By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    10 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    7 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    7 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    7 months ago
    ਨਕਸਲੀਆਂ ਦੇ ਗੜ੍ਹ ‘ਤੇ ਵੱਡਾ ‘ਹਮਲਾ’, ਸੁਰੱਖਿਆ ਬਲਾਂ ਨੇ 36 ਨਕਸਲੀ ਮਾਰੇ
    8 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    1 month ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    4 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    4 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    4 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    5 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਅੰਤਰਰਾਸ਼ਟਰੀ > ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
ਅੰਤਰਰਾਸ਼ਟਰੀਆਰਟੀਕਲਸਾਹਿਤਪੰਜਾਬ

ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ

despunjab.in
Last updated: 2024/11/17 at 7:48 AM
despunjab.in 7 months ago
Share
SHARE

ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦੁਨੀਆਂ ਦੇ ਬੁੱਧੀਜੀਵੀਆਂ ਨੇ ਜਨਤਕ ਲਾਇਬਰੇਰੀਆਂ ਦੀ ਸ਼ੁਰੂਆਤ ਕੀਤੀ। ਇੰਗਲੈਂਡ ਵਿਚ 1608 ਵਿਚ ਨਾਰਵਿਚ ਲਾਇਬ੍ਰੇਰੀ ਅਤੇ ਅਮਰੀਕਾ ਵਿਚ 1636 ਵਿਚ ਬੋਸਟਨ ਵਿਚ ਜਨਤਕ ਲਾਇਬ੍ਰੇਰੀ ਸਥਾਪਤ ਕੀਤੀ ਗਈ। ਵੱਡੀ ਪੱਧਰ ‘ਤੇ ਜਨਤਕ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਲਹਿਰ ਇੰਗਲੈਂਡ ਵਿਚ 19ਵੀਂ ਸਦੀ ਦੇ ਅੱਧ ਵਿਚ ਸ਼ੁਰੂ ਹੋਈ ਜਦ ਯੂਰਪ ਵਿਚ ਇਨਕਲਾਬ ਆਇਆ। ਅਮਰੀਕਾ ਵਿਚ ਐਂਡਰੀਊ ਕਾਰਨੇਗੀ ਫਾਊਂਡੇਸ਼ਨ ਨੇ ਜਨਤਕ ਲਾਇਬ੍ਰੇਰੀਆਂ ਕਾਇਮ ਕਰਨ ਲਈ ਵੱਡਾ ਯੋਗਦਾਨ ਪਾਇਆ। ਇਸ ਸੰਸਥਾ ਨੇ 1900 ਤੋਂ 1917 ਤੱਕ 1700 ਦੇ ਕਰੀਬ ਜਨਤਕ ਲਾਇਬ੍ਰੇਰੀਆਂ ਕਾਇਮ ਕੀਤੀਆਂ।ਇਸ ਸਮੇਂ ਅਮਰੀਕਾ ਵਿਚ 123627 ਲਾਇਬਰੇਰੀਆਂ ਹਨ। ਇਨ੍ਹਾਂ ਵਿਚੋਂ 17248 ਪਬਲਿਕ ਲਾਇਬਰੇਰੀਆਂ ਹਨ।ਸਕੂਲਾਂ ਵਿਚ 105451 ਲਾਇਬਰੇਰੀਆਂ ਹਨ, ਜਿਨ੍ਹਾਂ ਵਿਚੋਂ 82300 ਪਬਲਿਕ ਸਕੂਲਾਂ ਵਿਚ ਤੇ 22991 ਪ੍ਰਾਈਵੇਟਾਂ ਸਕੂਲਾਂ ਵਿਚ ਹਨ।ਅਮਰੀਕਾ ਵਿਚ 12ਵੀਂ ਜਮਾਤ ਤੀਕ ਸਕੂਲਾਂ ਵਿਚ ਪੜ੍ਹਾਈ ਮੁਫ਼ਤ ਹੈ, ਇਨ੍ਹਾਂ ਨੂੰ ਪਬਲਿਕ ਸਕੂਲ ਕਿਹਾ ਜਾਂਦਾ ਹੈ। ਘਰਾਂ ਵਿਚ ਬੱਸਾਂ ਬੱਚਿਆਂ ਨੂੰ ਲੈਣ ਆਉਂਦੀਆ ਹਨ ਤੇ ਇਨ੍ਹਾਂ ਲਈ ਕੋਈ ਕਿਰਾਇਆ ਨਹੀਂ ਲਿਆ ਜਾਂਦਾ।

ਜਿੱਥੋਂ ਤੀਕ ਇਨ੍ਹਾਂ ਦੀ ਮਹਾਨਤਾ ਦਾ ਸਬੰਧ ਹੈ ,ਅਮਰੀਕਾ ਵਿੱਚ ਹਰ ਸਾਲ ਕੌਮੀ ਲਾਇਬ੍ਰੇਰੀਆਂ ਹਫ਼ਤਾ ਮਨਾਇਆ ਜਾਂਦਾ ਹੈ। ਅਮਰੀਕੀ ਲਾਇਬ੍ਰੇਰੀ ਐਸੋਸੀਏਸ਼ਨ ਹਰ ਸਾਲ ਅਮਰੀਕੀ ਲਾਇਬ੍ਰੇਰੀਆਂ ਦੀ  ਸਥਿਤੀ  ਬਾਰੇ ਰਿਪੋਰਟ ਜਾਰੀ ਕਰਦੀ ਹੈ। ਐਸੋਸੀਏਸ਼ਨ ਦੀ ਪ੍ਰਧਾਨ ਐਮਿਲੀ ਡਰਾਬਿਨਸਕੀ ਨੇ  2023 ਦੀ ਰਿਪੋਰਟ ਜਾਰੀ ਕਰਦਿਆਂ ਲਾਇਬ੍ਰੇਰੀਅਨਾਂ ਨੂੰ ਯਾਦ ਕਰਵਾਇਆ ਕਿ ਲਾਇਬ੍ਰੇਰੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਮਿਲਕੇ ਇਸ ਸੰਸਾਰ ਨੂੰ ਚੰਗਾ ਬਨਾਉਣ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਲੋਕਾਂ ਦੀ ਬਹੁਤ ਵੱਡੀ ਗਿਣਤੀ ਲਾਇਬ੍ਰੇਰੀਆਂ ਨੂੰ ਪਿਆਰ ਕਰਦੀ ਹੈ। ਇਸ ਲਈ ਸਾਨੂੰ ਪਾਠਕਾਂ ਦੀ ਦਿਲਚਸਪੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ।

 ਇਥੇ ਦੱਸਣਯੋਗ ਹੈ ਕਿ ਅਮਰੀਕਾ ਵਿੱਚ ਹਰ ਸ਼ਹਿਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਹਨ। ਤੁਸੀਂ 72 ਕਿਤਾਬਾਂ ਇੱਕ ਸਮੇਂ ਕਢਾ ਸਕਦੇ ਹੋ। ਹਰੇਕ ਕਿਤਾਬ 23 ਦਿਨ ਲਈ ਜਾਰੀ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਮੁੜ ਜਾਰੀ ਕਰਵਾ ਸਕਦੇ ਹੋ। ਘਰ ਬੈਠੇ ਇੰਟਰਨੈੱਟ ‘ਤੇ ਲਾਇਬ੍ਰੇਰੀ ਦੀ ਵੈਬਸਾਈਟ ਖੋਲ੍ਹ ਕੇ ਆਪਣਾ ਲਾਇਬ੍ਰੇਰੀ ਕਾਰਡ ਨੰਬਰ ਭਰ ਕੇ ਜਿਸ ਵਿਸ਼ੇ ਜਾਂ ਜਿਸ ਲੇਖਕ ਦੀ ਕਿਤਾਬ ਚਾਹੀਦੀ ਹੈ, ਉਹ ਲਾਇਬ੍ਰੇਰੀ ਦੀ ਵੈੱਬਸਾਈਟ ਉਪਰ ਲਭੋ (ਸਰਚ)ਕਰੋ, ਉਹ ਪੁਸਤਕਾਂ ਕਿੱਥੇ ਹਨ, ਉਹ ਪਤਾ ਲੱਗਾ ਜਾਂਦਾ ਹੈ। ਤੁਸੀਂ ਉਨ੍ਹਾਂ ਨੂੰ ਚੁਣ ਲਉ। ਕੁਝ ਦਿਨਾਂ ਪਿੱਛੋਂ ਜਿਵੇਂ ਕਿਤਾਬ ਲਾਇਬ੍ਰੇਰੀ ਪੁੱਜੇਗੀ, ਤੁਹਾਨੂੰ ਈ-ਮੇਲ ਰਾਹੀਂ ਪਤਾ ਲੱਗ ਜਾਵੇਗਾ ਕਿ ਕਿਤਾਬ ਆ ਗਈ ਹੈ।

            ਲਾਇਬ੍ਰੇਰੀ ਵਿੱਚ ਬਹੁਤ ਹੀ ਜਰੂਰੀ ਕਿਤਾਬਾਂ ਹੁੰਦੀਆਂ ਹਨ। ਜਿਆਦਾਤਰ ਰਸਾਲੇ, ਅਖਬਾਰਾਂ, ਵਿਡੀਓ ਹੁੰਦੀਆਂ ਹਨ। ਕਿਤਾਬਾਂ ਕਾਲਜਾਂ ਤੋਂ ਮੰਗਵਾ ਕੇ ਦੇਂਦੇ ਹਨ। ਸੂਬੇ ਦੇ ਜਿੰਨੇ ਕਾਲਜ ਹਨ, ਉਹ  ਲਾਇਬ੍ਰੇਰੀਆਂ ਨਾਲ ਇੰਟਰਨੈੱਟ ਰਾਹੀਂ ਜੁੜੇ ਹੋਇ ਹਨ।ਜਦੋਂ ਤੁਸੀਂ ਲਭੋਗੇ ਤਾਂ ਤੁਹਾਡੇ ਲੈਪ ਟਾਪ ‘ਤੇ ਤੁਹਾਨੂੰ ਕਿਤਾਬ ਦਾ ਵੇਰਵਾ ਜਿਵੇਂ ਕਿਤਾਬ ਦਾ ਨਾਂ, ਲੇਖਕ, ਪ੍ਰਕਾਸ਼ਿਕ, ਛੱਪਣ ਦਾ ਵਰ੍ਹਾ ਤੇ ਕਾਲਜ ਦਾ ਨਾਂ ਆ ਜਾਵੇਗਾ ।ਬੱਸ ਤੁਸੀਂ ਵੈਬਸਾਇਟ ‘ਤੇ ਕਲਿਕ ਕਰਨਾ ਹੈ, ਕਿਤਾਬ ਤੁਹਾਡੇ ਖ਼ਾਤੇ ਵਿਚ ਆ ਜਾਣੀ ਹੈ।ਇਸ ਤਰ੍ਹਾਂ ਤੁਸੀਂ ਵੱਖ ਵੱਖ ਕਿਤਾਬਾਂ  ਲੱਭ ਸਕਦੇ ਹੋ। ਲਾਇਬ੍ਰੇਰੀ ਕਾਰਡ ਦੀ ਕੋਈ ਫ਼ੀਸ ਨਹੀਂ। ਨਾ ਹੀ ਲਾਇਬ੍ਰੇਰੀ ਵਾਲੇ ਸਿਕੁਰਟੀ ਵਜੋਂ ਕੋਈ ਪੈਸਾ ਲੈਂਦੇ ਹਨ।ਪੁਰਾਣੇ   ਰਸਾਲੇ ਤੇ ਅਖ਼ਬਾਰਾਂ ਹਨ ਭਾਵੇਂ ਉਹ ਕਿੰਨੇ ਵੀ ਪੁਰਾਣੇ ਹੋਣ, ਉਹ ਤੁਸੀਂ ਘਰ ਬੈਠੇ ਇੰਟਰਨੈੱਟ ‘ਤੇ ਆਪਣੀ ਲਾਇਬ੍ਰੇਰੀ ਦੀ ਵੈਬਸਾਇਟ ਰਾਹੀਂ ਪੜ੍ਹ ਸਕਦੇ ਹੋ। ਜੇ ਕੋਈ ਲੇਖ ਜਾਂ ਖ਼ਬਰ ਡਾਊਨਲੋਡ ਕਰਨੀ ਹੋਵੇ ਤਾਂ ਤੁਸੀਂ ਆਪਣੇ ਲੈਪਟਾਪ ‘ਤੇ ਕਰ ਸਕਦੇ ਹੋ।ਇਸ ਲੇਖਕ ਨੇ ਅਮਰੀਕਾ ਦੇ ਸਭ ਤੋਂ ਪੁਰਾਣੇ ਰਸਾਲੇ ‘ਟਾਇਮ’ ਤੋਂ 1984 ਸਾਲ ਦੇ ਅੰਕ ਵੇਖਣੇ ਚਾਹੇ ਤਾਂ ਲਾਇਬਰੇਰੀਅਨ ਨੇ ਮੈਨੂੰ ਉਸੇ ਸਮੇਂ ਕੁਝ ਹੀ ਸਮੇਂ ਵਿਚ ਲਾਇਬਰੇਰੀ ਦੇ ਕਮਪਿਉਟਰ ‘ਤੇ ਜਾ ਕੇ  ਲਾਇਬਰੇਰੀ ਦੀ ਵੈੱਬਸਾਇਟ ਖੋਲੀ ਤੇ ਮੇਰਾ ਲਾਇਬਰੇਰੀ ਦਾ ਕਾਰਡ ਨੰਬਰ ਭਰਿਆ ਤੇ ਰਸਾਲੇ ਨੂੰ ਇੰਟਰਨੈੱਟ ਰਾਹੀਂ ਲਭ ਕੇ ਕਿਹਾ ਕਿ ਤੁਸੀਂ ਹੁਣ ਜਿਹੜਾ ਮਰਜੀ ਅੰਕ ਕਢੋ ਤੇ ਜਿਹੜੇ ਸਫ਼ੇ ਚਾਹੀਦੇ ਹਨ ਉਹ ਡਾਊਨਲੋਡ ਕਰ ਲਉ। ਮੈਂ ਫਿਰ ਘਰ ਆ ਕੇ 1984 ਦੇ ਸਾਰੇ ਸਾਲ ਦੇ ਟਾਇਮ ਮੈਗ਼ਜੀਨ ਖੋਲ ਕੇ ਲੋੜੀਂਦੇ ਪੰਨੇ ਡਾਊਨ ਲੋਡ ਕਰ ਲਏ।

ਦੁਨੀਆਂ ਦੀਆਂ ਪ੍ਰਮੁੱਖ  ਘਟਨਾਵਾਂ ਨਾਲ ਸਬੰਧਿਤ ਕਿਤਾਬਾਂ ਇਨ੍ਹਾਂ ਲਾਇਬਰੇਰੀਆਂ ਦਾ   ਸ਼ਿੰਗਾਰ ਹਨ।ਜਿਵੇਂ 1913 ਦੀ ਵਾਪਰੀ ਜਲਿਆਂਵਾਲਾ ਦੁਖਾਂਤ ਦੀਆਂ ਭਾਰਤ ਸਮੇਤ ਜਿਹੜੀਆਂ ਵੀ  ਕਿਤਾਬਾਂ ਕਿਸੇ ਦੇਸ਼ ਵਿਚ  ਛੱਪੀਆਂ ਹਨ,  ਉਹ ਇੱਥੇ ਉਪਲਬਧ  ਹਨ । ਮੇਰੇ ਪਾਸ ਜਲਿਆਂਵਾਲਾ ਦੁਖਾਂਤ ਨਾਲ ਅੰਗ਼ਰੇਜੀ ਵਿਚ ਭਾਰਤ ਸਮੇਤ ਵਿਦੇਸ਼ਾਂ ਵਿਚ ਛੱਪੀਆਂ ਦੋ ਦਰਜਨ ਦੇ ਕਿਤਾਬਾਂ ਪੀ ਡੀ ਐਫ਼ ਰੂਪ ਵਿਚ ਹਨ। ਕੋਈ ਵੀ ਪਾਠਕ ਮੈਥੋਂ ਵਟਸ ਐਪ ‘ਤੇ  ਇਹ ਪੁਸਤਕਾਂ ਪ੍ਰਾਪਤ ਕਰ ਸਕਦਾ ਹੈ [ਮਹਾਰਾਜਾ ਰਣਜੀਤ ਸਿੰਘ ਬਾਰੇ  , ਵੱਖ ਵੱਖ ਧਰਮਾਂ ਜਿਨ੍ਹਾਂ ਵਿਚ ਸਿੱਖ ਧਰਮ ਵੀ ਸ਼ਾਮਿਲ ਹੈ ਬਾਰੇ ਵੀ ਪੁਸਤਕਾਂ ਹਨ{

          ਅਮਰੀਕਾ ਵਿਚ ਹਰ ਸਕੂਲ ਵਿੱਚ ਭਾਵੇਂ ਕਿ ਉਹ ਪ੍ਰਾਇਮਰੀ ਸਕੂਲ ਹੀ ਕਿਉਂ ਨਾ ਹੋਵੇ, ਲਾਇਬ੍ਰੇਰੀ ਹੈ। ਹਫ਼ਤੇ ਵਿੱਚ ਇੱਕ ਲਾਇਬ੍ਰੇਰੀ ਪੀਰਡ ਹੈ ਜਿਸ ਵਿੱਚ ਵਿਿਦਆਰਥੀ ਕਿਤਾਬ ਪ੍ਰਾਪਤ ਕਰਦੇ ਹਨ ਤੇ ਪਹਿਲੀ ਕਿਤਾਬ ਵਾਪਿਸ ਕਰ ਦੇਂਦੇ ਹਨ। ਹਰੇਕ ਅਮਰੀਕੀ ਵਿਿਦਆਰਥੀ ਭਾਵੇਂ ਕਿ ਉਹ ਪ੍ਰਾਇਮਰੀ ਸਕੂਲ ਦਾ ਹੀ ਹੋਵੇ, ਉਸ ਦੀ ਆਪਣੀ ਘਰ ਵਿਚ  ਲਾਇਬ੍ਰੇਰੀ ਹੈ।

           ਲਾਇਬ੍ਰੇਰੀਆਂ ਦਾ ਬਹੁਤ ਮਹੱਤਵ  ਹੈ ।ਅਸੀਂ ਸੰਖੇਪ ਵਿੱਚ ਇਸ ਦਾ ਵਰਣਨ ਇਸ ਤਰ੍ਹਾਂ ਕਰ ਸਕਦੇ ਹਾਂ :-

  1. ਸੂਚਨਾ ਤੀਕ ਪਹੁੰਚ :- ਲਾਇਬ੍ਰੇਰੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਮੁਫ਼ਤ ਵਿੱਚ ਕਈ ਸਾਧਨਾਂ ਤੋਂ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ ਜਿਵੇਂ ਕਿਤਾਬਾਂ,ਅਖ਼ਬਾਰਾਂ,ਰਸਾਲੇ, ਵਿਡੀਓ ਆਦਿ। ਜਿਹੜੇ ਵਿਅਕਤੀਆਂ ਪਾਸ ਇੰਟਰਨੈੱਟ ਨਹੀਂ, ਕਿਤਾਬਾਂ, ਅਖਬਾਰਾਂ, ਰਸਾਲੇ ਖ੍ਰੀਦਣ ਲਈ ਪੈਸੇ ਨਹੀਂ, ਉਹ ਲਾਇਬ੍ਰੇਰੀ ਵਿੱਚ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ।

2.ਕੰਮ ਕਰਨ ਦੀ ਸਮਰੱਥਾ :- ਲਾਇਬ੍ਰੇਰੀਆਂ ਪੜ੍ਹਨ ਦੀ ਰੁਚੀ ਪੈਦਾ ਕਰਦੀਆਂ ਹਨ, ਜਿਸ ਨਾਲ ਸਾਖਰਤਾ ਭਾਵ ਪੜਾਕੂਆਂ ਦੀ ਗਿਣਤੀ ਵੱਧਦੀ ਹੈ। ਸਮਾਜ ਜਿੰਨਾਂ ਪੜ੍ਹਿਆ ਲਿਿਖਆ ਹੋਵੇਗਾ, ਉਨ੍ਹਾਂ ਹੀ ਵਿਕਸਤ ਹੋਵੇਗਾ। ਕਿਤਾਬਾਂ, ਰਸਾਲੇ ਅਖਬਾਰਾਂ ਪੜ੍ਹਨ ਨਾਲ ਉਨ੍ਹਾਂ ਵਿੱਚ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ।

  1. ਸਮਾਜਿਕ ਗਤੀਵਿਧੀਆਂ ਦਾ ਕੇਂਦਰ :- ਪਾਠਕ ਲਾਇਬ੍ਰੇਰੀਆਂ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਇਕੱਠੇ ਹੋ ਕੇ ਕਰਦੇ ਹਨ। ਬੁਕ ਕਲੱਬ ਬਣੇ  ਹੋਇ ਹਨ। ਵਰਕਛਾਪਾਂ ਲਾਈਆਂ ਜਾਂਦੀਆਂ ਹਨ। ਲੈਕਚਰ ਕਰਵਾਏ ਜਾਂਦੇ ਹਨ। ਕਵੀ ਦਰਬਾਰ ਹੁੰਦੇ ਹਨ। ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਕਰਵਾਏ ਜਾਂਦੇ ਹਨ।ਗਰਮੀਆਂ ਤੇ ਸਰਦੀਆਂ ਦੀਆ ਛੁੱਟੀਆਂ ਵਿਚ ਵਿਿਦਆਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਪਹਿਲਾਂ ਹੀ  ਉਲੀਕ ਕੇ ਰਖੇ  ਜਾਂਦੇ ਹਨ ਤਾਂ ਜੁ ਉਹ ਆਪਣੇ ਵਿਹਲੇ  ਸਮੇਂ ਦਾ ਵੱਧ ਵੱਧ ਤੋਂ ਲਾਭ ਉੱਠਾ ਸਕਣ।
  2. ਡਿਜੀਟਲ ਤਕਨੀਕ ਦੀ ਸੁਵਿਧਾ ਹੈ :- ਲਾਇਬ੍ਰੇਰੀਆਂ ਜਿੰਨ੍ਹਾਂ ਪਾਸ ਇੰਟਰਨੈੱਟ ਹੈ ਤੇ ਜਿਨ੍ਹਾਂ ਪਾਸ ਨਹੀਂ ਹੈ,ਉਨ੍ਹਾਂ ਵਿਚ ਅੰਤਰ ਖ਼ਤਮ ਕਰਦੀਆਂ ਹਨ। 2021 ਵਿੱਚ ਯੂ ਐਨ ਓ ਦੇ ਡਿਪਟੀ ਸਕੱਤਰ ਜਨਰਲ ਨੇ ਜਨਰਲ ਅਸੈਂਬਲੀ ਵਿੱਚ ਕਿਹਾ ਸੀ ਕਿ ਦੁਨੀਆਂ ਦੀ ਅੱਧੀ ਆਬਾਦੀ  ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ ਉਹ ਇੰਟਰਨੈੱਟ ਤੋਂ ਦੂਰ ਹਨ,ਖ਼ਾਸ ਕਰਕੇ ਭਾਰਤ ਵਰਗੇ ਪਛੜੇ ਦੇਸ਼ਾਂ ਵਿਚ।
  3. ਸਭਿਆਚਾਰ ਤੇ ਇਤਿਹਾਸ ਨੂੰ ਸੰਭਾਲਣਾ :- ਲਾਇਬ੍ਰੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭਿਆਚਾਰਕ ਵਿਰਾਸਤ ਤੇ ਇਤਿਹਾਸਕ ਸਮੱਗਰੀ ਸੰਭਾਲਕੇ ਰੱਖਦੀਆਂ ਹਨ। ਉਹ ਜਿੱਥੇ ਮੌਜੂਦਾ ਸਮੱਗਰੀ ਸੰਭਾਲਦੀਆਂ ਹਨ,ੳੱੁਥੇ ਹੱਥ ਲਿਖਤਾਂ,ਦੁਰਲੱਭ ਪੁਸਤਕਾਂ ਲੱਭ ਕੇ ਸੰਭਾਲਦੀਆਂ ਹਨ। ਅਲੋਪ ਹੋ ਚੁੱਕੀਆਂ ਜਾਂ ਅਲੋਪ ਰਹੀਆਂ ਭਾਸ਼ਾਵਾਂ ਤੇ ਲਿਪੀਆਂ ਨੂੰ ਸਾਂਭਦੀਆਂ ਹਨ। ਦੇਸੀ ਭਾਸ਼ਾਵਾਂ ਨੂੰ ਸੰਭਾਲਣ ‘ਤੇ ਉਨ੍ਹਾਂ ਦੀ ਤਰੱਕੀ ਲਈ ਕੰਮ ਕਰਦੀਆਂ ਹਨ।
  4. ਆਮ ਵਿਿਦਆ ਵਿੱਚ ਸਹਾਈ ਹੋਣਾ :- ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀ ਦੇ ਵਿਿਦਆਰਥੀਆਂ,ਖੋਜਾਰਥੀਆਂ ਤੇ ਅਧਿਆਪਕਾਂ ਦੀ ਪੜ੍ਹਾਈ ਤੇ ਖੋਜ ਆਦਿ ਵਿੱਚ ਸਹਾਇਤਾ ਕਰਦੀਆਂ ਹਨ।
  5. ਚਿੰਤਾ ਦੂਰ ਕਰਨ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ :- ਕਈ ਲਾਇਬ੍ਰੇਰੀਆਂ ਵਿੱਚ ਵਿਿਦਆਰਥੀਆਂ ਲਈ ਵਿਸ਼ੇਸ਼ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ,ਤਾਂ ਜੋ ਕੁਝ ਸਮਾਂ ਰਵਾਇਤੀ ਪੜ੍ਹਾਈ ਛੱਡ ਕੇ ਸਕੂਨ ਵਾਲੀ ਥਾਂ ਆਰਾਮ ਕਰ ਸਕਣ।

8 ਸੂਚਨਾ ਤੇ ਮੀਡੀਆ ਬਾਰੇ ਜਾਣਕਾਰੀ ਵਧਾਉਣਾ :- ਲਾਇਬ੍ਰੇਰੀ ਬੱਚਿਆਂ ਤੇ ਬਾਲਗਾਂ ਨੂੰ ਸੂਚਨਾ ਆਦਾਨ ਪ੍ਰਦਾਨ ਕਰਨ ਸਮੇਂ ਸਤਰਕ ਰਹਿਣ ਦੀ ਜਾਣਕਾਰੀ ਵੀ ਮੁਹੱਈਆ ਕਰਦੀਆਂ। ਅੱਜ ਫਰਜ਼ੀ ਸਕੈਮ ਹੋ ਰਹੇ ਹਨ। ਝੂਠੀਆਂ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ। ਬੈਂਕ ਖਾਤਿਆਂ ਵਿੱਚੋਂ ਧੋਖੇ ਨਾਲ ਪੈਸੇ ਕਢਾਏ ਜਾਂਦੇ ਹਨ ਆਦਿ ਬਾਰੇ ਲਾਇਬ੍ਰੇਰੀਆਂ ਸਹਾਇਤਾ ਕਰ ਰਹੀਆਂ ਹਨ।

ਅਮਰੀਕੀ ਲਾਇਬਰੇਰੀਆਂ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਬਹੁਤ ਸਾਰੇ ਕਮਪਿਊਟਰ ਪਾਠਕਾਂ ਦੇ ਕੰਮ ਲਈ ਰਖੇ ਹਨ। ਬੈਠਣ ਤੇ ਪੜ੍ਹਨ ਲਈ ਫ਼ਰਨੀਚਰ ਬੜਾ ਸੁਵਿਧਾਜਨਕ ਹੈ। ਬੱਚਿਆਂ ਲਈ ਵਖਰੇ ਕਮਰੇ ਹਨ, ਜਿੱਥੇ ਉਨ੍ਹਾਂ ਦੀ ਦਿਲਚਸਪੀ ਲਈ ਪੁਸਤਕਾਂ ਤੇ ਵਿਡੀਓ ਉਪਲਬਧ ਹਨ।ਸਕੈਨਰ ਤੇ ਪਰਿੰਟਰ ਹਨ ਤਾਂ ਜੁ ਪਾਠਕ ਕਿਤਾਬਾਂ , ਰਸਾਲਿਆਂ ਤੇ ਅਖ਼ਬਾਰਾਂ ਦੀਆਂ ਫੋਟੋ ਕਾਪੀਆਂ ਪ੍ਰਾਪਤ ਕਰ ਸਕਣ।ਪੀਣ ਦੇ ਪਾਣੀ ਤੇ ਪਖ਼ਾਨਿਆਂ ਦੀ ਸਹੂਲਤ  ਬਹੁਤ ਵਧੀਆ ਹੈ।

 

ਜਿੱਥੋਂ ਤੀਕ  ਸਾਂਝੇ ਪੰਜਾਬ ਦਾ ਸਬੰਧ ਹੈ, ਪਹਿਲੀ ਮਿਊਸਿਪਲ ਲਾਇਬ੍ਰੇਰੀ ਲੁਧਿਆਣਾ  1878 ਈ. ਵਿਚ , ਲਾਹੌਰ  1884 ਈ. ਵਿਚ, ਪਟਿਆਲਾ 1897 ਈ. ਵਿਚ, ਅੰਮ੍ਰਿਤਸਰ  1900 ਈ. ਵਿ

ਚ, ਕਪੂਰਥਲਾ  1904 ਈ. ਵਿਚ, ਸੰਗਰੂਰ  1912 ਈ. ਵਿਚ ਮਿਊਸਿਪਲ ਲਾਇਬ੍ਰੇਰੀ ਕਾਇਮ ਕੀਤੀ ਗਈ। ਜਿੱਥੋਂ ਤੱਕ ਪਿੰਡਾਂ ਦਾ ਸਬੰਧ ਹੈ, 1920-30 ਦੇ ਦਰਮਿਆਨ ਸਿੱਖਿਆ ਅਤੇ ਸਹਿਕਾਰਤਾ ਵਿਭਾਗ ਵੱਲੋਂ ਮਿਡਲ ਤੇ ਆਮ ਸਕੂਲਾਂ ‘ਚ ਤਕਰੀਬਨ 1500 ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ।

 

ਇਸ ਸਮੇਂ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ।ਪੰਜਾਬ ਦੇ ਸਿਆਸਤਦਾਨਾਂ ਦੀ ਇਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ।ਵਿਦੇਸ਼ਾਂ ਵਾਂਗ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣ ਲਈ ਪੰਜਾਬ ਨੂੰ ਛੱਡ ਕੇ  ਬਾਕੀ ਸਾਰਿਆਂ ਸੂਬਿਆਂ ਨੇ ਲਾਇਬ੍ਰੇਰੀ ਐਕਟ ਪਾਸ ਕਰ ਦਿੱਤੇ ਹਨ ।ਪੰਜਾਬ ਵਿੱਚ  ਜਦ ਸ. ਸੇਵਾ ਸਿੰਘ ਸੇਖਵਾਂ ਪੰਜਾਬ ਦੇ ਸਿੱਖਿਆ ਮੰਤਰੀ ਸਨ ਤਾਂ ਉਨ੍ਹਾਂ ਨੇ ਸਿੱਖਿਆ ਸ਼ਾਸਤੀਆਂ ਤੇ ਪੱਤਰਕਾਰਾਂ ਦੀ ਇੱਕ ਕਮੇਟੀ ਬਣਾਈ  ਜਿਸ ਨੇ 2011 ਵਿੱਚ  “ਸ਼ਬਦ ਪ੍ਰਕਾਸ਼ ਪੰਜਾਬੀ ਪਬਲਿਕ ਲਾਇਬਰੇਰੀ ਐਂਡ ਇਨਫਮੇਸ਼ਨ ਸਰਵਿਸਜ਼ ਬਿਲ 2011”  ਦਾ ਖਰੜਾ ਤਿਆਰ ਕਰਵਾਇਆ ਸੀ।ਚੋਣਾਂ ਦਾ ਐਲਾਨ ਹੋ ਜਾਣ ਕਰਕੇ ਇਹ ਖਰੜਾ ਕਾਨੂੰਨ ਦੀ ਸ਼ਕਲ ਨਾ ਧਾਰਨ ਕਰ ਸਕਿਆ।14 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ  ਵੀ ਸਰਕਾਰ ਨੇ ਇਸ ਖਰੜੇ ਨੂੰ ਹਾਲਾਂ ਤੀਕ ਹਵਾ ਨਹੀਂ ਲਵਾਈ ਭਾਵੇਂ ਕਿ ਇਸ ਲੇਖਕ ਤੇ ਡਾ. ਬਿਕਰਮ ਸਿੰਘ ਘੁੰਮਣ ਵਲੋਂ ਇਸ ਸਬੰਧੀ ਮੁੱਖ ਮੰਤਰੀਆਂ ਨੂੰ ਲਗਾਤਾਰ ਪੱਤਰ ਲਿਖੇ ਜਾ ਰਹੇ ਹਨ ,ਪਰ ਨਾ ਤਾਂ ਸਰਕਾਰ ਵੱਲੋਂ ਪੱਤਰਾਂ ਦਾ ਜੁਆਬ  ਆਉਂਦਾ ਹੈ ਤੇ ਨਾ ਕਾਨੂੰਨ ਬਣਾਇਆ ਜਾ ਰਿਹਾ ਹੈ।ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ , ਵਟਸ ਐਪ ‘ਤੇ ਲੇਖਕਾਂ ਕਈ ਗਰੁਪ ਹਨ  ਜਿਵੇਂ ਪੰਜਾਬ ਲਾਇਬਰੇਰੀਜ਼ ਮੂਵਮੈਂਟ  ਅਤੇ ਕਿਸਾਨ ਮਜ਼ਦੂਰ ਜਥੇਬੰਧੀਆਂ ਨਾਲ  ਮਿਲ ਕੇ ਸਾਂਝੀ ਮੁਹਿੰਮ ਚਲਾ ਕੇ ਇਸ ਕਾਨੂੰਨ ਨੂੰ ਪਾਸ ਕਰਵਾਉਣਾ ਚਾਹੀਦਾ  ਹੈ ਤਾਂ ਸੂਬੇ ਦੇ ਸਾਰੇ ਪਿੰਡਾਂ ਵਿਚ ਲਾਇਬਰੇਰੀਆਂ ਦਾ ਜਾਲ ਵਿਛਾਇਆ ਜਾ ਸਕੇ ਤੇ ਪੰਜਾਬ ਵਿਚ ਨਸ਼ਿਆਂ ਨੂੰ ਠੱਲ ਪਾਉਣ ਦੇ ਨਾਲ ਪੁਸਤਕ ਸਭਿਆਚਾਰ ਪ੍ਰਫ਼ੁਲਤ ਹੋ ਸਕੇ।

 

ਤਸਵੀਰਾਂ:ਅਮਰੀਕੀ ਲਾਇਬਰੇਰੀ ਦਾ ਅੰਦਰਲਾ ਦ੍ਰਿਸ਼

 

ਡਾ. ਚਰਨਜੀਤ ਸਿੰਘ ਗੁਮਟਾਲਾ, 0019375739812 ਡੇਟਨ ਓਹਾਇਹੋ, ਯੂ ਐਸ ਏ, ਵਟਸ ਐਪ-919417533060,gumtalacs@gmail.com

despunjab.in 17 November 2024 17 November 2024
Share This Article
Facebook Twitter Whatsapp Whatsapp Email Print
Previous Article ਜਨਰਲ ਹਰਬਖਸ਼ ਸਿੰਘ ਨੂੰ ਯਾਦ ਕਰਦਿਆਂ/-ਡਾ. ਚਰਨਜੀਤ ਸਿੰਘ ਗੁਮਟਾਲਾ
Next Article ਬਾਲ ਦਿਵਸ ਉਤਸ਼ਾਹ ਨਾਲ ਮਨਾਇਆ
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ141
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ760
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ308
  • ਬਰਨਾਲਾ72
  • ਬਲਾਗ92
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ800
  • ਮਾਲਵਾ2,612
  • ਮੈਗਜ਼ੀਨ11
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ24
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ141
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ7
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,303
    • ਦੋਆਬਾ18
    • ਮਾਝਾ20
    • ਮਾਲਵਾ2,612
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ308
  • ਬਰਨਾਲਾ72
  • ਬਲਾਗ92
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ800
  • ਮੈਗਜ਼ੀਨ11
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ37
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?