06 ਅਗਸਤ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌੜ ਜੋਨ ਦੇ ਵਿੱਚ ਜੋਨਲ ਪ੍ਰਧਾਨ ਦਿਲਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਫਸਵੇਂ ਮੁਕਾਬਲੇ ਹੋ ਰਹੇ ਹਨ।
ਇਹਨਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਅਜੇ ਵੀ ਕੁਝ ਚੋਣਵੇਂ ਵਿਦਿਆਰਥੀ ਹੀ ਖੇਡਾਂ ਵਿੱਚ ਹਿੱਸਾ ਲੈਂਦੇ ਹਨ। ਜੀਵਨ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਤੰਦਰੁਸਤ ਸਰੀਰ ਖੇਡਾਂ ਖੇਡਣ ਦੁਆਰਾ ਹੀ ਸੰਭਵ ਹੈ ।ਸਮੇਂ ਦੀ ਲੋੜ ਹੈ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਵਧਾਈਏ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਜਨਰਲ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਮਾਨ ਦੱਸਿਆ ਕਿ ਬਾਸਕਿਟਬਾਲ ਬਾਲ ਅੰਡਰ 17 ਕੁੜੀਆਂ ਵਿੱਚ ਗਿਆਨ ਗੁਣ ਸਾਗਰ ਸਕੂਲ ਮੌੜ ਨੇ ਪਹਿਲਾਂ, ਸੰਤ ਫਤਿਹ ਸਿੰਘ ਕਾਨਵੇਂਟ ਸਕੂਲ ਮੌੜ ਨੇ ਦੂਜਾ,ਅੰਡਰ 17 ਵਾਲੀਬਾਲ ਵਿੱਚ ਸਕੂਲ ਆਫ ਐਮੀਨੇਸ ਨੇ ਪਹਿਲਾਂ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਨੇ ਦੂਜਾ,ਰੱਸਾਕਸ਼ੀ ਅੰਡਰ 14 ਕੁੜੀਆਂ ਵਿੱਚ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਕੂਲ ਜੋਧਪੁਰ ਪਾਖਰ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਖੁਰਦ ਨੇ ਦੂਜਾ, ਅੰਡਰ 17 ਕੁੜੀਆਂ ਵਿੱਚ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਕੂਲ ਜੋਧਪੁਰ ਪਾਖਰ ਨੇ ਪਹਿਲਾਂ, ਡੀ ਏ ਵੀ ਪਬਲਿਕ ਸਕੂਲ ਮੌੜ ਨੇ ਦੂਜਾ, ਫੁੱਟਬਾਲ ਅੰਡਰ 17 ਵਿੱਚ ਲੜਕੀਆਂ ਵਿੱਚ ਸੰਤ ਫਤਿਹ ਕਾਨਵੇਂਟ ਸਕੂਲ ਮੌੜ ਨੇ ਪਹਿਲਾਂ ,ਅੰਡਰ 19 ਮੁੰਡੇ ਵਿੱਚ ਸੰਤ ਫਤਿਹ ਸਿੰਘ ਕਾਨਵੇਂਟ ਸਕੂਲ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਖੁਰਦ ਨੇ ਦੂਜਾ, ਅੰਡਰ 14 ਕੁੜੀਆਂ ਵਿੱਚ ਸਰਸਵਤੀ ਕਾਨਵੇਂਟ ਸਕੂਲ ਮੌੜ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਨੇ ਦੂਜਾ, ਖੋ ਖੋ ਅੰਡਰ 14 ਕੁੜੀਆਂ ਵਿੱਚ ਗਿਆਨ ਗੁਣ ਸਾਗਰ ਇੰਟਰਨੈਸ਼ਨਲ ਸਕੂਲ ਮੌੜ ਨੇ ਪਹਿਲਾਂ, ਸਰਕਾਰੀ ਮਿਡਲ ਸਕੂਲ ਚਰਨਾਥਲ ਨੇ ਦੂਜਾ,ਕ੍ਰਿਕੇਟ ਅੰਡਰ 14 ਕੁੜੀਆਂ ਵਿੱਚ ਡੀ ਏ ਵੀ ਪਬਲਿਕ ਸਕੂਲ ਮੌੜ ਨੇ ਪਹਿਲਾਂ, ਸੰਤ ਫਤਿਹ ਸਿੰਘ ਕਾਨਵੇਂਟ ਸਕੂਲ ਨੇ ਦੂਜਾ, ਅੰਡਰ 1 9 ਵਿੱਚ ਲੜਕੀਆਂ ਵਿੱਚ ਗਿਆਨ ਗੁਣ ਸਾਗਰ ਨੇ ਪਹਿਲਾਂ, ਸੰਤ ਫਤਿਹ ਸਿੰਘ ਕਾਨਵੇਂਟ ਸਕੂਲ ਨੇ ਦੂਜਾ,ਸਰਕਲ ਕਬੱਡੀ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਨੇ ਦੂਜਾ, ਅੰਡਰ 19 ਮੁੰਡੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਐਡ.ਐਸ.ਡੀ ਸਕੂਲ ਜੋਧਪੁਰ ਪਾਖਰ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਮਨਸੁੱਖ ਜੀਤ ਸਿੰਘ,
ਲੈਕਚਰਾਰ ਬਿੰਦਰਪਾਲ, ਭੁਪਿੰਦਰ ਸਿੰਘ ਤੱਗੜ,ਵਰਿੰਦਰ ਸਿੰਘ ਵਿਰਕ, ਹਰਪਾਲ ਸਿੰਘ, ਹਰਜੀਤ ਪਾਲ ਸਿੰਘ, ਅਵਤਾਰ ਸਿੰਘ, ਨਵਦੀਪ ਕੌਰ, ਗੁਰਸ਼ਰਨ ਸਿੰਘ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਰਣਜੀਤ ਸਿੰਘ ਚਰਨਾਥਲ, ਲੈਕਚਰਾਰ ਪੁਨੀਤ ਵਰਮਾ, ਪ੍ਰਦੀਪ ਸਿੰਘ ,ਹਰਵਿੰਦਰ ਕੌਰ ਹਾਜ਼ਰ ਸਨ।
ਕਿਤਾਬੀ ਗਿਆਨ ਦੇ ਨਾਲ ਬੱਚਿਆਂ ਦੀ ਖੇਡਾਂ ਵਿੱਚ ਰੁਚੀ ਪੇਂਦਾ ਕਰਨ ਦੀ ਜ਼ਰੂਰਤ: ਜਸਵੀਰ ਸਿੰਘ ਗਿੱਲ
Highlights
- #bathindanews
Leave a comment