ਮਾਨਸਾ 14 , ਅਗਸਤ
ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਪਿਛਲੇ ਦਿਨੀ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਹੋਈ ਜਿਸ ਵਿੱਚ ਉਹਨਾਂ ਵੱਲੋਂ ਈਟੀਟੀ 2364 ਯੂਨੀਅਨ ਆਗੂਆਂ ਨੂੰ ਪੂਰਨ ਤੌਰ ਤੇ ਅਸਵਾਸਨ ਦੁਆਇਆ ਕਿ ਆਉਣ ਵਾਲੇ ਪੰਜ ਸੱਤ ਦਿਨਾਂ ਵਿੱਚ ਭਰਤੀ ਦੀ ਜੁਆਇਨਿੰਗ ਕਰਵਾਉਣ ਦਾ ਕੰਮ ਹੋ ਜਾਵੇਗਾ ਇਸ ਕਰਕੇ ਯੂਨੀਅਨ ਆਗੂਆਂ ਨੇ ਧਰਨਾ ਪ੍ਦਰਸ਼ਨ ਕਰਨ ਦੀ ਜੋ 10 ਅਗਸਤ ਦੀ ਤਾਰੀਖ ਜੋ ਰੱਖੀ ਸੀ ਉਹਨੂੰ ਕੁਝ ਸਮੇਂ ਲਈ ਵਿਸ਼ਰਾਮ ਦਿੱਤਾ ਹੈ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਜੇਕਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਜੁਆਇਨਿੰਗ ਕਰਵਾਉਣ ਦੀ ਪ੍ਕਿਰਿਆ ਮੁਕੰਮਲ ਨਹੀਂ ਕਰਦੀ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਪੰਜਾਬ ਸਰਕਾਰ ਦਾ ਭੰਡੀ ਪ੍ਚਾਰ ਹਰ ਜਿਲ੍ਹੇ ਵਿੱਚ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ, ਜਿਸ ਲਈ ਯੂਨੀਅਨ ਵੱਲੋਂ ਜਿਲ੍ਹਾ ਪੱਧਰੀ ਟੀਮਾਂ ਦਾ ਗੱਠਨ ਕਰ ਦਿੱਤਾ ਹੈ। ਯੂਨੀਅਨ ਆਗੂਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮਾਨ ਸਰਕਾਰ ਜਲਦੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉੱਤਰਦੀ ਤਾਂ ਸਮੂੱਚੇ ਪੰਜਾਬ ਵਿੱਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲ ਬਾਤ ਕਰਨ ਸਮੇਂ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਹਰਜੀਤ ਬੁਡਲਾਡਾ ਗੁਰਸੰਗਤ ਬੁਡਲਾਡਾ ਗੁਰਸੇਵ ਸੰਗਰੂਰ ਗੁਰਜੀਵਨ ਮਾਨਸਾ ਜਸਵਿੰਦਰ ਮਾਛੀਵਾੜਾ ਵਰਿੰਦਰ ਸਰਹੰਦ ਅੰਮ੍ਰਿਤਪਾਲ ਮੀਮਸਾ ਤੇ ਕਿਰਨਦੀਪ ਨਾਭਾ ਹਾਜ਼ਰ ਸਨ।