22 ਜਨਵਰੀ (ਗਗਨਦੀਪ ਸਿੰਘ) ਸੰਗਰੂਰ: ਕਲਮਾਂ ਦੇ ਵਾਰ ਸਾਹਿਤਕ ਮੰਚ ਅਤੇ ਸਾਦਿਕ ਪਬਲੀਕੇਸ਼ਨਜ਼ ਵੱਲੋਂ ਮਿਤੀ 21-01-24 ਰਣਬੀਰ ਸਿੰਘ ਪ੍ਰਿੰਸ ਜੀ ਦੀ ਕਹਾਣੀ ਸੰਗ੍ਰਹਿ ਕਿਤਾਬ ਤੌਪਿਆਂ ਵਾਲ਼ੀ ਕਮੀਜ਼ ਅਤੇ 29 ਲੇਖਕਾਂ ਦੀ ਸਾਂਝੀ ਸ਼ਬਦ ਸਾਗਰ ਕਿਤਾਬ ਦਾ ਲੋਕ ਅਰਪਣ, ਕਵੀ ਦਰਬਾਰ, ਸਨਮਾਨ ਸਮਾਰੋਹ ਸੰਗਰੂਰ ਵਿਖੇ ਕੀਤਾ ਗਿਆ ਅਤੇ ਇਸ ਮੌਕੇ ਕਲਮਾਂ ਦੇ ਵਾਰ ਸਾਹਿਤਕ ਮੰਚ ਦੇ ਸਰਪ੍ਰਸਤ ਜੱਸੀ ਧਰੌੜ ਸਾਹਨੇਵਾਲ ਅਤੇ ਸਾਦਿਕ ਪਬਲੀਕੇਸ਼ਨਜ਼ ਦੇ ਸਰਪ੍ਰਸਤ ਸਾਦਿਕ ਤਖਤੂਪੁਰੀਆ ਅਤੇ ਕੁਲਦੀਪ ਸਿੰਘ ਦੀਪ ਵੱਲੋਂ ਸਾਰੇ ਹੀ ਪਤਵੰਤੇ ਦੋਸਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ l ਮੰਚ ਸੰਚਾਲਨ ਕਰ ਰਹੇ ਕਾਲਾ ਟਿੱਕਾ ਕਿਤਾਬ ਦੇ ਰਚੇਤਾ ਸੁਖਜਿੰਦਰ ਸਿੰਘ ਭੰਗਚੜੀ ਜੀ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਧਾਰਮਿਕ ਕਵਿਤਾ ਦਾ ਗਾਇਨ ਕਰਕੇ ਪ੍ਰੋਗਰਾਮ ਨੂੰ ਸੁਰੂ ਕੀਤਾ l ਸਮਾਗਮ ਵਿੱਚ ਹਾਜ਼ਿਰ ਰਹੇ ਡਾ ਸੁਖਮੰਦਰ ਸਿੰਘ ਬਰਾੜ ਕਨੇਡਾ (ਵਿਸ਼ੇਸ਼ ਸਹਿਯੋਗੀ), ਕੁਲਵਿੰਦਰ ਕੁਮਾਰ ਬਹਾਦਰਗੜ੍ਹ (ਵਿਸ਼ੇਸ਼ ਸਹਿਯੋਗੀ) , ਸਾਦਿਕ ਤਖਤੂਪੁਰੀਆ (ਵਿਸ਼ੇਸ਼ ਸਹਿਯੋਗੀ) , ਡਾ ਟਿੱਕਾ ਜੇ. ਐੱਸ. ਸਿੱਧੂ (ਮੁੱਖ ਮਹਿਮਾਨ) ,ਕਰਮ ਸਿੰਘ ਜ਼ਖਮੀ ਸੰਗਰੂਰ ( ਮਹਿਮਾਨ ) , ਗੋਰਾ ਸੰਧੂ, (ਵਿਸ਼ੇਸ਼ ਮਹਿਮਾਨ) , ਤ੍ਰਿਲੋਕ ਸਿੰਘ ਢਿੱਲੋਂ (ਵਿਸ਼ੇਸ਼ ਸਹਿਯੋਗੀ) , ਹਰਜਿੰਦਰ ਕੌਰ ਸੱਧਰ (ਵਿਸ਼ੇਸ਼ ਸਹਿਯੋਗੀ ), ਮਨਜੀਤ ਕੌਰ ਸਿੱਧੂ (ਵਿਸ਼ੇਸ਼ ਸਹਿਯੋਗੀ) , ਗੁਰਮੀਤ ਸਿੰਘ ਘਣਗਸ ( ਵਿਸ਼ੇਸ਼ ਸਹਿਯੋਗੀ) , ਹਰਜੀਤ ਸਿੰਘ ਸੱਧਰ (ਮੁੱਖ ਮਹਿਮਾਨ) , ਵਜੋਂ ਸਿਰਕਤ ਕੀਤੀ ਅਤੇ ਪ੍ਰਧਾਨ ਸੁਖਜਿੰਦਰ ਸਿੰਘ ਭੰਗਚੜੀ, ਮੀਤ ਪ੍ਰਧਾਨ ਰਣਬੀਰ ਸਿੰਘ ਪ੍ਰਿੰਸ, ਗੁਰਮੀਤ ਸਿੰਘ ਘਣਗਸ ( ਵਿਸ਼ੇਸ਼ ਸਹਿਯੋਗੀ) , ਗੁਰਦੀਪ ਸਿੰਘ, ਸੁਰਿੰਦਰ ਸਾਬੀ, ਕੁਲਜੀਤ ਕੌਰ ਪਟਿਆਲਾ,ਪ੍ਰਿੰਸੀਪਲ ਦਿਆਲ ਸਿੰਘ ਗੱਜੂ ਮਾਜਰਾ ਪਟਿਆਲਾ, ਮਾਸਟਰ ਗੁਰਦੀਪ ਸਿੰਘ ਚੀਮਾਂ, ਦੀਪਕ ਪਾਲ ਐੱਲ ਆਈ ਸੀ ਚੀਫ਼ ਅਡਵਾਈਜ਼ਰ, ਮਲਕੀਤ ਸਿੰਘ ਸਰਪੰਚ ਸ਼ਾਹਪੁਰ ਕਲਾਂ, ਮੁਖਤਿਆਰ ਅਲੀ ਸ਼ਾਹਪੁਰ ਕਲਾਂ, ਜਸਵੀਰ ਸਿੰਘ ਸ਼ਾਹਪੁਰ ਕਲਾਂ, ਜਗਰਾਜ ਸਿੰਘ ਸ਼ਾਹਪੁਰ ਕਲਾਂ, ਯਾਦਵਿੰਦਰ ਸਿੰਘ ਯਾਦ ਚੱਠੇ, ਦਰਸ਼ਨ ਸਿੰਘ ਫ਼ੌਜੀ, ਮੈਡਮ ਸੁਰਿੰਦਰ ਕੌਰ ਸ਼ੇਰੋਂ, ਗੁਰਿੰਦਰਪਾਲ ਸਿੰਘ ਪਟਿਆਲਾ, ਬਲਜੀਤ ਕੌਰ, ਰਮਨਦੀਪ ਕੌਰ ਆਫ਼ਿਸਰ ਕਾਲੋਨੀ , ਗੁਰਦੀਪ ਕੌਰ ਦੀਪ, ਧਰੌੜ,ਸੁਨੀਲ ਕੁਮਾਰ ਗਰਗ,ਮੰਗਤ ਰਾਮ ਸ਼ਾਹਪੁਰ ਕਲਾਂ, ਜਗਵੀਰ ਸਿੰਘ ਗਾਗਾ, ਰਣਜੀਤ ਸਿੰਘ ਰਿੰਕੂ, ਹਰਨਫਸ਼, ਨਿਰਮਲ ਅਧਰੇੜਾ, ਮਨਪ੍ਰੀਤ ਕੌਰ ਜੱਸਲ, ਸਤਨਾਮ ਸਿੰਘ, ਗਗਨਦੀਪ ਸਿੰਘ ਸੰਧੂ, ਅਵਤਾਰ ਸਿੰਘ ਬਾਲੇਵਾਲ, ਪਰਦੀਪ ਮਲੌਦਵੀ, ਰਾਵਿੰਦਰ ਕੈਂਥ, ਦੀਪਕ ਪਾਲ, ਰਾਜਿੰਦਰ ਸਿੰਘ ਰਾਜਨ, ਰਾਜਿੰਦਰ ਸਿੰਘ, ਸ੍ਰੀ ਨਵਜੋਤ ਸ਼ਰਮਾ ਸਟੇਟ ਅਵਾਰਡੀ, ਸ੍ਰੀ ਲੈਕਚਰਾਰ ਸੁਰੇਸ਼ ਜੈਨ ਰਾਸ਼ਟਰਪਤੀ ਅਵਾਰਡੀ, ਮਾਸਟਰ ਰਵਨਦੀਪ ਸਿੰਘ, ਬਾਲ ਕਵੀ ਸਹਿਜਪ੍ਰੀਤ ਸਿੰਘ, ਸਾਇਨਾ, ਅਮਰਪ੍ਰੀਤ ਕੌਰ ਹਰਸਪ੍ਰੀਤ ਸਿੰਘ , ਸਗਨਪ੍ਰੀਤ ਸਿੰਘ ਆਦਿ ਨੇ ਆਪਣੀਆਂ ਕਵਿਤਾਵਾਂ ਅਤੇ ਵਿਚਾਰਾਂ ਨੂੰ ਪੇਸ ਕਰਕੇ ਸਮਾਗਮ ਦੀ ਰੌਣਕ ਵਿੱਚ ਵਾਧਾ ਕੀਤਾ ਇਸ ਸਮਾਗਮ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸਾਹਿਤਕਾਰਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਮਾਗਮ ਨੂੰ ਸਫਲ ਕੀਤਾ ਅਤੇ ਰਣਬੀਰ ਸਿੰਘ ਪ੍ਰਿੰਸ ਜੀ ਦੀ ਕਿਤਾਬ ਤੌਪਿਆਂ ਵਾਲ਼ੀ ਕਮੀਜ਼ ਅਤੇ ਸ਼ਬਦ ਸ਼ਾਗਰ ਕਿਤਾਬ ਲਈ ਮੁਬਾਰਕਬਾਦ ਵੀ ਦਿੱਤੀ ਅਤੇ ਸੁਖਮੰਦਰ ਸਿੰਘ ਬਰਾੜ (ਕਨੇਡਾ) ਵਿਸ਼ੇਸ਼ ਸਹਿਯੋਗੀ ਨੇ ਪ੍ਰਬੰਧਕੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਬੱਚਿਆਂ ਨੂੰ ਉਹਨਾਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਦਾ ਬਹੁਤ ਸਾਰਾ ਮਾਣ ਸਨਮਾਨ ਵੀ ਕੀਤਾ ਗਿਆ l ਅਖੀਰ ਵਿੱਚ ਸਾਦਿਕ ਪਬਲੀਕੇਸ਼ਨਜ਼ ਦੇ ਸਰਪ੍ਰਸਤ ਸਾਦਿਕ ਤਖਤੂਪੁਰੀਆ ਆਸਟ੍ਰੇਲੀਆ ਨੇ ਆਏ ਹੋਏ ਮਹਿਮਾਨਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਸਾਰੇ ਹੀ ਪਹੁੰਚੇ ਸਾਹਿਤਕਾਰਾਂ, ਅਧਿਆਪਕਾ, ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ l