ਮੈਂ ਉਹ ਚੰਦ ਨਹੀਂ
ਜੋ ਤੇਰੇ ਤਪਦੇ ਜਿਸਮ ਨੂੰ
ਠੰਢ ਪਹੁੰਚਾ ਸਕਾਂ
ਮੈਂਂ ਤਾਂ ਹੁਣ ਇਕ ਟੁੱਟਿਆ ਹੋਇਆ ਤਾਰਾ ਹਾਂ
ਜਾਂ ਤਾਂ ਚਾਨਣ ਦੀ ਲਿਸ਼ਕੋਰ ਮਾਰ
ਰਸਤੇ ਵਿੱਚ ਰਾਖ ਬਣ ਜਾਵਾਂਗਾ
ਤੇ ਜਾਂ ਫਿਰ
ਜਿੱਥੇ ਵੀ ਡਿੱਗਿਆ
ਭੜਥੂ ਪਾ ਦੇਵਾਂਗਾ ।
ਬੜੀ ਲੰਮੀ ਭਟਕਣ ਪਿੱਛੋਂ
ਮਸਾਂ ਅਜ਼ਾਦ ਹੋਇਆ
ਮੇਰੀ ਪਰਿਕਰਮਾ ਦਾ ਮਕਸਦ ਕੀ ਸੀ?
ਨਹੀਂ ਸਮਝਿਆ ਕਦੇ
ਪਰ ਜਦੋਂ ਸਮਝ ਲੱਗੀ
ਪਰਿਕਰਮਾ ਹੀ ਟੁੱਟ ਗਈ
ਤੇ ਮੈਂ ਪੱਥ ਤੋਂ ਲਹਿ ਗਿਆ।
ਬੰਧਨ ਤੋੜਨ ਵਾਲਾ
ਜਾ ਤਾਂ ਸ਼ਹੀਦ ਬਣਦਾ
ਤੇ ਜਾ ਫਿਰ ਖਰੂਦੀ।
ਮੈਂ ਕੀ ਹਾਂ
ਇਹ ਤਾਂ ਤੂੰ ਹੀ ਜਾਣੇ
ਟੁੱਟਿਆ ਤਾਰਾ ਤਾਂ ਬੇਵਜ਼ੂਦ ਹੁੰਦੈ।…..
ਪ੍ਰਿੰ: ਪ੍ਰਭਜੋਤ ਸਿੰਘ
ਕਵਿਤਾ
Highlights
- #poem #literature #punjabi
Leave a comment