ਕਰਨ ਸਿੰਘ
ਭੀਖੀ, 24 ਅਪ੍ਰੈਲ
ਕਸ਼ਮੀਰ ਦੇ ਪਹਿਲਗਾਮ ਨੇੜੇ 26 ਸੈਲਾਨੀਆਂ ਸਣੇ 27 ਲੋਕਾਂ ਦਾ ਦਹਿਸ਼ਤਗਰਦਾਂ ਵੱਲੋਂ ਕੀਤੇ ਕਤਲੇਆਮ ਦੀ ਤਰਕਸ਼ੀਲ ਸੁਸਾਇਟੀ ਇਕਾਈ ਭੀਖੀ ਅਤੇ ਜੋਨ ਮਾਨਸਾ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।ਤਰਕਸ਼ੀਲ ਆਗੂਆਂ ਅਮ੍ਰਿਤ ਰਿਸ਼ੀ, ਗੁਰਦੀਪ ਸਿੰਘ ਸਿੱਧੂ, ਕਹਾਣੀਕਾਰ ਭੁਪਿੰਦਰ ਫੌਜੀ, ਜਸਵੀਰ ਸੋਨੀ ਬੁਢਲਾਡਾ, ਕ੍ਰਿਸ਼ਨ ਮਾਨਬੀਬੜੀਆਂ, ਜਸਪਾਲ ਅਤਲਾ, ਭਰਭੂਰ ਸਿੰਘ, ਹਰਮੇਸ਼ ਭੋਲਾ ਮੱਤੀ ਨੇ ਦਹਾਕਿਆ ਬਾਅਦ ਕਸ਼ਮੀਰ ਦੇ ਪਹਿਲਗਾਮ ਨੇੜੇ ਦਹਿਸ਼ਤਗਰਦਾਂ ਨੇ ਜਿਸ ਤਰਾਂ ਧਰਮ ਪੁੱਛ ਕੇ ਸੈਲਾਨੀਆਂ ਦਾ ਕਤਲੇਆਮ ਕੀਤਾ। ਉਹ ਮਨੁੱਖਤਾ ਨੁੰ ਸ਼ਰਮਸ਼ਾਰ ਕਰਨ ਵਾਲਾ ਹੈ ਤੇ ਲੋਕਾਂ ‘ਚ ਧਰਮ ਦੇ ਨਾਮ ‘ਤੇ ਦਹਿਸ਼ਤ ਫੈਲਾਉਣ ਦੀ ਬੇਕਾਰ ਕੋਸਿਸ ਕੀਤੀ ਜਾ ਰਹੀ ਹੈ।ਉਕਤ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਣ ਹੋਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।ਇਸ ਮੌਕੇ ਐੱਸ ਅਮਰੀਕ, ਹਰਭਜਨ ਬਾਬੇਕਾ,ਧਰਮਵੀਰ ਸ਼ਰਮਾ, ਧਰਮਿੰਦਰ ਸੋਨੀ, ਕਾ. ਧਰਮਪਾਲ ਨੀਟਾ, ਕਿਸਾਨ ਆਗੂ ਗੁਰਨਾਮ ਸਿੰਘ ਭੀਖੀ, ਜਗਸੀਰ ਜੱਗੂ ਨੇ ਵੀ ਇਸ ਘਟਨਾਂ ਦੀ ਘੋਰ ਨਿੰਦਾ ਕੀਤੀ।
ਕਸ਼ਮੀਰ ‘ਚ ਦਹਿਸ਼ਤਗਰਦਾਂ ਦੇ ਹਮਲੇ ਦੀ ਤਰਕਸ਼ੀਲ ਸੁਸਾਇਟੀ ਨੇ ਕੀਤੀ ਨਿੰਦਾ

Leave a comment