ਕਬੱਡੀ ਖਿਡਾਰਨ ਸਾਨੀਆ ਨੂੰ ਮਾਨਵ ਸਹਾਰਾ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ
20 ਨਵੰਬਰ (ਗਗਨਦੀਪ ਸਿੰਘ) ਫੂਲ ਟਾਊਨ/ਬਠਿੰਡਾ: ਪਿਛਲੇ ਦਿਨੀਂ ਰੋਪੜ ਵਿਖੇ ਹੋਈ ਕਬੱਡੀ ਚੈਂਪੀਅਨਸ਼ਿਪ ਵਿੱਚ ਫਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀ ਵਿਦਿਆਰਥਣ ਸਾਨੀਆ ਸਪੁੱਤਰੀ ਦੁਨੀ ਖਾਨ ਅਤੇ ਪਿੰਡ ਫੂਲ ਦੀ ਜੰਮਪਲ ਹੈ। ਇਸ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੀ ਟੀਮ ਅਤੇ ਪਿੰਡ ਦਾ ਨਾਮ ਉੱਚਾ ਕੀਤਾ। ਇਸ ਦੌਰਾਨ ਸਾਨੀਆ ਦੇ ਪਿੰਡ ਪਹੁੰਚਣ ਤੇ ਜਿੱਥੇ ਉਸਦੇ ਪਰਿਵਾਰ ਤੇ ਹੋਰ ਪਤਵੰਤਿਆਂ ਵੱਲੋਂ ਸਵਾਗਤ ਕੀਤਾ ਗਿਆ ਉਥੇ ਹੀ ਮਾਨਵ ਸਹਾਰਾ ਕਲੱਬ ਰਜਿ.42 ਫੂਲ ਟਾਊਨ ਦੀ ਟੀਮ ਵੱਲੋਂ ਵੀ ਬੇਟੀ ਦਾ ਹੌਂਸਲਾ ਅਫ਼ਜਾਈ ਲਈ ਸਨਮਾਨਿਤ ਕੀਤਾ ਜਿਸ ਵਿੱਚ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤਾ ਗਿਆ ਤੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੱਤੀ ਗਈ। ਇਸ ਸਮੇਂ ਪ੍ਰਧਾਨ ਪਲਵਿੰਦਰ ਸਿੰਘ ਮੱਖਣ, ਜਨਰਲ ਸਕੱਤਰ ਡਾ ਹਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ, ਖਜਾਨਚੀ ਇੰਦਰਜੀਤ ਸਿੰਘ, ਜਸਵੀਰ ਸਿੰਘ ਰਾਜਪੂਤ, ਹੰਸਰਾਜ ਸਿੰਘ ਸਪਰਾ, ਅਮਨਦੀਪ ਬਾਵਾ, ਡਾ ਕੌਰ ਸਿੰਘ, ਹਰਭਿੰਦਰ ਸਿੰਘ ਬੱਬੂ, ਐਮਬੂਲੈਂਸ ਡਰਾਈਵਰ ਗੁਰਪ੍ਰੀਤ ਸਿੰਘ ਸਪਰਾ, ਐਡਵੋਕੇਟ ਕ੍ਰਿਸ਼ਨ ਚੰਦ ਜੈਨ, ਹਰਦੀਪ ਧਾਲੀਵਾਲ,ਜੋਨੀ ਖਾਨ ਸਮੇਤ ਬੇਟੀ ਦਾ ਪਰਿਵਾਰ ਹਾਜ਼ਰ ਸਨ।

