ਲਾਭਪਾਤਰੀ pmay.nic.in ਪੋਰਟਲ ‘ਤੇ ਕਰ ਸਕਦੇ ਨੇ ਆਨਲਾਈਨ ਅਪਲਾਈ
ਮਾਨਸਾ, 25 ਜੁਲਾਈ:
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਸਕੀਮ ਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਲਈ 31 ਜੁਲਾਈ 2025 ਤੱਕ ਸਰਵੇ ਕੀਤਾ ਜਾਣਾ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ ਹੁਣ ਤੱਕ ਸੈਲਫ ਸਰਵੇ 5006, ਅਸਿਸਟੈਂਟ ਸਰਵੇ 32650, ਕੁੱਲ 37656 ਘਰਾਂ ਦਾ ਸਰਵੇ ਮੁਕੰਮਲ ਕੀਤਾ ਜਾ ਚੁੱਕਾ ਹੈ।ਇਸ ਸਰਵੇ ਦਾ ਕੰਮ 31 ਜੁਲਾਈ 2025 ਨੂੰ ਖਤਮ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਲਾਭਪਾਤਰੀ ਖੁਦ pmay.nic.in ਪੋਰਟਲ ‘ਤੇ ਜਾ ਕੇ ਆਪਣੀ ਰਜਿਸਟ੍ਰੇਸਨ ਕਰਵਾ ਸਕਦਾ ਹੈ ਜਾਂ ਸਰਵੇਖਣ ਕਰਤਾ ਦੀ ਮਦਦ ਲੈ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।ਰਜਿਸਟ੍ਰੇਸਨ ਕਰਨ ਸਬੰਧੀ ਲਿੰਕ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀ ਵੈਬਸਾਈਟ ‘ਤੇ ਉਪਲੱਬਧ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਆਪਣੀ ਦਰਖਾਸਤ ਦੇਣ ਸਬੰਧੀ ਸੁਝਾਅ ਲੈਣਾ ਚਾਹੁੰਦਾ ਹੈ ਤਾਂ ਉਹ ਮੋਬਾਇਲ ਨੰਬਰ 97805—50056 ‘ਤੇ ਸੰਪਰਕ ਕਰ ਸਕਦਾ ਹੈ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।