ਕਰਨ ਭੀਖੀ
ਭੀਖੀ ,10 ਅਪ੍ਰੈਲ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਤੇ ਭਰ ਜਵਾਨੀ ਚ ਵਿਛੋੜਾ ਦੇ ਗਏ ਕਾਮਰੇਡ ਰਛਪਾਲ ਪਾਲੀ ਦੀ ਸੱਤਵੀਂ ਬਰਸੀ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਚ ਵਿਗਿਆਨਕ ਤੇ ਖੱਬੀ ਧਾਰਾ ਬਾਰੇ ਗੱਲਬਾਤ ਕੀਤੀ ਗਈ । ਸਮਾਗਮ ਦੀ ਸੁਰੂਆਤ ਕਾਮਰੇਡ ਪਾਲੀ ਨੂੰ ਸਰਧਾਂਜ਼ਲੀ ਭੇਂਟ ਕਰਨ ਨਾਲ ਹੋਈ। ਸਮਾਗਮ ਨੂੰ ਸੰਬੋਧਨ ਕਰਦਿਆਂ ਤਰਕਸੀਲ ਸੁਸਾਇਟੀ ਦੇ ਆਗੂ ਮਾਸਟਰ ਸੁਰਜੀਤ ਦੌਧਰ ਨੇ ਕਿਹਾ ਕਿ ਪਿਛਾਂਹ ਖਿੱਚੂ ਨੂੰ ਬਦਲਣ ਲਈ ਲਈ ਵਿਗਿਆਨਕ ਤੇ ਤਰਕਸੀਲ ਵਿਚਾਰਧਾਰਾ ਨੂੰ ਮਜਬੂਤ ਕਰਨਾ ਜ਼ਰੂਰੀ ਹੈ।ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਜਿਹੋ ਜਿਹਾ ਫਾਸਿਸਟ ਤੇ ਕਾਰਪੋਰੇਟ ਦੌਰ ਚਲ ਰਿਹਾ ਹੈ ।ਉਸ ਦੌਰ ਚ ਦੇਸ਼ ਨੂੰ ਬਚਾਉਣ ਲਈ ਕਾਮਰੇਡ ਪਾਲੀ ਦੀ ਵਿਚਾਰਧਾਰਾ ਨੂੰ ਅੱਗੇ ਲੈਕੇ ਜਾਣ ਅਤੇ ਸੜਕੀ ਤੇ ਪਾਰਲੀਮਾਨੀ ਅੰਦੋਲਨ ਦੇ ਸੁਮੇਲ ਦੀ ਸਖਤ ਲੋੜ ਹੈ। ਕਾਮਰੇਡ ਹਰਭਗਵਾਨ ਭੀਖੀ ਨੇ ਕਾਮਰੇਡ ਰਛਪਾਲ ਪਾਲੀ ਦੀ ਸੰਘਰਸ਼ਮਈ ਜਿੰਦਗੀ ਤੇ ਚਾਨਣਾ ਪਾਇਆ ਜਦੋਕਿ ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਕਸ਼ਮੀਰ ਗਦਾਇਆ ਨੇ ਮੌਜੂਦਾ ਹਾਲਤਾਂ ਦਾ ਟਾਕਰਾ ਕਰਨ ਲਈ ਖੱਬੀ ਲਹਿਰ ਦੇ ਏਕੇ ਦੀ ਸਮੇਂ ਦੀ ਲੋੜ ਦੱਸਿਆ ।ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਭੀਖੀ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ
ਸਮਾਗਮ ਦੌਰਾਨ ਪਾਰਟੀ ਵੱਲੋ ਮਾਸਟਰ ਸੁਰਜੀਤ ਦੌਧਰ ਤੇ ਕਾਮਰੇਡ ਪਾਲੀ ਦੀ ਜੀਵਨ ਸਾਥਣ ਕਿਰਨਦੀਪ ਕੌਰ ਦਾ ਵਿਸੇਸ਼ ਸਨਮਾਨ ਕੀਤਾ ਗਿਆ
ਇਸ ਮੌਕੇ ਭੋਲਾ ਸਿੰਘ ਸਮਾਓ, ਵਿਜੈ ਭੀਖੀ, ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਗੁਰਮੀਤ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚੇ ਦੇ ਦਰਸ਼ਨ ਦਾਨੇਵਾਲ, ਦਿਨੇਸ ਸੋਨੀ, ਐਮ ਸੀ ਪਰਮਜੀਤ ਕੌਰ,, ਪ੍ਰਗਤੀਸੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ, ਕਿਰਨਦੀਪ ਕੌਰ ਭੀਖੀ, ਨਵਯੁੱਗ ਸਾਹਿਤਕਲਾ ਮੰਚ ਦੇ ਪ੍ਰਧਾਨ ਤੇ ਸਮਾਗਮ ਦੇ ਪ੍ਰਬੰਧਕ ਕਹਾਣੀਕਾਰ ਭੁਪਿੰਦਰ ਫੌਜੀ,ਅਮਰੀਕ ਭੀਖੀ, ਰਾਮ ਸਿੰਘ ਅਕਲੀਆ, ਆਦਿ ਨੇ ਸੰਬੋਧਨ ਕੀਤਾ
ਮੰਚ ਸੰਚਾਲਨ ਬਾਖੂਬੀ ਲਿਬਰੇਸ਼ਨ ਦੇ ਇਕਾਈ ਸਕੱਤਰ ਕਾਮਰੇਡ ਧਰਮਪਾਲ ਨੀਟਾ ਨੇ ਕੀਤਾ ਤੇ ਸਾਥੀਆਂ ਦਾ ਧੰਨਵਾਦ ਭੁਪਿੰਦਰ ਫੌਜੀ ਨੇ ਕੀਤਾ.