ਭੀਖੀ, 8 ਮਾਰਚ (ਕਰਨ ਭੀਖੀ):ਅੰਤਰ ਰਾਸਟਰੀ ਮਹਿਲਾ ਦਿਵਸ ਮੌਕੇ ਬੀਡੀਪੀਓ ਦਫਤਰ ਭੀਖੀ ਦੇ ਸਹਿਯੋਗ ਨਾਲ ਪਿੰਡ ਜੱਸੜਵਾਲਾ ਵਿਖੇ ਮਹਿਲਾ ਗ੍ਰਾਮ ਸਭਾ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਪਿੰਡ ਦੀਆਂ ਔਰਤਾ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਬੀਡੀਪੀਓ ਰਾਜਾ ਸਿੰਘ ਨੇ ਇਸ ਮੌਕੇ ਦਿੱਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਔਰਤਾਂ ਦੇ ਅਧਿਕਾਰਾਂ, ਸਮਾਨਤਾ ਅਤੇ ਸ਼ਕਤੀਕਰਨ ਦੇ ਵੱਖ-ਵੱਖ ਪੱਖਾਂ ਉੱਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਔਰਤਾਂ ਦੀ ਸਿੱਖਿਆ, ਆਰਥਿਕ ਅਜ਼ਾਦੀ ਅਤੇ ਫੈਸਲੇ ਲੈਣ ਦੀ ਸਮਰਥਾ ਵਿੱਚ ਵਾਧੇ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੱਖ-ਵੱਖ ਪੱਖਾਂ ਤੋਂ ਵਿਕਾਸ ਨਾਲ ਹੀ ਸਮਾਜ ਨੂੰ ਸਹੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਮਾਨਸਿਕ ਸਿਹਤ ਦੀ ਮਹੱਤਤਾ ਸਬੰਧੀ ਜਾਗਰੂਕ ਕਰਵਾਉਂਦਿਆਂ ਇਸ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਹਰਪ੍ਰੀਤ ਕੌਰ ਮੱਤੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਮਹਿਮਾਨਾਂ ਨੂੰ ਕੇਂਦਰ ਵੱਲੋਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਸਬੰਧ ਵਿਚ ਕਰਵਾਈਆਂ ਜਾਂ ਰਹੀਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਬੇਅੰਤ ਕੌਰ ਜੱਸੜਵਾਲਾ, ਸਰਪੰਚ ਚਰਨਜੀਤ ਸਿੰਘ ਢਿਲੋਂ, ਸੁਖਵੀਰ ਸਿੰਘ ਜੇਈ, ਸੁਖਜਿੰਦਰ ਕੌਰ, ਪੰਚਾਇਤ ਸਕੱਤਰ ਪ੍ਰੀਤਪਾਲ ਸਿੰਘ, ਟੈਕਸ ਕੁਲੈਕਟਰ ਬਘੇਲ ਸਿੰਘ, ਜੇਈ ਅਮਿਤ ਕੁਮਾਰ, ਜਸਪਾਲ ਸਿੰਘ ਜੱਸੀ, ਜਸਵੀਰ ਸਿੰਘ, ਸਿਹਤ ਵਿਭਾਗ ਦੇ ਕੇਵਲ ਸਿੰਘ ਬੀ.ਈ.ਈ, ਸੁਪਰਵਾਈਜ਼ਰ ਲੀਲਾ ਰਾਮ, ਸਮੂਹ ਆਸ਼ਾ ਵਰਕਰਜ਼, ਆਂਗਣਵਾੜੀ ਵਰਕਰ, ਡਾ ਹਰਬੰਸ ਸਿੰਘ, ਬਹਾਦਰ ਖ਼ਾਂ, ਖੁਸ਼੍ਰਪ੍ਰੀਤ ਸਿੰਘ ਜੱਸੜ, ਗੋਪੀ ਜੱਸੜ ਆਦਿ ਵੀ ਮੋਜੂਦ ਸਨ।
ਫੋਟੋ ਕੈਪਸਨ:ਕੋਮਾਂਤਰੀ ਮਹਿਲਾ ਦਿਵਸ ਤੇ ਪਿੰਡ ਜੱਸੜ ਵਾਲਾ ਵਿਖੇ ਕਰਵਾਈ ਗਈ ਮਹਿਲਾ ਗ੍ਰਾਮ ਸਭਾ ਦੌਰਾਨ ਇਕੱਤਰ ਮਹਿਲਾਵਾਂ।
ਕੋਮਾਂਤਰੀ ਮਹਿਲਾ ਦਿਵਸ ਤੇ ਪਿੰਡ ਜੱਸੜ ਵਾਲਾ ਵਿਖੇ ਕਰਵਾਈ ਗਈ ਮਹਿਲਾ ਗ੍ਰਾਮ ਸਭਾ

Leave a comment