ਭੀਖੀ 13 ਅਗਸਤ
ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਪੰਜਾਬੀ ਕਹਾਣੀ ਮੰਚ ਅਤੇ ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਕਹਾਣੀ ਚਰਚਾ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਅਗਾਜ਼ ਪਿਛਲੇ ਦਿਨੀ ਹਾਦਸੇ ਵਿੱਚ ਵਿਛੜ ਗਏ ਪ੍ਰਤੀਬੱਧ ਲੇਖਕ ਨਾਟਕਕਾਰ ਮਾਸਟਰ ਤਰਲੋਚਨ ਸਮਰਾਲਾ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਐੱਸ.ਡੀ.ਓ.ਮਨਜੀਤ ਸਿੰਘ ਚਹਿਲ,ਐੱਸ.ਡੀ.ਓ.ਰਜਿੰਦਰ ਰੋਹੀ ਅਲੋਚਕ ਡਾ.ਗੁਰਪ੍ਰੀਤ ਕੌਰ,ਨਿਰੰਜਣ ਬੋਹਾ, ਸ਼ਾਮਲ ਹੋਏ।ਆਏ ਹੋਏ ਮਹਿਮਾਨਾਂ ਜੀ ਆਇਆ ਨੂੰ ਧਰਮਪਾਲ ਨੀਟਾ ਨੇ ਕਿਹਾ।ਸਿਮਰਜੀਤ ਬਰਾੜ ਸਿੰਮੀ ਨੇ ਰਿਸਦੇ ਜ਼ਖਮ,ਹਰੀਸ਼ ਬਰਨਾਲਾ ਨੇ ਟੱਬਰ,ਅਮਰਜੀਤ ਮਾਨ ਨੇ ਮੁਕਤੀ ਕਹਾਣੀ ਪਾਠਕਾਂ ਪੜ੍ਹੀ।
ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਹਾਣੀ ਬਾਰੇ ਗੱਲਬਾਤ ਕਰਦਿਆਂ ਕਿਹਾ ਸਾਰੇ ਲੇਖਕਾਂ ਦੀਆਂ ਕਹਾਣੀਆਂ ਬਹੁਤ ਕਮਾਲ ਦੀਆਂ ਹਨ।ਸਾਡੇ ਸਮਾਜ ਵਿੱਚ ਜੋ ਕੁੱਝ ਵਾਪਰ ਰਿਹਾ ਉਸ ਨੂੰ ਉਨ੍ਹਾਂ ਕਲਮ ਬੰਦ ਕਰਕੇ ਅੱਜ ਸਰੋਤਿਆਂ ਦੇ ਸਨਮੁੱਖ ਕੀਤਾ। ਕਹਾਣੀਕਾਰਾਂ ਨੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਵਿੱਚ ਰੱਖਣਾ ਹੁੰਦਾ ਹੈ।ਜੋ ਉਨ੍ਹਾਂ ਨੇ ਕੀਤਾ।ਕਹਾਣੀ ਉਹ ਹੀ ਵਧੀਆ ਹੁੰਦੀ ਹੈ ਜੋ ਯਥਾਰਯ ਨੂੰ ਪੇਸ਼ ਕਰਦੀ ਹੋਵੇ ਤੇ ਲੋਕਾਂ ਨੂੰ ਲੱਗੇ ਇਹ ਤਾਂ ਸਾਡੀ ਕਹਾਣੀ ਹੈ।ਉਨ੍ਹਾਂ ਕਿਹਾ ਨਵੀਂ ਪੰਜਾਬੀ ਕਹਾਣੀ ਸਮਕਾਲ ਦੀਆ ਚਨੌਤੀਆਂ ਤੇ ਚਿੰਤਾਵਾਂ ਨੂੰ ਮੁਖਾਤਿਬ ਹੋ ਕੇ ਹੀ ਆਪਣੇ ਨਵੇਂਪਣ ਨੂੰ ਬਰਕਰਾਰ ਰੱਖ ਸਕਦੀ ਹੈ। ਟਿੱਪਣੀਆਂ ਕੀਤੇ ਬਿਨਾਂ ਕਹਾਣੀਕਾਰ ਆਪਣੇ ਸਾਹਿਤਕ ਫ਼ਰਜ਼ਾਂ ਦੀ ਪੂਰਤੀ ਨਹੀਂ ਕਰ ਸਕਦਾ। ਉਹ ਸਾਹਿਤ ਹੀ ਕੀ ਜੋ ਪਾਠਕ ਦੇ ਮਨ ਵਿਚ ਸਵਾਲ ਹੀ ਨਾ ਖੜ੍ਹੇ ਕਰ ਸਕੇ। ਅੱਜ ਦੇ ਸਾਡੇ ਤਿੰਨੇ ਕਹਾਣੀਕਾਰਾਂ ਖਰੇ ਉਤਰੇ ਹਨ। ਉਨ੍ਹਾਂ ਕਹਾਣੀਕਾਰਾਂ ਨੂੰ ਸੁਝਾਅ ਵੀ ਦਿੱਤੇ।
ਅਲੋਚਕ ਡਾ.ਗੁਰਪ੍ਰੀਤ ਕੌਰ ਤਿੰਨੇ ਕਹਾਣੀਆਂ ਦੇ ਨਾਪ ਤੋਲ ਤੇ ਵਿਸਥਾਰ ਨਾਲ਼ ਚਰਚਾ ਕੀਤੀ। ਉਨ੍ਹਾਂ ਕਿਹਾ ਕਹਾਣੀ ਨੇ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਆਪਣੇ ਤਰੀਕੇ ਨਾਲ਼ ਪੇਸ਼ ਕਰਨਾ ਹੁੰਦਾ ਹੈ। ਉਹ ਸਭ ਇਨ੍ਹਾਂ ਕਹਾਣੀਆਂ ਵਿੱਚ ਮੌਜੂਦ ਹੈ। ਅਲੋਚਕ ਨਿਰੰਜਣ ਬੋਹਾ ਨੇ ਕੱਲੀ-ਕੱਲੀ ਕਹਾਣੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਕਹਾਣੀਕਾਰ ਜਸਵਿੰਦਰ ਧਰਮਕੋਟ, ਡਾ.ਕਰਨੈਲ ਬੈਰਾਗੀ,ਹਰਭਗਵਾਨ ਭੀਖੀ,ਭੁਪਿੰਦਰ ਸਿੰਘ ਮਾਨ,ਆਗਜ਼ਬੀਰ,ਅਮਨ ਮਾਨਸਾ,ਮਾ.ਪਰਮਜੀਤ ਸਿੰਘ,ਮਨੋਜ ਕੁਮਾਰ,ਬਲਕਾਰ ਸਿੰਘ ਸਹੋਤਾ,ਹਰਮੇਸ਼ ਭੋਲਾ ਮੱਤੀ,ਜਸਵੰਤ ਮੱਤੀ ਨੇ ਵੀ ਚਰਚਾ ’ਚ ਚਰਚਾ ਵਿੱਚ ਭਾਗ ਲਿਆ। ਇਸ ਸਮੇਂ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਪੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਨੇ ਆਏ ਮਹਿਮਾਨ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਮਾ.ਅਮਰੀਕ ਭੀਖੀ ਨੇ ਬਾਖੁਬੀ ਨਿਭਾਇਆ।ਇਸ ਮੌਕੇ ਹੋਰਨਾਂ ਤੋ ਇਲਾਵਾ ਇੰਜ.ਲੱਖਾ ਸਿੰਘ,ਕੇਵਲ ਸਾਰਧਾ,ਕਰਨ ਭੀਖੀ,ਆਤਮਾ ਪਰਮਾਰ,ਡਾ.ਸੁਖਦਰਸ਼ਨ ਸਿੰਘ ਸੋਨੀ,ਮਾ.ਗੁਰਚਰਨ ਸਿੰਘ ਬੇਦੀ,ਪਾਲਾ ਸਿੰਘ,ਕੁਲਜੀਤ ਸਿੰਘ,ਅਜੀਤ ਸਿੰਘ ਖੀਵਾ,ਲਛਮਣ ਕੋਟੜਾ,ਦਲੀਪ ਕੁਮਾਰ,ਜਸਪਾਲ ਅਤਲਾ,ਬਲਰਾਜ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:ਕਹਾਣੀ ਸਮਾਗਮ ਦੌਰਾਨ ਹਾਜ਼ਰ ਲੇਖਕ, ਪਾਠਕ ਤੇ ਮੰਚ ਅਹੁਦੇਦਾਰ।