ਬਠਿੰਡਾ 28 ਨਵੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵਪਾਲ ਗੋਇਲ ਦੀ ਅਗਵਾਈ ਵਿੱਚ ਬਠਿੰਡਾ ਵਿਖੇ ਚੱਲ ਰਹੀਆਂ 68 ਵੀਆਂ ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਵਿੱਚ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਵਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਖੇਡਾਂ ਖੇਡਣ ਵਾਲੇ ਵਿਦਿਆਰਥੀਆਂ ਦੇ ਹੋਂਸਲੇ ਹਮੇਸ਼ਾ ਬੁਲੰਦ ਰਹਿੰਦੇ ਹਨ।ਉਹ ਜੀਵਨ ਵਿੱਚ ਹਾਰ ਕੇ ਨਿਰਾਸ਼ ਨਹੀਂ ਹੁੰਦਾ ਸਗੋਂ ਹਮੇਸ਼ਾ ਆਸ਼ਾਵਾਦੀ ਰਹਿੰਦਾ ਹੈ।
ਅੱਜ ਦੇ ਸਮਾਗਮ ਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਵਲੋਂ ਕੀਤੀ ਗਈ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਅੰਡਰ 19 ਕੁੜੀਆਂ 43 ਕਿਲੋ ਭਾਰ ਵਿੱਚ ਮੁਸਕਾਨ ਲੁਧਿਆਣਾ ਨੇ ਪਹਿਲਾ,ਪਾਇਲ ਕੁਮਾਰੀ ਬਠਿੰਡਾ ਨੇ ਦੂਜਾ, ਹਰਪ੍ਰੀਤ ਕੌਰ ਰੂਪਨਗਰ ਨੇ ਤੀਜਾ, 47 ਕਿਲੋ ਵਿੱਚ ਅਨਮੋਲ ਦੀਪ ਕੌਰ ਫਰੀਦਕੋਟ ਨੇ ਪਹਿਲਾ, ਖੁਸ਼ੀ ਲੁਧਿਆਣਾ ਨੇ ਦੂਜਾ, ਹਰਮਨ ਕੰਬੋਜ ਨੇ ਤੀਜਾ, 52 ਕਿਲੋ ਤੋਂ ਘੱਟ ਭਾਰ ਵਿੱਚ ਖੁਸ਼ੀ ਬਠਿੰਡਾ ਨੇ ਪਹਿਲਾ, ਮਨੀਸ਼ਾ ਲੁਧਿਆਣਾ ਨੇ ਦੂਜਾ, ਨਵਦੀਪ ਕੌਰ ਰੂਪਨਗਰ ਨੇ ਤੀਜਾ, 57 ਕਿਲੋ ਤੋਂ ਘੱਟ ਭਾਰ ਵਿੱਚ ਪ੍ਰੀਤ ਸੰਗਰੂਰ ਨੇ ਪਹਿਲਾ, ਨਰਿੰਦਰ ਜੀਤ ਕੌਰ ਰੂਪਨਗਰ ਨੇ ਦੂਜਾ,ਧਾਨਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਤੀਜਾ,63 ਕਿਲੋ ਤੋਂ ਘੱਟ ਭਾਰ ਵਿੱਚ ਚਮਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਲਕਸ਼ਮੀ ਲੁਧਿਆਣਾ ਨੇ ਦੂਜਾ, ਮਨੀਸ਼ਾ ਬਠਿੰਡਾ ਨੇ ਤੀਜਾ, 84 ਕਿਲੋ ਤੋਂ ਘੱਟ ਭਾਰ ਵਿੱਚ ਸੋਨਮ ਬਠਿੰਡਾ ਨੇ ਪਹਿਲਾ, ਪ੍ਰਿਯੰਕਾ ਫਾਜ਼ਿਲਕਾ ਨੇ ਦੂਜਾ, ਜਸਪ੍ਰੀਤ ਕੌਰ ਰੂਪਨਗਰ ਨੇ ਤੀਜਾ, 84 ਕਿਲੋ ਤੋਂ ਵੱਧ ਭਾਰ ਵਿੱਚ ਰਵਨੀਤ ਕੌਰ ਬਰਨਾਲਾ ਨੇ ਪਹਿਲਾ, ਖੁਸ਼ਪ੍ਰੀਤ ਕੌਰ ਲੁਧਿਆਣਾ ਨੇ ਦੂਜਾ, ਮੰਗਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੁਖਦੀਪ ਸਿੰਘ ਢਿੱਲੋਂ ਕੋਸਲਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ,ਲੈਕਚਰਾਰ ਹਰਵੀਰ ਸਿੰਘ, ਲੈਕਚਰਾਰ ਹਰਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ, ਗੁਰਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ, ਹਰਭਗਵਾਨ ਦਾਸ , ਰੇਸ਼ਮ ਸਿੰਘ ਹਾਜ਼ਰ ਸਨ।