31 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਧੰਨ ਧੰਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਬਾਡੀ ਦੇ ਅਸਥਾਨ ਪਿੰਡ ਮਾੜੀ ਮੇਘਾ ਵਿਖੇ ਹੋਈ ਨਿਸ਼ਾਨ ਸਿੰਘ ਮਾੜੀਮੇਘਾ ਤੇ ਮਾਨ ਸਿੰਘ ਮਾੜੀ ਮੇਘਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਤੇ ਰੇਸ਼ਮ ਸਿੰਘ ਘੁਰਕਵਿੰਡ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੀ ਇਮਾਨਦਾਰ ਸਰਕਾਰ ਵੱਲੋਂ ਦੇਸ਼ ਦੇ 9 ਧਨਾਢ ਕਾਰਪੋਰੇਟ ਘਰਾਣਿਆਂ ਨੂੰ ਵੱਖ ਵੱਖ ਜਿਲ੍ਹਿਆਂ ਵਿੱਚ ਹਾੜ੍ਹੀ ਦੇ ਸੀਜਨ 2024-25 ਲਈ ਕਣਕ ਦੀ ਫ਼ਸਲ ਦੀ ਖ਼ਰੀਦ,ਵੇਚ,ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹੁਣ ਇਹ 9 ਧਨਾਢ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ ਕਣਕ ਖ਼ਰੀਦਣਗੇ ਤੇ ਵੇਚਣਗੇ। ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਕਰਨ ਬੋਰਡ ਦੀ ਮਾਰਕੀਟ ਫੀਸ ਅਤੇ ਹੋਰ ਖਰਚਿਆਂ ਨੂੰ ਦੇਖਦਿਆਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ 26 ਮਾਰਕੀਟ ਕਮੇਟੀਆਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਮਰਜ ਕਰਨ ਦੀ ਤਜ਼ਵੀਜ਼ ਵੀ ਰੱਖ ਦਿੱਤੀ ਗਈ ਹੈ, ਜੋ ਸਰਕਾਰਾਂ ਦੀ ਦੋਗਲੀ ਨੀਤੀ ਨੂੰ ਜੱਗ ਜ਼ਾਹਿਰ ਕਰਦੀ ਹੈ। ਇਸ ਮੌਕੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਪੂਰਨ ਸਿੰਘ ਮੱਦਰ ਤੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ ਤੇ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ. ਐਸ.ਪੀ. ਗਾਰੰਟੀ ਕਾਨੂੰਨ ਬਣਾਵੇ ਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤੈਅ ਕਰੇ। ਇਸ ਤੋਂ ਇਲਾਵਾ ਸਰਕਾਰ ਕਿਸਾਨ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰੇ, ਫ਼ਸਲੀ ਬੀਮਾ ਯੋਜਨਾ ਲਾਗੂ ਕਰੇ, ਜ਼ਮੀਨਾਂ ਐਕਵਾਇਰ ਕਰਨ ਸੰਬੰਧੀ ਕਾਨੂੰਨ ਨੂੰ 2013 ਵਾਲੇ ਰੂਪ ਵਿੱਚ ਬਹਾਲ ਕੀਤਾ ਜਾਵੇ, ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਦਿੱਤੀਆ ਜਾਣ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਪੁਲਸ ਮੁਕੱਦਮੇ ਰੱਦ ਕੀਤੇ ਜਾਣ ,ਖੇਤੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਵਿੱਚੋਂ ਬਾਹਰ ਕੀਤਾ ਜਾਵੇ, ਭਾਰਤ ਵਿਸ਼ਵ ਵਪਾਰ ਸੰਸਥਾ (ਡਬਲਿਯੂਟੀੳ) ਸਮਝੌਤੇ ਵਿੱਚੋਂ ਬਾਹਰ ਕੀਤੀ ਜਾਵੇ, ਬਿਜਲੀ ਸੋਧ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦਿੱਲੀ ਅੰਦੋਲਨ 2.0 ਮੰਗੀ ਦੀ ਪੂਰਤੀ ਲਈ ਤੱਕ ਨਿਰੰਤਰ ਜਾਰੀ ਰਹੇਗਾ ਤੇ ਭਿੱਖੀਵਿੰਡ ਜ਼ੋਨ ਤੋਂ ਵਿਸ਼ਾਲ ਜਥੇ ਲਗਾਤਾਰ ਅੰਦੋਲਨ ਵਿੱਚ ਸ਼ਮੂਲੀਅਤ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੱਲ੍ਹ ਮਿਤੀ 1 ਅਪ੍ਰੈਲ ਨੂੰ ਭਿੱਖੀਵਿੰਡ ਤੋਂ ਵਿਸ਼ਾਲ ਜਥਾ ਸ਼ੰਭੂ ਮੋਰਚੇ ‘ਚ ਸ਼ਮੂਲੀਅਤ ਲਈ ਰਵਾਨਾ ਹੋਵੇਗਾ। ਇਸ ਮੌਕੇ ਜਰਨੈਲ ਸਿੰਘ ਕੱਚਾ ਪੱਕਾ, ਹਰਭਜਨ ਸਿੰਘ ਕੱਚਾ ਪੱਕਾ, ਅਜ਼ਮੇਰ ਸਿੰਘ ਕੱਚਾ ਪੱਕਾ , ਬਚਿੱਤਰ ਸਿੰਘ ਨਵਾਂ ਪਿੰਡ, ਰਵੇਲ ਸਿੰਘ ਨਵਾਂ ਪਿੰਡ, ਮਾਸਟਰ ਪਲਵਿੰਦਰ ਸਿੰਘ ਨਵਾਂ ਪਿੰਡ, ਅੰਗਰੇਜ਼ ਸਿੰਘ ਵਾਂ, ਅਮਰਜੀਤ ਸਿੰਘ ਵਾਂ, ਜਗਜੀਤ ਸਿੰਘ ਭੈਣੀ ਮੱਸਾ ਸਿੰਘ, ਗੁਰਜੀਤ ਸਿੰਘ ਭੈਣੀ ਮੱਸਾ ਸਿੰਘ, ਸਵਰਨ ਸਿੰਘ ਡਲੀਰੀ, ਜੋਗਿੰਦਰ ਸਿੰਘ ਡਲੀਰੀ, ਸੁਖਦੇਵ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਹਰਪਾਲ ਸਿੰਘ ਕਲਸੀਆਂ, ਮੇਜਰ ਸਿੰਘ ਕਲਸੀਆਂ, ਅਵਤਾਰ ਸਿੰਘ ਢੋਲਾ, ਜਗਰੂਪ ਸਿੰਘ ਮਾੜੀਮੇਘਾ, ਗੁਰਸੇਵਕ ਸਿੰਘ ਬੱਬੂ ਸਰਪੰਚ ਮਾੜੀਮੇਘਾ, ਗੁਰਸਾਬ ਸਿੰਘ ਮਾੜੀਮੇਘਾ, ਹੀਰਾ ਸਿੰਘ ਮੱਦਰ, ਲਖਬੀਰ ਸਿੰਘ ਮੱਦਰ, ਰੇਸ਼ਮ ਸਿੰਘ ਮੱਦਰ, ਹਰਜਿੰਦਰ ਸਿੰਘ ਮੱਦਰ, ਨਿਰਵੈਲ ਸਿੰਘ ਚੇਲਾ, ਦਲਜੀਤ ਸਿੰਘ ਚੇਲਾ, ਜਸਬੀਰ ਸਿੰਘ ਮੱਖੀ ਕਲ੍ਹਾ, ਸੁਬੇਗ ਸਿੰਘ ਮੱਖੀ ਕਲ੍ਹਾ, ਪਾਲ ਸਿੰਘ ਮਨਾਵਾ, ਪ੍ਰਤਾਪ ਸਿੰਘ ਮਨਾਵਾ, ਅਰੂੜ ਸਿੰਘ ਥੇਹ ਨੌਸ਼ਹਿਰਾ, ਗੁਰਚਰਨ ਸਿੰਘ ਥੇਹ ਨੌਸ਼ਹਿਰਾ, ਗੋਪਾ ਸਿੰਘ ਪਹਿਲਵਾਨ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ ਆਦਿ ਆਗੂ ਸਹਿਬਾਨ ਹਾਜ਼ਰ ਸਨ।