10 (ਗਗਨਦੀਪ ਸਿੰਘ) ਸਿੱਧਵਾਂ: ਕਿਤਾਬਾਂ ਮਨੁੱਖ ਨੂੰ ਮਹਾਨ ਬਣਾਉਂਦੀਆਂ ਹਨ, ਕਿਤਾਬਾਂ ਨਾਲ ਮਨੁੱਖ ਦਾ ਬੌਧਿਕ ਵਿਕਾਸ ਹੁੰਦਾ ਹੈ, ਕਿਤਾਬਾਂ ਬੇਸ਼ੱਕ ਬੋਲਦੀਆਂ ਨਹੀਂ ਪਰ ਮਨੁੱਖ ਨੂੰ ਜ਼ਰੂਰ ਬੋਲਣ ਲਾ ਦਿੰਦੀਆਂ ਹਨ, ਇਹ ਸ਼ਬਦ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਤੇ ਸਮਾਜ ਸੇਵਕ ਧਰਮ ਪਾਲ ਪੈਂਥਰ ਨੇ ਡਾਕਟਰ ਭੀਮ ਰਾਓ ਅੰਬੇਡਕਰ ਲੋਕ ਭਲਾਈ ਸੰਸਥਾ ਪਿੰਡ ਸਿੱਧਵਾਂ ਦੋਨਾਂ ਵੱਲੋ ਬਾਬਾ ਜੀਵਨ ਸਿੰਘ ਗੁਰਦੁਆਰਾ ਵਿੱਚ ਡਾ. ਬੀ ਆਰ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਸਮੇਂ ਸਰੋਤਿਆਂ ਨਾਲ਼ ਸਾਂਝੇ ਕਰਦੇ ਹੋਏ ਕਹੇ। ਸਮਾਗਮ ਦੀ ਪ੍ਰਧਾਨਗੀ ਧਰਮ ਪਾਲ ਪੈਂਥਰ, ਮਿਸ਼ਨਰੀ ਸਾਥੀ ਬਲਵੀਰ ਚੰਦ ਸਿੱਧਵਾਂ, ਮੰਚ ਦੇ ਪ੍ਰਧਾਨ ਸ਼੍ਰੀ ਰਾਜੀਵ ਰਾਜਾ ਆਦਿ ਨੇ ਸਾਂਝੇ ਤੌਰ ਤੇ ਕੀਤੀ। ਸਟੇਜ ਦਾ ਸੰਚਾਲਨ ਡਾਕਟਰ ਅੰਬੇਡਕਰ ਯੂਨਟੀ ਕਲੱਬ ਪਿੰਡ ਆਰੀਆਂਵਾਲ ਦੇ ਜਨਰਲ ਸਕੱਤਰ ਸੋਨੂੰ ਖੁਸ਼ ਨੇ ਕੀਤਾ। ਇਸ ਸ਼ੁੱਭ ਮੌਕੇ ਤੇ ਧਰਮ ਪਾਲ ਪੈਂਥਰ ਨੇ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੰਚ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਯੋਗ ਹੈ। ਕਿਤਾਬਾਂ ਭਾਵੇਂ ਰੋਟੀ ਨਹੀਂ ਦਿੰਦੀਆਂ ਪਰ ਇਹ ਦੱਸਦੀਆਂ ਹਨ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ ਹੈ। ਅੱਜ ਦੀ ਪੀੜ੍ਹੀ ਦੀ ਕਿਤਾਬਾਂ ਤੋਂ ਬੇਮੁੱਖ ਹੁੰਦੀ ਜਾ ਰਹੀ। ਸਾਡੇ ਮਹਾਪੁਰਸ਼ਾਂ ਨੇ ਸਾਨੂੰ ਨੇ ਵਿੱਦਿਆ ਵਿਚਾਰੀ ਤੇ ਪਰਉਪਕਾਰੀ, ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਵਿੱਦਿਆ ਤੋਂ ਬਗੈਰ ਮਨੁੱਖ ਜਾਨਵਰਾਂ ਦੇ ਬਰਾਬਰ ਹੈ ਆਦਿ ਪਵਿੱਤਰ ਮਹਾਵਾਕਾਂ ਦੇ ਦੁਆਰਾ ਸਮਝਾਉਣ ਦਾ ਯਤਨ ਕੀਤਾ। ਜਿਹੜੀ ਸਿੱਖਿਆ ਹਰੇਕ ਨਾਗਰਿਕ ਲਈ ਸੱਸਤੀ ਅਤੇ ਲਾਜ਼ਮੀ ਹੋਣੀ ਚਾਹਦੀ ਸੀ ਉਸਨੂੰ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਮਹਿੰਗੀ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤੀ। ਅੱਜ ਵੀ ਦੇਸ਼ ਦਾ ਬਹੁਗਿਣਤੀ ਵਰਗ ਉੱਚ ਸਿੱਖਿਆ ਤੋਂ ਵਾਂਝਾ ਹੈ। ਕਿਤਾਬਾਂ ਦੀ ਮਹੱਤਤਾ ਬਾਰੇ ਕਿਹਾ ਕਿ ਜੇਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਸਿੰਬਲ ਆਫ਼ ਨੌਲਜ ਡਾਕਟਰ ਬੀ ਆਰ ਅੰਬੇਡਕਰ ਪੜ੍ਹ ਲਿਖ ਕੇ ਦੁਨੀਆਂ ਦੇ ਮਹਾਨ ਵਿਆਕਤੀ ਬਣੇ ਹਨ ਤਾਂ ਕਿਤਾਬਾਂ ਕਰਕੇ ਬਣੇ ਹਨ। ਬਾਬਾ ਸਾਹਿਬ ਨੇ ਪੜ੍ਹੋ ਜੁੜੋ ਤੇ ਸੰਘਰਸ਼ ਕਰਨ ਸੁਨੇਹਾ ਦਿਤਾ ਸੀ ਉਸ ਵਿਚਾਰਧਾਰਾ ਨੂੰ ਭੁੱਲਦੇ ਜਾ ਰਹੇ ਹਾਂ। ਬਾਬਾ ਸਾਹਿਬ ਨੇ ਪੇ ਬੈਕ ਟੂ ਸੋਸਾਇਟੀ ਦਾ ਸਿਧਾਂਤ ਦਿੱਤਾ ਸੀ ਉਸ ਤੋਂ ਮੁਖ ਮੋੜ ਲਿਆ ਹੈ। ਜਿਨ੍ਹਾਂ ਹੱਥਾਂ ਵਿਚ ਕਿਤਾਬਾਂ ਹੋਣੀਆ ਚਾਹੀਦੀਆਂ ਸਨ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਇਲ ਹਨ, ਮਹਿਲਾਵਾਂ ਟੀਵੀ ਵਿੱਚ ਮਸਤ ਅਤੇ ਨੌਜਵਾਨ ਨਸ਼ਿਆਂ ਵਿੱਚ ਗ੍ਰਸਤ ਹਨ। ਸਮਾਜ ਦਿਨੋਂ ਦਿਨ ਅੰਧ ਵਿਸ਼ਵਾਸ਼ ਵਿੱਚ ਡੁੱਬ ਚੁੱਕਾ ਹੈ। ਅਨਪੜ੍ਹ ਅਤੇ ਅੰਧਵਿਸ਼ਵਾਸ਼ੀ ਸਮਾਜ ਕਦੇ ਤਰੱਕੀ ਨਹੀਂ ਕਰ ਸਕਦਾ। ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਆਪਣੀ ਭੂਮਿਕਾ ਨਹੀਂ ਨਿਭਾਈ ਜਿਸ ਕਰਕੇ ਦਲਿਤ ਸਮਾਜ ਦੀ ਦਸ਼ਾ ਅਤੇ ਦਿਸ਼ਾ ਨਹੀਂ ਸੁਧਰੀ। ਅੰਤ ਵਿੱਚ ਪੈਂਥਰ ਨੇ ਕਿਹਾ ਜੇਕਰ ਸਮਾਜ ਨੇ ਤਰੱਕੀ ਕਰਨੀ ਹੈ ਤਾਂ ਬਾਬਾ ਸਾਹਿਬ ਦੇ ਮੂਲ ਮੰਤਰ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ। ਇਸ ਮੌਕੇ ਤੇ ਬਲਬੀਰ ਸਿੱਧਵਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਦਾ ਖੁੱਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਬੱਚੇ ਅਤੇ ਨੌਜਵਾਨਾਂ ਲਈ ਇਹ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਸਿੱਖਿਆ ਦਾ ਬਹੁਤ ਘਾਣ ਕਰ ਦਿੱਤਾ ਹੈ। ਵੋਟਾਂ ਤੋਂ ਪਹਿਲਾਂ ਗਰੀਬਾਂ ਦੇ ਘਰਾਂ ਵਿੱਚ ਹਰੇਕ ਤਰ੍ਹਾਂ ਦਾ ਨਸ਼ਾ ਪਹੁੰਚ ਜਾਂਦਾ ਹੈ ਪਰ ਕਿਤਾਬਾਂ ਨਹੀਂ। ਸਾਨੂੰ ਇਹਨਾਂ ਨੀਤੀਆਂ ਨੂੰ ਸਮਝਣ ਦੀ ਜਰੂਰਤ ਹੈ। ਗਿਆਨੀ ਗੁਰਮੁੱਖ ਸਿੰਘ ਬੋਧ ਨੇ ਕਿਹਾ ਪਿੰਡ ਵਾਸੀਆਂ ਨੂੰ ਲਾਇਬ੍ਰੇਰੀ ਵਿੱਚ ਰੱਖੀਆਂ ਪੁਸਤਕਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਪੈਂਥਰ ਨੇ ਲਾਇਬ੍ਰੇਰੀ ਨੂੰ ਬਹੁਜਨ ਮਹਾਂਪੁਰਸ਼ਾਂ ਦੇ ਜੀਵਨ ਤੇ ਮਿਸ਼ਨ ਨਾਲ ਸੰਬਧਿਤ ਲੱਗਭਗ 20,000 ਰੁਪਏ ਦੀਆਂ ਕਿਤਾਬਾਂ ਭੇਂਟ ਕੀਤੀਆਂ ਸੰਸਥਾ ਦੇ ਪ੍ਰਧਾਨ ਰਾਜਾ ਰਾਜੀਵ ਨੇ ਧਰਮ ਪਾਲ ਪੈਂਥਰ ਵੱਲੋਂ ਲਾਇਬ੍ਰੇਰੀ ਨੂੰ ਸੈਂਕੜੇ ਪੁਸਤਕਾਂ ਦਾਂ ਕਰਨ ਤੇ ਧੰਨਵਾਦ ਕੀਤਾ ਤੇ ਉਮੀਦ ਵੀ ਜਿਤਾਈ ਹੈ ਕਿ ਭਵਿੱਖ ਵਿੱਚ ਸਾਡਾ ਸਹਿਯੋਗ ਤੇ ਮਾਰਗ ਦਰਸ਼ਕ ਕਰਦੇ ਰਹਿਣਗੇ। ਇਸ ਮੌਕੇ ਤੇ ਆਰ ਸੀ ਐੱਫ ਤੋਂ ਕਰਨੈਲ ਸਿੰਘ ਬੇਲਾ, ਪਰਮਜੀਤ ਪਾਲ, ਪਿ੍ਤਪਾਲ ਸਿੰਘ ਗਿੱਲ, ਜਸਵੀਰ ਸਿੰਘ ਗਿੱਲ, ਬਾਬਾ ਕਰਤਾਰਾ ਸਿੰਘ, ਬਾਬਾ ਅਜੀਤ ਸਿੰਘ ਖਾਲਸਾ, ਜੈਬਾ ਪ੍ਰਧਾਨ, ਬਲਵੀਰ ਸਿੰਘ, ਮੇਜਰ ਸਿੰਘ ਗਿੱਲ, ਮਲਕੀਤ ਸਿੰਘ, ਨਿਰਵੈਰ ਸਿੰਘ, ਜਸਵੀਰ ਸ਼ੀਰਾ, ਰੇਸ਼ਮ ਸਿੰਘ, ਰਾਜ ਕੁਮਾਰ ਰਾਜੂ, ਪਾਲ਼, ਬਿੰਦੀ, ਰੀਨਾ, ਜਬਰੀਨ ਕੌਰ, ਸੰਦੀਪ ਕੌਰ,ਅਮਿਤਾ ਗਿੱਲ, ਬੀਬੀ ਗੁਰਮੀਤ ਕੌਰ, ਜਵਾਲਾ ਰਾਮ ਗਿੱਲ ਅਤੇ ਦਿਲਮੋਹਿਤ ਅੰਬੇਡਕਰੀ ਆਦਿ ਸ਼ਾਮਿਲ ਸਨ।
ਰਿਪੋਰਟ : ਸੋਨੂੰ ਖੁਸ਼ ਆਰੀਆਂਵਾਲ।
ਕਿਤਾਬਾਂ ਬੇਸ਼ੱਕ ਬੋਲਦੀਆਂ ਨਹੀਂ ਪਰ ਮਨੁੱਖ ਨੂੰ ਜ਼ਰੂਰ ਬੋਲਣ ਲਾ ਦਿੰਦੀਆਂ ਹਨ

Leave a comment