10 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕੌਮੀਂ ਇਨਸਾਫ਼ ਮੋਰਚੇ ਵੱਲੋਂ ਵਿਸੇ਼ਸ਼ ਮੀਟਿੰਗ ਬੁਲਾਈ ਗਈ ਕਿਓਕਿਂ ਸਰਕਾਰ ਮੋਰਚੇ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਦੇ ਸੰਬੰਧ ਵਿੱਚ ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਆਓਣ ਵਾਲੀ 15 ਅਗਸਤ ਨੂੰ ਚੰਡੀਗੜ੍ਹ ਸੈਕਟਰ 17 ਸਾਹਮਣੇ ਨੀਲਮ ਸਿਨੇਮਾ ਗਰਾਊਂਡ “ਚ ਸਵੇਰੇ 11 ਵਜੇ ਵੱਡਾ ਇਕੱਠ ਕੀਤਾ ਜਾਵੇਗਾ ਸੈਕਟਰ 17 ਤੋਂ ਲੈਕੇ ਚੰਡੀਗੜ੍ਹ ਗਵਰਨਰ ਹਾਊਸ ਤੱਕ ਰੋਸ ਮਾਰਚ ਕੀਤਾ ਜਾਵੇਗਾ ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਸਮੂਹ ਸੰਗਤਾਂ ਪੰਥਕ ਅਤੇ ਕਿਸਾਨ ਜਥੇਬੰਦੀਆ ਨੂੰ 15 ਅਗਸਤ ਦਿਨ ਵੀਰਵਾਰ ਨੂੰ ਚੰਡੀਗੜ੍ਹ 17 ਸੈਕਟਰ ਸਾਹਮਣੇ ਨੀਲਮ ਸਿਨੇਮਾ ਗਰਾਊਂਡ ਵਿੱਚ ਪਹੁੰਚ ਲਈ ਅਪੀਲ ਕੀਤੀ ਉਹਨਾਂ ਕਿਹਾ ਕੀ ਅਸੀਂ ਆਪਣਾਂ ਇਖਲਾਕੀ ਫਰਜ਼ ਸਮਝਦੇ ਹੋਏ ਵੱਡੀ ਗਿਣਤੀ ਵਿੱਚ ਇਸ ਪੰਥਕ ਇਕੱਠ ਵਿੱਚ ਪਹੁੰਚੀਏ।।