ਮਾਨਸਾ 19 ਅਗਸਤ (ਨਾਨਕ ਸਿੰਘ ਖੁਰਮੀ)
ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਨ ਅਤੇ ਦਲਿਤਾਂ ਉਪਰ ਹੋ ਰਹੇ ਸਮਾਜਿਕ ਅੱਤਿਆਚਾਰਾਂ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਤੇ ਭੀਮ ਆਰਮੀ ਦੀ ਅਗਵਾਈ ਹੇਠ ਏਂ ਡੀ ਸੀ ਵਿਕਾਸ ਦਫਤਰ ਮਾਨਸਾ ਅੱਗੇ ਜਾਰੀ ਮਨਰੇਗਾ ਰੁਜ਼ਗਾਰ ਬਚਾਓ, ਮਜ਼ਦੂਰ ਬਚਾਓ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਹੈ।ਧਰਨੇ ਦੇ ਪੰਜਵੇਂ ਦਿਨ ਮਜ਼ਦੂਰਾਂ ਦੇ ਪੱਕੇ ਮੋਰਚੇ ਤੇ ਪਿੰਡ ਚਹਿਲਾਵਾਲ ਦੇ ਮਨਰੇਗਾ ਮਜ਼ਦੂਰਾਂ ਨੇ ਹਾਜ਼ਰੀ ਲਗਵਾਈ।ਇਸ ਸਮੇਂ ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਮਾਨਸਾ, ਭੀਮ ਆਰਮੀ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਜਾਰੀ ਕੀਤੇ ਮਜ਼ਦੂਰ ਵਿਰੋਧੀ ਫਰਮਾਨ ਨੇ ਮਨਰੇਗਾ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਲੋਕਾਂ ਨੂੰ ਬੇਰੁਜ਼ਗਾਰੀ, ਕਰਜ਼ਿਆਂ, ਤੇ ਨਸ਼ਿਆਂ ਦੀ ਦਲਦਲ ਵਿੱਚ ਸੁੱਟ ਆਪਣੀ ਕੁਰਸੀ ਮਜ਼ਬੂਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਨੂੰ ਵੀ ਆਪਣਾ ਰੁਜ਼ਗਾਰ ਬਚਾਓ ਲਈ ਸੜਕਾਂ ਤੇ ਆਉਣ। ਉਨ੍ਹਾਂ ਕਿਹਾ ਕਿ ਮਨਰੇਗਾ ਕੰਮ ਬੰਦ ਹੋਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਨਾਲ ਪਿੰਡਾਂ ਦਾ ਵਿਕਾਸ ਵਿੱਚ ਵੀ ਰੁਕਾਵਟ ਆਵੇਗਾ। ਇਸ ਲਈ ਮਨਰੇਗਾ ਰੁਜ਼ਗਾਰ ਤੇ ਪੇਂਡੂ ਵਿਕਾਸ ਬਚਾਉਣ ਲਈ ਪੰਚਾਇਤਾਂ ਵੀ ਅੱਗੇ ਆਉਣ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਮਾਨ ਦੀ ਮਨਰੇਗਾ ਵਿਰੋਧੀ ਫ਼ੈਸਲੇ ਖ਼ਿਲਾਫ਼ ਪੂਰੇ ਪੰਜਾਬ ਅੰਦਰ ਅੰਦੋਲਨ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਗੁਰਮੇਲ ਸਿੰਘ ਖੋਖਰ,ਜੀਵਨ ਸਿੰਘ ਮਾਨਸਾ,ਮਿੱਠੂ ਸਿੰਘ ਚਹਿਲਾਵਾਲ, ਸਰਬਜੀਤ ਕੌਰ ਚਹਿਲਾਵਾਲ ਵੀ ਹਾਜ਼ਰ ਸਨ।