ਮਾਨਸਾ,22 (ਨਾਨਕ ਸਿੰਘ ਖੁਰਮੀ)
ਚੇਤਨ ਸਿੰਘ ਸਰਵਹਿੱਤਕਾਰੀ ਸੀਨੀ.ਸਕੈਂਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ” ਕੁਕਿੰਗ ਬਿਨਾਂ ਅੱਗ ਤੋਂ (Cooking without Fire)ਂ” ਵੱਖ – ਵੱਖ ਡਿਸ਼ਾ ਤਿਆਰ ਕਰਨ ਦੀ ਐਕਟੀਵਿਟੀ ਕਰਵਾਈ ਗਈ। ਇਸ ਐਕਟੀਵਿਟੀ ਵਿੱਚ ਛੋਟੇ ਛੋਟੇ ਬੱਚਿਆਂ ਦੁਆਰਾ ਵੱਖ – ਵੱਖ ਪ੍ਰਕਾਰ ਦੀਆਂ ਡਿਸ਼ਜ ਤਿਆਰ ਕਰਵਾਈਆਂ ਗਈਆਂ ਜਿਵੇਂ ਕਿ ਕੇਕ, ਸੈਂਡਵਿਚ, ਨਾਰੀਅਲ ਬਰਫੀ, ਬੇਲ ਪੁਰੀ, ਚਾਟ ਆਦਿ ਡਿਸ਼ਜ ਤਿਆਰ ਕੀਤੀਆਂ ।ਇਹਨਾਂ ਸਾਰੀਆਂ ਆਈਟਮਾਂ ਨੂੰ ਤਿਆਰ ਕਰਨ ਵਿੱਚ ਸਾਰੇ ਹੀ ਬੱਚਿਆਂ ਨੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ। ਵਿੱਦਿਆ ਮੰਦਰ ਦੇ ਪ੍ਰਿੰਸੀਪਲ ਸ਼ੀ੍ਰ ਜਗਦੀਪ ਕੁਮਾਰ ਪਟਿਆਲ ਜੀ ਨੇ ਬੱਚਿਆਂ ਦੁਆਰਾ ਤਿਆਰ ਕੀਤੀਆਂ ਵੱਖ- ਵੱਖ ਆਈਟਮਾਂ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਪੜ੍ਹਾਈ ਦੇ ਨਾਲ – ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਗਤੀਵਿਧੀਆਂ ਦੁਆਰਾ ਬੱਚਿਆਂ ਵਿੱਚ ਹੱਥੀ ਕੰਮ ਕਰਨ ਦਾ ਗੁਣ ਪੈਦਾ ਹੁੰਦਾ ਹੈ।