ਸੱਤਔਜ ਧਰਾਤਲ ਨਾਲ਼ ਜੁੜੀ ਕਵਿਤਾ ਲਿਖਦਾ ਹੈ-ਡਾ.ਕੁਲਦੀਪ ਚੌਹਾਨ
ਧਰਮਵੀਰ ਸ਼ਰਮਾ
ਭੀਖੀ 14,ਦਸੰਬਰ
ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਸ਼ਾਇਰ ਸੱਤਔਜ ਦੇ ਕਾਵਿ ਸੰਗ੍ਰਹਿ ‘ਲਾਹੂਤ’ ਮੈਡਮ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਪ੍ਰਧਾਗੀ ਹੇਠ ਵਿਚਾਰ ਚਰਚਾ ਕਰਵਾਈ ਗਈ।ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਕਹਾਣੀਕਾਰ ਦਰਸ਼ਨ ਜੋਗਾ,ਡਾ.ਕੁਲਦੀਪ ਚੌਹਾਨ,ਐੱਸ.ਡੀ.ਓ.ਰਾਜਿੰਦਰ ਰੋਹੀ,ਸੱਤਔਜ ਸ਼ਾਮਲ ਹੋਏ।ਕਿਤਾਬ’ਤੇ ਪਰਚਾ ਪੜ੍ਹਦਿਆਂ ਕੁਲਦੀਪ ਚੌਹਾਨ ਨੇ ਕਿਹਾ ਸੱਤਔਜ ਦੀ ਕਿਤਾਬ ਨਵੇਕਲੀ ਹੈ।ਉਸ ਵਿੱਚ ਧਰਾਤਲ ਨਾਲ਼ ਜੁੜੀ ਕਵਿਤਾ ਹੈ।ਇਸ ਵਿਚ ਉਸਨੇ ਸੂਫ਼ੀ ਸ਼ਬਦਾਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਹੈ।ਇਸ ਦੀ ਕਵਿਤਾ ਦਾ ਭਵਿੱਖ ਸੁਨਹਿਰਾ ਹੈ।ਭਾਵੇਂ ਉਸ ਦੀ ਕਵਿਤਾ ਵਿੱਚ ਕਿਤੇ-ਕਿਤੇ ਪੇਤਲਾਪਣ ਹੈ ਪਰ ਉਸ ਦੀ ਕਵਿਤਾ ਪੜ੍ਹਨ ਯੋਗ ਹੈ।ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਸੱਤਔਜ ਦੀ ਕਵਿਤਾ ਦਾ ਆਉਣਾ ਸ਼ੁਭ ਸੰਕੇਤ ਹੈ।ਜਦੋਂ ਕਿ ਅੱਜ ਸ਼ੌਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਲਿਖਣਾ ਤੇ ਪੜ੍ਹਨਾ ਲਗਾਤਾਰ ਘਟਦਾ ਜਾ ਰਿਹਾ ਹੈ।ਉਸ ਨੇ ਅੱਗੇ ਕਿਹਾ ਭਾਸ਼ਾ ਵਿਭਾਗ ਵੱਲੋਂ ਅਸੀਂ ਨਵੇਂ ਲੇਖਕਾਂ ਲਈ ਵੀ ਪ੍ਰੋਗਰਾਮ ਉਲੀਕਾਂਗੇ।ਦਰਸ਼ਨ ਜੋਗਾ ਨੇ ਕਿਹਾ ਸੱਤ ਔਜ ਦੀ ਕਵਿਤਾ ਕਮਾਲ ਦੀ ਹੈ।ਉਸ ਨੇ ਬੜ੍ਹੇ ਹੀ ਸੁਜੱਜੇ ਢੰਗ ਨਾਲ਼ ਕਵਿਤਾ ਲਿਖੀ ਹੈ।ਸ਼ਾਇਰ ਗੁਰਪ੍ਰੀਤ ਨੇ ਕਿਹਾ ਸੱਤਔਜ ਨੇ ਕਵਿਤਾ ਨੂੰ ਲਿਖਿਆ ਨਹੀਂ ਜੀਵਿਆ ਹੈ।ਜਦੋਂ ਅੱਜ ਕਵਿਤਾ ਬਹੁਤ ਲਿਖੀ ਜਾ ਰਹੀ ਹੈ ਪੜ੍ਹੀ ਨਹੀਂ ਜਾ ਰਹੀ ਉਮੀਦ ਹੈ ਇਹ ਕਿਤਾਬ ਪਾਠਕਾਂ ਨੂੰ ਨਵੀਂ ਸੇਧ ਦੇਵੇਗੀ।ਇਸ ਮੌਕੇ ਬਾਲ ਆਰਟਿਸਟ ਪਰਵਾਜ਼ ਨੂੰ ਮੰਚ ਵੱਲੋਂ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਬਾਖੂਬੀ ਨਿਭਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਗਟ ਸਿੰਘ ਸਤੌਜ,ਹਰਵਿੰਦਰ ਸਿੰਘ ਚਹਿਲ,ਬਲਵਿੰਦਰ ਸਿੰਘ,ਗਗਨਦੀਪ ਸਿੰਘ ਸੰਦੀਪ ਕੁਮਾਰ ਛਾਜਲੀ,ਇੰਜ਼.ਲੱਖਾ ਸਿੰਘ,ਸੁਰੇਸ਼ ਕੁਮਾਰ ਐੱਮ.ਡੀ,ਕਰਨ ਭੀਖੀ,ਐੱਸ.ਅਮਰੀਕ ਭੀਖੀ,ਵਿਨੋਦ ਕੁਮਾਰ ਸਿੰਗਲਾ,ਕਹਾਣੀਕਾਰ ਅਮਨ ਮਾਨਸਾ,ਨੀਟਾ ਜ਼ੋਸੀ,ਗੁਰਿੰਦਰ ਔਲਖ,ਮਾ.ਬੂਟਾ ਸਿੰਘ,ਕਾ.ਧਰਮਪਾਲ ਨੀਟਾ,ਬਲਦੇਵ ਸਿੰਘ ਸਿੱਧੂ,ਹਰਵਿੰਦਰ ਭੀਖੀ,ਕ੍ਰਿਸ਼ਨ ਮਾਨ ਬੀਬੜੀਆਂ,ਜਸਪਾਲ ਅਤਲਾ,ਕਰਨ ਭੀਖੀ,ਸੰਦੀਪ ਮਹਿਤਾ,ਦਿਨੇਸ਼ ਸੋਨੀ,ਵਿਨੋਦ ਕੁਮਾਰ ਵਧਾਵੇਕਾ ਬਲਜੀਤ ਕੌਰ,ਅੰਮ੍ਰਿਤਪਾਲ ਕੌਰ,ਕੁਲਵਿੰਦਰ ਕੌਰ,ਅਮਨਦੀਪ ਕੌਰ,ਪਰਮਜੀਤ ਕੌਰ,ਆਦਿ ਹਾਜ਼ਰ ਸਨ।