ਮਾਨਸਾ,25 ਮਈ ( ਨਾਨਕ ਸਿੰਘ ਖੁਰਮੀ ) ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ”ਖੁਆਰ ਹੋਇ ਸਭਿ ਮਿਲੈਂਗੇ,,
ਧਰਮ ਪ੍ਰਚਾਰ ਲਹਿਰ ਤਹਿਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਦੀ ਮਾਨਸਾ ਫ਼ੇਰੀ ਯਾਦਗਾਰੀ ਹੋ ਨਿੱਬੜੀ ਉਹਨਾਂ ਨੇ ਲੱਗਭਗ 10 ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ । ਇਸ ਸਬੰਧੀ ਜਾਣਾਕਾਰੀ ਦਿੰਦਿਆਂ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਜੱਥੇਦਾਰ ਸਾਹਿਬ ਪਿੰਡ ਦੋਦੜਾ ਦੇ ਸਿੱਖ ਸਘੰਰਸ਼ ਦੇ ਸ਼ਹੀਦ ਭਾਈ ਛੱਜੂ ਸਿੰਘ ਦੇ ਪਰਿਵਾਰ ਨਾਲ਼ ਮੁਲਾਕਾਤ ਕੀਤੀ ਉਪਰੰਤ ਪਿੰਡ ਦਾਤੇਵਾਸ ਦੇ ਸਿੱਖ ਸਘੰਰਸ਼ ਦੇ ਸ਼ਹੀਦ ਭਾਈ ਦਰਸ਼ਨ ਸਿੰਘ , ਜਗਦੀਸ਼ ਸਿੰਘ ਅਤੇ ਸੁਖਦੇਵ ਸਿੰਘ ਪੀਟੀਆਈ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਧਰਮੀ ਫੌਜੀ ਚਰਨਜੀਤ ਸਿੰਘ, ਜਰਨੈਲ ਸਿੰਘ ਦਾ ਵਿਸ਼ੇਸ਼ ਸਨਮਾਨ ਅਤੇ ਗੁਰਦਵਾਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਵੱਲੋਂ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ ਉਪਰੰਤ ਪਿੰਡ ਬਹਾਦਰਪੁਰ ਵਿਖੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਅਤੇ ਸੰਗਤਾਂ ਨਾਲ਼ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਨੇ ਉੜਾ ਅਤੇ ਜੁੜਾਂ ਬਚਾਉਣ ਲਈ ਯਤਨਸ਼ੀਲ ਹੋਣ ਅਤੇ ਧਰਮ ਪਰਿਵਰਤਨ ਵਿਰੁੱਧ ਲਹਿਰ ਖੜ੍ਹੀ ਕਰਨ ਦੀ ਗੱਲ ਕਹੀ ਉਪਰੰਤ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਸੰਦੇਸ਼ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਡਸਰ ਪਾਤਸ਼ਾਹੀ ਦਸਵੀਂ ਵੱਲੋਂ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ ਅੱਗੇ ਪਿੰਡ ਗਾਦੜ ਪੱਤੀ ਬੋਹਾ ਭਾਈ ਗਮਦੂਰ ਸਿੰਘ ਬੋਹਾ ਦੇ ਗ੍ਰਹਿ ਵਿਖੇ ਉਹਨਾਂ ਦੇ ਭਰਾਤਾ ਭਾਈ ਜੁਗਿੰਦਰ ਸਿੰਘ ਅਤੇ ਪ੍ਰੋਫੈਸਰ ਸਤਗੁਰ ਸਿੰਘ ਅਤੇ ਸਿੱਖ ਸਘੰਰਸ਼ ਵਿੱਚ ਸ਼ਹੀਦ ਹੋਏ ਛੇ ਸਿੰਘਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਉਪਰੰਤ ਮਾਨਬੀਬੜੀਆਂ ਨੇੜੇ ਮੂਸਾ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਪਿੰਡ ਦੇ ਲੱਗ ਭੱਗ ਦਸ ਸਿੱਖ ਨੋਜਵਾਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਪੂਰਨ ਕੀਤੀ ਹੈ ਉਹਨਾਂ ਸਿੰਘਾਂ ਦਾ ਸਨਮਾਨ ਕੀਤਾ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਉਹਨਾਂ ਨਾਲ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ,
ਭਾਈ ਹਰਲਾਜ ਸਿੰਘ ਬਹਾਦਰਪੁਰ,ਬਲਦੇਵ ਸਿੰਘ ਸਾਹਨੇਵਾਲੀ ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ ,ਅਮਰੀਕ ਸਿੰਘ ਅਤਲਾ, ਅਮ੍ਰਿਤਪਾਲ ਸਿੰਘ ਸਿੱਧੂ ਲੋਗੋਵਾਲ ,ਜੈ ਸਿੰਘ ਭਾਦੜਾ ਇਸਤਰੀ ਆਗੂ ਬੀਬੀ ਸੁਖਜੀਤ ਕੌਰ ਅਤਲਾ ,ਬਹਾਦਰ ਸਿੰਘ ਦੋਦੜਾ ,ਡਾ ਦਰਸ਼ਨ ਸਿੰਘ, ਪ੍ਰਧਾਨ ਗੁਰਜੀਤ ਸਿੰਘ ਬਹਾਦਰਪੁਰ,ਭਗਵਾਨ ਸਿੰਘ ਬਹਾਦਰਪੁਰ, ਮਨੇਜਰ ਸੁਰਿੰਦਰ ਸਿੰਘ ਮੰਡੇਰ, ਸਾਬਕਾ ਸਰਪੰਚ ਕੁਲਦੀਪ ਸਿੰਘ ਮਾਨਬੀਬੜੀਆਂ,ਗ੍ਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਖਾਲਸਾ, ਗੁਰਸੇਵਕ ਸਿੰਘ ਪ੍ਰਧਾਨ, ਮੈਂਬਰ ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਸਿੰਘ ਸਾਹਿਬ ਦੇ ਨਿੱਜੀ ਸਕੱਤਰ ਜਸਵੀਰ ਸਿੰਘ ਲੋਂਗੋਵਾਲ ਆਦਿ ਹਾਜ਼ਰ ਸਨ।