30 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਐਂਟੀ ਟੈਰੋਰਿਸਟ ਐਂਡ ਐਂਟੀ ਕ੍ਰਾਈਮ ਫਰੰਟ ਦੇ ਰਾਸ਼ਟਰੀ ਮੁਖੀ ਸ੍ਰੀ ਅਮਨ ਗਰਗ ਸੂਲਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅੱਜ ਮੈਡਮ ਸੀਮਾ ਭਾਰਗਵ ਚੇਅਰ ਪਰਸਨ ਮਾਨਸਾ ਦੇ ਦਫਤਰ ਚ ਕਿਰਨਜੀਤ ਕੌਰ ਵਾਸੀ ਰੱਲਾ ਨੂੰ ਦਿਹਾਤੀ ਜਿਲਾ ਪ੍ਰਧਾਨ ਮਾਨਸਾ ਨਾਮਜਦ ਕੀਤਾ ਗਿਆ।
ਇਸ ਮੌਕੇ ਤੇ ਮੈਡਮ ਕਿਰਨਜੀਤ ਕੌਰ ਚਹਿਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਅਪਰਾਧ ਦੇ ਖਿਲਾਫ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਮਿਹਨਤ ਕਰਨਗੇ।
ਮੈਡਮ ਸੀਮਾ ਭਾਰਗਵ ਨੇ ਕਿਹਾ ਕਿ ਅਪਰਾਧ ਨੂੰ ਖਤਮ ਕਰਨ ਲਈ ਵੱਡੀ ਗਿਣਤੀ ਵਿੱਚ ਮੈਂਬਰ ਹਰ ਦਿਨ ਜੁੰਆਇਨ ਕਰ ਰਹੇ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੇ ਹਨ। ਮੈਡਮ ਭਾਰਗਵ ਨੇ ਕਿਰਨਜੀਤ ਕੌਰ ਚਹਿਲ ਦਾ ਨਿੱਘਾ ਸਵਾਗਤ ਕੀਤਾ। ਨਵ ਨਿਯੁਕਤ ਮੈਂਬਰ ਨੇ ਅਮਨ ਗਰਗ ਸੂਲਰ ਅਤੇ ਸੀਮਾ ਭਾਰਗਵ ਦਾ ਬਹੁਤ ਬਹੁਤ ਧੰਨਵਾਦ ਕੀਤਾ।ਇਸ ਮੌਕੇ ਹਰਪ੍ਰੀਤ ਕੌਰ ਰੱਲਾ ਵੀ ਹਾਜ਼ਰ ਸਨ।
ਕਿਰਨਜੀਤ ਕੌਰ ਰੱਲਾ ਫਰੰਟ ਦੇ ਦਿਹਾਤੀ ਜਿਲਾ ਪ੍ਰਧਾਨ ਨਿਯੁਕਤ।
Highlights
- #mansanews
Leave a comment