ਮਾਨਸਾ .24 ਨਵੰਬਰ (ਨਾਨਕ ਸਿੰਘ ਖੁਰਮੀ)-ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸੇਰ ਦੀ ਪ੍ਰਧਾਨਗੀ ਹੇਠ ਕੀਤੀ ਗਈ,ਜਿਸ ਵਿੱਚ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਵਿਸ਼ੇਸ ਤੌਰ ਤੇ ਪਹੁੰਚੇ I. ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ, ਪਰੈਸ ਨੂੰ ਜਾਣਕਾਰੀ ਦਿੰਦਿਆਂ ਪਰਧਾਨ ਰਾਮਫਲ ਚੱਕ ਅਲੀਸੇਰ ਤੇ ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ 26 ਨਵੰਬਰ ਨੂੰ ਦਿੱਲੀ ਕਿਸਾਨ ਅੰਦੋਲਨ ਦੀ ਚੌਥੀ ਵਰੇਗੰਢ ਮੌਕੇ ਡੀ.ਸੀ ਦਫਤਰ ਮਾਨਸਾ ਵਿਖੇ ਕਿਸਾਨੀ ਮੰਗਾਂ ਦਾ ਮੰਗ ਪੱਤਰ ਦਿੱਤਾ ਜਾਵੇਗਾ,ਜਿਸ ਵਿੱਚ ਝੋਨੇ ਦੀ ਖਰੀਦ,ਅਦਾਇਗੀ ਤੇ ਕਾਟ ਕੱਟਣ ਵਾਲੇ ਆੜਤੀਆਂ ਤੇ ਕਾਰਵਾਈ ਅਤੇ ਲਾਇਸੰਸ ਰੱਦ ਕਰਨ, ਨਮੀਂ ਦੇ ਨਾਂ ਤੇ ਕਾਟ ਕੱਟਣ ਵਾਲੇ ਸੈਲਰ ਮਾਲਕਾਂ ਤੇ ਕਾਰਵਾਈ,ਪਰਾਲੀ ਦੇ ਪਰਚੇ ਰੱਦ ਕਰਨ,ਪਾਏ ਜੁਰਮਾਨੇ ਕੈਂਸਲ ਕਰਨ ਦੀਆਂ ਮੰਗਾਂ ਅਤੇ ਚਾਰ ਲੇਬਰ ਕੋਡ ਰੱਦ ਕਰਨ,ਠੇਕੇਦਾਰੀ ਸਿਸਟਮ ਬੰਦ ਕਰਨ,ਕਿਸਾਨਾਂ ਮਜਦੂਰਾਂ ਦਾ ਕਰਜ ਮੁਆਫ,ਕਿਸਾਨ ਅਤੇ ਮਜਦੂਰਾਂ ਮਰਦ ਔਰਤਾਂ ਨੂੰ 60 ਸਾਲ ਦੀ ਉਮਰ ਹੋਣ ਤੇ 10,000 ਰੁਪੈ ਪਰਤੀ ਮਹੀਨਾਂ ਪੈਨਸਨ,ਸਾਰੀਆਂ ਫਸਲਾਂ ਤੇ ਐਮ.ਐਸ.ਪੀ C2+50 % ਅਨੁਸਾਰ ਦੇਣ ਲਈ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਸਾਮਿਲ ਕੀਤੀ ਗਈ ਹੈ I ਪੰਜਾਬ ਕਿਸਾਨ ਯੂਨੀਅਨ ਚੌਥੀ ਵਰੇਗੰਢ ਮੌਕੇ 200 ਵਰਕਰ ਸਾਮਿਲ ਕਰੇਗੀ I 2 ਦਸੰਬਰ ਨੂੰ ਇਨਕਲਾਬੀ ਆਗੂ ਧਰਮ ਸਿੰਘ ਫੱਕਰ ਦੀ ਬਰਸੀ ਮੌਕੇ ਵੱਡੀ ਗਿਣਤੀ ਵਰਕਰ ਸਾਮਿਲ ਹੋਣਗੇ I ਮੀਟਿੰਗ ਦੌਰਾਨ ਪਸ਼ੂਆਂ ਦੇ ਹਸਪਤਾਲ ਮਾਨਸਾ ਵਿਖੇ ਖਰਾਬ ਹੋਈ ਅਲਟਰਾਸਾਉਂਡ ਮਸੀਨ ਦੀ ਜਗਾ ਨਵੀਂ ਮਸੀਨ ਦੀ ਮੰਗ ਕੀਤੀ ਗਈ I ਇਸ ਸਮੇਂ ਮੀਤ ਪ੍ਰਧਾਨ ਇਕਬਾਲ ਸਿੰਘ ਫਫੜੇ,ਖਜਾਨਚੀ ਗੁਰਜੰਟ ਸਿੰਘ ਮਾਨਸਾ,ਜਿਲਾ ਕਮੇਟੀ ਮੈਂਬਰ ਸੁਖਚਰਨ ਦਾਨੇਵਾਲੀਆ, ਨਾਇਬ ਸਿੰਘ ਕੁਲਰੀਆਂ,ਅਮਰੀਕ ਸਿੰਘ ਕੋਟ ਧਰਮੂੰ,ਜਗਤਾਰ ਸਿੰਘ ਸਹਾਰਨਾ,ਰਣਜੀਤ ਸਿੰਘ ਤਾਮਕੋਟ,ਕਰਨੈਲ ਸਿੰਘ ਮਾਨਸਾ,ਦਰਸਨ ਮੰਘਾਣੀਆਂ,ਅਮਰੀਕ ਸਿੰਘ ਮਾਨਸਾ,ਗੁਰਦੀਪ ਸਿੰਘ ਖਿਆਲਾ,ਜਸਪਾਲ ਸਿੰਘ ਉੱਭਾ,ਸੋਮ ਸਿੰਘ ਉੱਭਾ , ਜਰਨੈਲ ਸਿੰਘ ਕੁਲਰੀਆਂ ਹਾਜਿਰ ਸਨ I.