ ਤਾਂ ਮਜ਼ਦੂਰ ਚੇਤਨ ਸੰਗਠਿਤ ਤੇ ਨਿਰਭਰ ਹੋਵੇਗਾ ।ਤਾਂ ਲਾਜਮੀ ਹੈ ਕਿਰਤੀ ਵਰਗ ਕਿਸੇ ਦੀਆਂ ਖੁਰਲੀਆਂ ਵਿਚ ਹੱਥ ਨਹੀਂ ਮਾਰੇਗਾ, ਗੋਹੇ ਕੂੜੇ ਦੀ ਵਗਾਰ ਨਹੀਂ ਕਰੇਗਾ ਕਿਸੇ ਅੱਗੇ ਹੱਥ ਨਹੀਂ ਅੱਡੇਗਾ। ਜਿਸ ਕਾਰਨ ਪ੍ਰਸ਼ਾਸਨ ਨਾਲ ਮਿਲੀਭੁਗਤ ਤਹਿਤ ਕੰਮ ਰੋਕਿਆ ਜਾਂਦਾ ਹੈ ਤੇ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾਂਦੇ। ਅਮਨਦੀਪ ਹਾਂਸ ਦੀ ਇਹ ਪੁਸਤਕ ਕਿਤਾਬ ਅੰਦਰਲੇ ਜੀਵਨ ਬਿਰਤਾਂਤਾਂ ਰਾਹੀਂ ਉਕਤ ਮਸਲਿਆਂ ਤੇ ਹੀ ਉਂਗਲ ਰੱਖਦੀ। ਕਿਤਾਬ ਚ ਨਸ਼ੇ ਦਾ ਮਸਲਾ ਵੀ ਮੁੱਖ ਰੂਪ ਚ ਉਭਰਕੇ ਸਾਹਮਣੇ ਆਉਂਦਾ ਹੈ ਕਿਵੇਂ ਨਸ਼ੇ ਨੇ ਮਜ਼ਦੂਰ ਘਰਾਂ ਦੀ ਬਰਬਾਦੀ ਕਰ ਕੇ ਰੱਖ ਦਿੱਤੀ । ਨਸ਼ੇ ਪੰਜਾਬ ਅੰਦਰ ਜਵਾਨੀ ਨੂੰ ਨਸ਼ੇੜੀ ਬਣਾ ਰਹੇ ਹਨ ਨਸ਼ਿਆਂ ਦੇ ਕਾਲੇ ਕਾਰੋਬਾਰੀਆਂ ਨੂੰ ਸਿੱਧੇ ਰੂਪ ਵਿੱਚ ਸਿਆਸੀ ਤੇ ਪ੍ਰਸ਼ਾਨਿਕ ਸਰਪ੍ਰਸਤੀ ਹਾਸਿਲ ਹੈ। ਕਿਤਾਬ ਦੇ ਕਈ ਜੀਵਨ ਬਿਰਤਾਂਤ ਜਿਵੇਂ ਸੱਤਰ ਅੱਸੀ ਸਾਲਾਂ ਦੇ ਬਜ਼ੁਰਗਾਂ ਦਾ ਆਰਾਮ ਦੇ ਵਕਤ ਵੀ ਦਿਹਾੜੀ ਕਰਨੀ, ਬੱਚਿਆਂ ਦੇ ਪੜ੍ਹਾਈ ਦੇ ਟੁੱਟਦੇ ਸੁਪਨੇ, ਕਿਰਤ ਦੀ ਲੱਟ ਆਦਿ ਬਿਰਤਾਂਤ ਦਿਲ ਨੂੰ ਝੰਜੋੜਦੇ ਹਨ , ਕਾਮਰੇਡ ਬਿੰਦੂ ,ਪਿੰਦਰ ਬਾਈ, ਬੂਟਾ ਸਿੰਘ ,ਨਿਲਮਲ ਤੇ ਨਵਨੀਤ ਆਦਿ ਦੇ ਮਾੜੀਆਂ ਸਮਾਜਿਕ ਹਾਲਤਾਂ ਪੂਰੇ ਆਸ਼ਾਵਾਦੀ ਹਨ ਉਥੇ ਬਿਨਾਂ ਖੰਭਾਂ ਤੋਂ ਪਰਵਾਜ਼ ਭਰਨ ਵਾਲੀ ਪਰਮਿੰਦਰ ਕੌਰ ਸਰੀਰਕ ਅਸਮੱਰਥਾ ਦੇ ਬਾਵਜੂਦ ਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਜਿਵੇਂ ਘਰ ਬੈਠ ਕੇ ਹੀ ਐਮ ਏ ਬੀ ਐਡ ਦੀ ਪੜ੍ਹਾਈ ਕਰਕੇ ਆਪਣੇ ਪੈਰਾਂ ਸਿਰ ਹੋ ਆਪਣੇ ਸਕੂਲ ਚਲਾਉਂਦੀ ਹੈ ਗਰੀਬਾਂ ਲਈ ਮੱਦਦਗਾਰ ਬਣਦੀ ਹੈ ਆਪਣੇ ਕੰਮ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਨਾਲ ਆਪਣੇ ਆਪ ਨੂੰ ਜੋੜੀ ਰੱਖਦੀ ਹੈ ਯਕੀਨਨ ਜ਼ਿੰਦਗੀ ਜੀਣ ਦੀ ਉਮੀਦ ਪੈਦਾ ਕਰਦੀ ਹੈ। ਕਿਤਾਬ ਚ ਲੇਖਿਕਾ ਦੇ ਕੋਮਲ ਤੇ ਸੰਵੇਦਨਸ਼ੀਲ ਭਾਵਨਾਵਾਂ ਕਈ ਵਾਰ ਪ੍ਰਗਟ ਹੁੰਦੀਆਂ ਹਨ।ਇੱਕਵਾਰ ਤਾਂ ਜਦ ਉਹ ਅੰਮ੍ਰਿਤਸਰ ਦੇ ਇਕ ਪਿੰਡ ਜੇਠੂਵਾਲ ਜਾਂਦੀ ਹੈ ਤਾਂ ਨਿਰਮਲ ਤੇ ਨਵਨੀਤ ਕੌਰ ਦੇ ਪਰਿਵਾਰ ਦੀ ਹਾਲਤ ਵੇਖ ਭਾਵੁਕ ਹੋ ਉਨ੍ਹਾਂ ਰੰਗਲਾ ਪੰਜਾਬ ਦੀ ਟੀਮ ਵਲੋਂ ਆਰਥਿਕ ਮੱਦਦ ਕਰਦੀ ਹੈ।
ਪੇਸ਼ੇ ਵਜੋਂ ਪੱਤਰਕਾਰ ਅਮਨਦੀਪ ਜਿਥੇ ਅੱਜ ਪੀਲੀ ਪੱਤਰਕਾਰੀ ਦੇ ਦੌਰ ਵਿੱਚ ਵੀ ਆਪਣੇ ਫਰਜ਼ ਨੂੰ ਡਟ ਕੇ ਨਿਭਾ ਰਹੀ ਹੈ ਉੱਥੇ ਆਪਣੀ ਭੂਮਿਕਾ ਚ ਹੀ ਵਿਕਾਊ ਮੀਡੀਆ ਨੂੰ ਕਟਹਿਰੇ ਚ ਵੀ ਖੜ੍ਹਾ ਕਰ ਦੀ ਹੈ। ਮਾਝੇ ਦੁਆਬੇ ਦੇ ਪਿੰਡਾਂ ਦੇ ਮਜ਼ਦੂਰਾਂ ਤੇ ਗਰੀਬਾਂ ਦੇ ਇਸ ਜੀਵਨ ਬਿਰਤਾਂਤ ਨੂੰ ਬਿਆਨ ਕਰਦੀ ਇਹ ਕਿਤਾਬ 5ਆਬ ਪ੍ਰਕਾਸ਼ਨ ਜਲੰਧਰ ਨੇ ਹੈ ਛਾਪੀ ਹੈ।ਇੱਕ ਸੌ ਅੱਠ ਪੇਜ਼ਾਂ ਵਾਲੀ ਛੋਟੀ ਜਹੀ ਪੁਸਤਕ ਬਹੁਤ ਵੱਡੇ ਸਵਾਲ ਖੜ੍ਹੇ ਕਰਦੀ ਹੈ ਤੇ ਪੰਜਾਬ ਅੰਦਰ ਗਰੀਬ ਸਮਾਜ ਦੀ ਅਸਲੀ ਸਥਿਤੀ ਦਾ ਵਿਖਿਆਨ ਕਰਦੀ ਹੈ। ਉਮੀਦ ਹੈ ਭਵਿੱਖ ਵਿਚ ਵੀ ਅਮਨਦੀਪ ਹਾਂਸ ਹੋਰ ਵੀ ਆਪਣੀ ਕਲਮ ਦਾ ਸਫਰ ਮਜ਼ਬੂਤੀ ਨਾਲ ਜਾਰੀ ਰੱਖੇਗੀ। ਆਮੀਨ!
ਹਰਭਗਵਾਨ ਭੀਖੀ
ਖੁਸ਼ਹਾਲ ਪੰਜਾਬ ਦੀ ਮਿੱਥ ਨੂੰ ਚਕਨਾਚੂਰ ਕਰਦੀ ਹੈ ਅਮਨਦੀਪ ਹਾਂਸ ਦੀ ਪੁਸਤਕ ਏਹ ਪੰਜਾਬ ਵੀ ਮੇਰਾ ਹੈ/-ਹਰਭਗਵਾਨ ਭੀਖੀ
Leave a comment
