ਮਾਨਸਾ,23 ਅਗਸਤ (ਰਵਿੰਦਰ ਖਿਆਲਾ) ਭਗਵੰਤ ਮਾਨ ਦੀ ਸਰਕਾਰ ਵੱਲੋਂ ਲੌਂਗੋਵਾਲ ਵਿਚ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਡੈਮੋਕ੍ਰੇਟਿਕ ਟੀਚਰਜ ਫ਼ਰੰਟ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਅਨੁਪਗੜ ਨੇ ਸਰਕਾਰ ਦੇ ਇਸ ਕਾਰੇ ਦੀ ਨਿੰਦਾ ਕਰਦਿਆਂ ਕਿਹਾ ਕੇ ਭਗਵੰਤ ਮਾਨ ਨੇ ਝੂਠ ਬੋਲਣ ਅਤੇ ਜ਼ਬਰ ਕਰਨ ਦੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ| ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਆਗੂਆਂ ਗੁਰਤੇਜ ਉਭਾ,ਨਵਜੋਸ਼ ਸਪੋਲੀਆ ਅਤੇ ਰਾਜਵਿੰਦਰ ਬਹਿਣੀਵਾਲ ਨੇ ਕਿਹਾ ਭਗਵੰਤ ਮਾਨ ਦਾ ਵਤੀਰਾ ਮੋਦੀ ਵਰਗਾ ਹੈ ਜੋ ਲੋਕਾਂ ਦੀ ਗੱਲ ਸੁਣਨ ਦੀ ਥਾਂ ਜ਼ਬਰੀ ਆਪਣੇ ਝੂਠ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ | ਜਿਸਦੇ ਨਤੀਜੇ ਇਸਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਭੁਗਤਣੇ ਪੈਣਗੇ |ਆਗੂਆਂ ਨੇ ਲਾਠੀਚਾਰਜ ਚ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾਂ ਦੇਣ ਦੀ ਮੰਗ ਕੀਤੀ ਅਤੇ ਕਿਸਾਨਾਂ ਉਪਰ ਪਾਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਵੀ ਕੀਤੀ |ਇਸ ਮੌਕੇ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਹਰਫ਼ੂਲ ਸਿੰਘ, ਤਰਸੇਮ ਸਿੰਘ, ਰਾਜਿੰਦਰਪਾਲ, ਸੁਖਚੈਨ ਸੇਖੋਂ, ਚਰਨਪਾਲ ਸਿੰਘ, ਅਮ੍ਰਿਤਪਾਲ ਸੇਖੋਂ, ਜਗਦੇਵ ਬੋੜਾਵਾਲ, ਜਸਵਿੰਦਰ ਹਾਕਮਵਾਲਾ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ, ਦਮਨਜੀਤ ਆਦਿ ਹਾਜ਼ਰ ਸਨ |