ਕਹਾਣੀ
*ਕੁਦਰਤ ਦਾ ਨਿਆਂ*
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਇੱਕ ਕੁੱਬੀ ਕੁੜੀ ਰਹਿੰਦੀ ਸੀ। ਉਸ ਦੀ ਪਿੱਠ ਵਿੱਚ ‘ਕੁੱਬ’ ਸੀ ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ ਉਹ ਸਾਰਾ ਦਿਨ ‘ਕਲੀ ਬੈਠੀ ਰਹਿੰਦੀ ਸੀ ਉਹ ਸੋਚਦੀ ਰਹਿੰਦੀ ਸੀ ਰੱਬਾ ! ਮੇਰੇ ਸਾਰੇ ਭੈਣ-ਭਰਾ ਸੁੰਦਰ ਅਤੇ ਸਿੱਧੇ ਤੁਰ ਸਕਦੇ ਹਨ, ਤੂੰ ਸਿਰਫ ਮੈਨੂੰ ਹੀ ਅਜਿਹਾ ਕਿਉਂ ਬਣਾਇਆ ਹੈ ?
ਇੱਕ ਦਿਨ ਉਸ ਪਿੰਡ ਵਿੱਚ ਇੱਕ ਡਾਕੂ ਆਇਆ, ਉਸਨੇ ਉਸ ਪਿੰਡ ਦੇ ਸਾਰੇ ਵਿਅਕਤੀਆਂ ਨੂੰ ਸੁਤਿਆਂ ਹੀ ਮਾਰ ਦਿੱਤਾ, ਪਰ ਜਦ ਉਹ ਕੁੱਬੀ ਕੁੜੀ ਵੱਲ ਵਧਿਆ ਤਾਂ ਉਸਨੇ ਦੇਖਿਆ ਕਿ ਇਹ ਤਾਂ ਪਹਿਲਾਂ ਹੀ ਅੰਗਹੀਣ ਹੈ , ਇਸਨੂੰ ਮਾਰ ਕੇ ਮੈਂ ਪਾਪ ਨਹੀਂ ਕਰਨਾ, ਉਹ ਡਾਕੂ ਏਨਾ ਕਹਿ ਕੇ ਉਸ ਨੂੰ ਜਿੰਦਾ ਛੱਡ ਉਥੋਂ ਚਲਾ ਗਿਆ, ਤਾਂ ਉਸ ਕੁੱਬੀ ਕੁੜੀ ਨੇ ਰੱਬ ਦਾ ਸ਼ੁੱਕਰ ਮਨਾਇਆ ਉਹ ਕਹਿਣ ਲੱਗੀ ਕਿ ਰੱਬਾ! ਤੂੰ ਮੈਨੂੰ ਜਿਸ ਤਰ੍ਹਾਂ ਵੀ ਬਣਾਇਆ ਹੈ ਮੇਰੇ ਭਲੇ ਲਈ ਬਣਾਇਆ ਹੈ , ਕੁਦਰਤ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੀ ਹਮੇਸ਼ਾ ਚੜੵਦੀ ਕਲਾ ਵਿੱਚ ਰਹਿਣ ਵਾਲਾ ਇਨਸਾਨ ਮੁਸ਼ਕਲਾਂ ਤੇ ਜਿੱਤ ਪਾ ਲੈਂਦਾ ਹੈ।
– ਨਾਮ-ਸੁਮਨਪੀੑਤ ਕੌਰ
ਰੋਲ ਨੰਬਰ-9
ਜਮਾਤ-ਸੱਤਵੀਂ
- ਸਰਕਾਰੀ ਮਿਡਲ ਸਕੂਲ ਮੌੜ ਚੜ੍ਹਤ ਸਿੰਘ ਬਠਿੰਡਾ।