25 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ: ਕਿਸਾਨ ਆਗੂ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਪੰਜਾਬ ਦੀਆਂ ਆਸਾਂ ਲੋੜਾਂ ਨੂੰ ਦਰਕਿਨਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦਾ ਢਿੱਡ ਭਰਨ ਵਾਲੇ ਖੇਤੀਬਾੜੀ ਨਿਰਭਰ ਪੰਜਾਬ ਨੂੰ ਵਿੱਤੀ ਪੈਕੇਜ ਦੇਣ ਤੋਂ ਕੇਂਦਰ ਸਰਕਾਰ ਨੇ ਸਾਫ਼ ਕਿਨਾਰਾ ਕਰਕੇ ਪੂੰਜੀਪਤੀਆਂ ਦੇ ਹਿੱਤ ਪੂਰੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜਿੱਥੇ ਪਹਿਲਾਂ ਸਮੇਂ-ਸਮੇਂ ’ਤੇ ਪੰਜਾਬ ਨੂੰ ਪਛਾੜਣ ਦੇ ਅਨੇਕਾਂ ਤਰੀਕੇ ਵਰਤਕੇ ਖੇਤੀ ਵਿਹੂਣਾ ਕਰਨ ਦੇ ਢੰਗ ਰਚੇ ਜਾਂਦੇ ਰਹੇ ਹਨ, ਉਥੇ ਹੀ ਖੇਤੀ ਦੀ ਪੁਨਰ ਸੁਰਜੀਤੀ ਜਿਹੀਆਂ ਅਤੀ ਜ਼ਰੂਰੀ ਲੋੜਾਂ ਐੱਮਐੱਸਪੀ, ਆਫਤ ਪ੍ਰਬੰਧਨ, ਫ਼ਸਲੀ ਵਿਭਿੰਨਤਾ, ਉਦਯੋਗ, ਖੇਤੀ ਕਰਜ਼ ਤੇ ਖੁਦਕੁਸ਼ੀ ਮਸਲੇ, ਡੇਅਰੀ ਫ਼ਾਰਮਿੰਗ ਵੈਟਨਰੀ ਹਸਪਤਾਲ, ਡਾਕਟਰ ਅਣਗੌਲਿਆਂ ਕਰਕੇ ਕੋਈ ਗਰਾਂਟ ਨਾ ਦੇਣਾ ਸਪੱਸ਼ਟ ਕਰਦਾ ਹੈ ਕਿ ਕੇਂਦਰ ਸਰਕਾਰ ਸਿਰਫ ਆਪਣੇ ਚਹੇਤੇ ਕਾਰਪੋਰੇਟ ਦਾ ਵਿਕਾਸ ਲੋਚਦੀ ਹੈ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਮੱਧ ਵਰਗ ਮੁਲਾਜ਼ਮ, ਛੋਟੇ ਕਾਰੋਬਾਰੀਆਂ, ਕਿਸਾਨਾਂ, ਮਜ਼ਦੂਰਾਂ ਲਈ ਬਜਟ ਆਰਥਿਕ ਖਾਈ ਹੋਰ ਡੂੰਘੀ ਕਰਦਾ ਹੈ ਜੋ ਕਿਸੇ ਵੀ ਪੱਖੋਂ ਆਮ ਵਰਗ ਦੇ ਹਿੱਤ ਵਿੱਚ ਨਹੀਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕੇਂਦਰ ਸਰਕਾਰ ਦੇ ਇਸ ਕਾਰਪੋਰੇਟ ਪੱਖੀ ਹੇਜ ਨੂੰ ਸਮਝਦਿਆਂ ਚੇਤਨ ਹੁੰਦੇ ਹੋਏ ਸੰਘਰਸ਼ਾਂ ’ਤੇ ਟੇਕ ਰੱਖਣ ਲਈ ਤਿਆਰ ਰਹਿਣ।
ਕੇਂਦਰੀ ਬਜਟ ਪੰਜਾਬ ਦੇ ਆਰਥਿਕ ਵਸੀਲਿਆਂ ਵਿਰੋਧੀ, ਅਤਲਾ
Highlights
- #mansanews
Leave a comment