By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਹੜ੍ਹਾਂ ਦੀ ਮਾਰ, ਛੋਟੀ ਭੈਣ ਦੀ ਲਾਸ਼ ਚੁੱਕ ਕੇ ਤੁਰਿਆ ਨੌਜਵਾਨ
    11 months ago
    28 ਜੁਲਾਈ ਦਾ ਇਤਿਹਾਸ
    2 years ago
    ਅਮਰੀਕਾ ‘ਚ ਭਾਰਤੀ ਡਾਕਟਰ ਨੇ ਔਰਤਾਂ ਦੀਆਂ ਹਜ਼ਾਰਾਂ ਨਗਨ ਵੀਡੀਓ ਰਿਕਾਰਡ ਕੀਤੀਆਂ, ਬੇਹੋਸ਼ ਔਰਤਾਂ ਨਾਲ ਸੈਕਸ ਕਰਦਾ ਸੀ
    9 months ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    7 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    7 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    7 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    7 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    3 weeks ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    3 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    3 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    4 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੇ ਸੈਲਫ ਹੈਲਪ ਗਰੁੱਪ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਪੰਜਾਬ > ਮਾਲਵਾ > ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੇ ਸੈਲਫ ਹੈਲਪ ਗਰੁੱਪ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ
ਮਾਲਵਾ

ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੇ ਸੈਲਫ ਹੈਲਪ ਗਰੁੱਪ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ

gagan phul
Last updated: 2024/03/06 at 11:16 AM
gagan phul 1 year ago
Share
SHARE
Highlights
  • #mansanews

ਵਧੀਕ ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਅਤੇ ਖੇਤੀ ਲਈ ਖਾਦ ਪਦਾਰਥ
ਤਿਆਰ ਕਰਨ ਵਾਲੀਆਂ ਔਰਤਾਂ ਨਾਲ ਕੀਤੀ ਮੀਟਿੰਗ

05 ਫਰਵਰੀ (ਕਰਨ ਭੀਖੀ) ਮਾਨਸਾ: ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਫੂਡ ਸੇਫਟੀ ਐਕਟ ਸਬੰਧੀ ਸੈਲਫ ਹੈਲਪ ਗਰੁੱਪ ਅਤੇ ਖੇਤੀ ਲਈ ਖਾਦ ਪਦਾਰਥ ਤਿਆਰ ਕਰਨ ਵਾਲੀਆਂ ਔਰਤਾਂ ਨਾਲ ਮੀਟਿੰਗ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜੋ ਵੀ ਫੂਡ ਵਿਕਰੇਤਾ ਜਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦਾ ਹੈ ਜਾਂ ਵੇਚਦਾ ਹੈ ਜਿਵੇਂ ਕਿ ਸੈਲਫ ਹੈਲਪ ਗਰੁੱਪ ਅਤੇ ਕ੍ਰਿਸ਼ੀ ਸਖੀ ਗਰੁੱਪ ਜੋ ਵੀ ਖਾਣ ਪੀਣ ਦੀਆਂ ਵਸਤਾਂ ਅਤੇ ਖੇਤੀ ਖਾਦ ਪਦਾਰਥ ਤਿਆਰ ਕਰਦੇ ਹਨ ਜਿਵੇਂ ਕਿ ਅਚਾਰ, ਸਰ੍ਹੋਂ ਦਾ ਤੇਲ, ਮਿਰਚ ਮਸਾਲੇ ਆਦਿ ਜਿੰਨ੍ਹਾਂ ਦੀ ਸਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਜਿੰਨ੍ਹਾਂ ਦੀ ਟਰਨਓਵਰ 12 ਲੱਖ ਤੋਂ ਵੱਧ ਹੈ ਉਨ੍ਹਾਂ ਨੂੰ ਲਾਇਸੰਸ ਲੈਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲਾਇਸੰਸ ਆਨਲਾਈਨ ਪੋਰਟਲ foscos.fssai.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ/ਰਜਿਸਟਰੇਸ਼ਨ ਤੋਂ ਕੰਮ ਕਰਨ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਜ਼ਿਲੇ ਦੇ ਸਮੂਹ ਫੂਡ ਵਿਕਰੇਤਾਵਾਂ ਨੂੰ ਆਪਣਾ ਲਾਇਸੰਸ/ਰਜਿਸਟਰੇਸ਼ਨ ਅਪਲਾਈ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਾਪਤ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਸਰੀਰਿਕ ਤੌਰ ’ਤੇ ਫਿਟਨੈਸ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਸਰਕਾਰੀ ਮੈਸ, ਕੰਟੀਨ, ਹੋਸਟਲ ’ਚ ਖਾਣਾ ਅਤੇ ਮਿਡ ਡੇਅ ਮੀਲ ਬਣਦਾ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਲਾਇਸੈਂਸ ਬਣਾਉਣ ਲਈ  ਸਾਫ ਸਫਾਈ ਯਕੀਨੀ ਬਣਾਈ ਜਾਵੇ।  
ਸਿਵਲ ਸਰਜਨ-ਕਮ-ਡੀ.ਐਚ.ਓ.  ਡਾ. ਰਣਜੀਤ ਸਿੰਘ ਰਾਏ  ਨੇ ਕਿਹਾ ਕਿ ਫੂਡ ਵਿਕਰੇਤਾਵਾਂ ਨੂੰ ਸੁਰੱਖਿਅਤ ਫੂਡ ਅਧੀਨ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਹਦਾਇਤਾ ਦੀ ਪਾਲਣਾ ਕਰਨੀ ਅਤਿ ਜਰੂਰੀ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪ ਅਤੇ ਕ੍ਰਿਸ਼ੀ ਸਖੀ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ, ਸ਼ੁੱਧ ਸਾਮਾਨ ਦੀ ਵਰਤੋਂ ਕੀਤੀ ਜਾਵੇ ਅਤੇ ਵਸਤੂਆਂ ਤਿਆਰ ਕਰਦੇ ਸਮੇਂ ਖੁਰਾਕੀ ਤੱਤ ਨਸ਼ਟ ਨਾ ਹੋਣ ਦਿੱਤੇ ਜਾਣ। ਉਨ੍ਹਾ ਕਿਹਾ ਕਿ ਸਰਕਾਰ ਵਲੋਂ ਖਾਣ ਪੀਣ ਦੀਆਂ ਵਸਤੂਆਂ ਵਿੱਚ ਲੋੜੀਂਦੇ ਖੁਰਾਕੀ ਤੱਤਾਂ ਅਤੇ ਵਿਟਾਮਿਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਫੋਰਟੀਫਾਇਡ ਫੂਡ ਮਿਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਲੋੜੀਂਦੇ ਤੱਤ ਮਿਲ ਸਕਣ। ਉਨ੍ਹਾਂ ਕਿਹਾ ਕਿ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਬਚਿਆ ਹੋਇਆ ਭੋਜਨ ਨਸ਼ਟ ਨਹੀਂ ਕਰਨਾ ਚਾਹੀਦਾ ਸਗੋਂ ਤੁਰੰਤ ਇਸ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਚਾਹੀਦਾ ਹੈ।
ਇਸ ਮੌਕੇ ਅਮਰਿੰਦਰ ਸਿੰਘ,ਦਿਵਿਆ ਗੋਸੁਆਮੀ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਹਰ ਕਿਸਮ ਦਾ ਖਾਣਾ ਬਣਾਉਣ ਅਤੇ ਵਰਤਾਉਣ ਸਮੇਂ ਵਿਅਕਤੀ ਦਾ ਸਿਰ ਢਕਿਆ ਹੋਣਾ ਚਾਹੀਦਾ ਹੈ। ਕੰਨਾਂ, ਗਲੇ ਆਦਿ ’ਤੇ ਗਹਿਣੇ ਨਹੀਂ ਪਹਿਨਣੇ ਚਾਹੀਦੇ, ਬਾਹਰੀ ਜੇਬ ਨਹੀਂ ਰੱਖਣੀ ਚਾਹੀਦੀ, ਸਾਫ ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ, ਕੜਾ ਜਾਂ ਮੁੰਦਰਾਂ ਨਹੀਂ ਪਹਿਨਣੀਆਂ ਚਾਹੀਦੀਆਂ, ਜਖਮਾਂ ਉੱਪਰ ਪੱਟੀ, ਨਹੂੰ ਕੱਟੇ ਅਤੇ ਹੱਥ ਸਾਫ ਸੁਥਰੇ ਹੋਣੇ ਚਾਹੀਦੇ ਹਨ। ਫਟੇ ਹੋਏ ਕੱਪੜੇ ਨਹੀਂ ਪਹਿਨਣੇ ਚਾਹੀਦੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਸ਼ੁੱਧ ਖਾਣ ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।
ਇਸ ਮੌਕੇ ਜਿਲਾ ਪੁਲਿਸ ਦੇ ਅਧਿਕਾਰੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੇ ਕੁਮਾਰ, ਉਪ ਸਮੂਹ ਸਿੱਖਿਆ ਦੇ ਸੂਚਨਾ ਅਫਸਰ ਦਰਸ਼ਨ ਸਿੰਘ, ਲਕਸ਼ਵੀਰ, ਹਾਜਰ ਸਨ।

gagan phul 6 March 2024 6 March 2024
Share This Article
Facebook Twitter Whatsapp Whatsapp Email Print
Previous Article ਮਿਰਜ਼ਾ (ਜੀਵਨ ਅਤੇ ਮੌਤ ਤੋਂ ਬਾਅਦ ਦਾ ਬ੍ਰਿਤਾਂਤ)
Next Article 06 ਫਰਵਰੀ ਤੋਂ 05 ਮਾਰਚ ਤੱਕ ਜ਼ਿਲ੍ਹੇ ’ਚ ਲਗਾਏ ਕੈਂਪਾਂ ਦੌਰਾਨ 16337 ਦਰਖ਼ਾਸਤਾਂ ਦਾ ਨਿਪਟਾਰਾ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ756
  • ਪਟਿਆਲਾ15
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ304
  • ਬਰਨਾਲਾ72
  • ਬਲਾਗ90
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ763
  • ਮਾਲਵਾ2,599
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ140
  • ਸਿਆਸਤ1
  • ਸਿਹਤ25
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ22
  • ਕਵਿਤਾ35
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,287
    • ਦੋਆਬਾ18
    • ਮਾਝਾ20
    • ਮਾਲਵਾ2,599
  • ਪਟਿਆਲਾ15
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ304
  • ਬਰਨਾਲਾ72
  • ਬਲਾਗ90
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ763
  • ਮੈਗਜ਼ੀਨ10
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?