ਕਬੱਡੀ ਸਾਡੀ ਰੂਹਾਨੀ ਜੜ੍ਹਾਂ ਨਾਲ ਜੁੜੀ ਖੇਡ :ਜਸਵੀਰ ਸਿੰਘ ਗਿੱਲ
21 ਅਗਸਤ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਦੀ ਅਗਵਾਈ ਵਿੱਚ ਚੱਲ ਰਹੀਆਂ 69 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦੇ ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਵਿਖੇ ਕੀਤਾ ਗਿਆ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਕਿਹਾ ਕਿ ਕਬੱਡੀ ਜੋ ਕਿ ਪੰਜਾਬ ਦੀ ਧਰਤੀ ਦੀ ਪਹਿਚਾਣ ਹੈ, ਸਿਰਫ਼ ਇੱਕ ਖੇਡ ਨਹੀਂ, ਸਗੋਂ ਸਾਡੀ ਰੁਹਾਨੀ ਜੜਾਂ ਨਾਲ ਜੁੜੀ ਹੋਈ ਵਿਰਾਸਤ ਹੈ। ਆਖਰ ‘ਚ, ਮੈਨੂੰ ਪੂਰਾ ਯਕੀਨ ਹੈ ਕਿ ਇੱਥੋਂ ਦੇ ਕਬੱਡੀ ਖਿਡਾਰੀ ਸਿਰਫ਼ ਸਕੂਲ ਪੱਧਰ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਆਪਣਾ ਲੋਹਾ ਮਨਵਾਉਣਗੇ।
ਅੱਜ ਹੋਏ ਮੁਕਾਬਲਿਆਂ ਵਿੱਚ ਕਬੱਡੀ ਅੰਡਰ 14 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੰਡੀ ਕਲਾਂ ਨੇ ਦੂਜਾ, ਮੌੜ ਮੰਡੀ ਜੋਨ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਮੰਡੀ ਕਲਾਂ ਨੇ ਤੀਜਾ,ਬੈਡਮਿੰਟਨ ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਜੋਨ ਨੇ ਪਹਿਲਾ, ਮੋੜ ਮੰਡੀ ਨੇ ਦੂਜਾ, ਮੰਡੀ ਫੂਲ ਨੇ ਤੀਜਾ, ਅੰਡਰ 17 ਕੁੜੀਆ ਵਿੱਚ ਬਠਿੰਡਾ 2 ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਜਾ ਅਤੇ ਬਠਿੰਡਾ 1 ਨੇ ਪਹਿਲਾ,ਟੇਬਲ ਟੈਨਿਸ ਅੰਡਰ 14 ਲੜਕੀਆਂ ਵਿੱਚ ਮੋੜ ਮੰਡੀ ਜੋਨ ਨੇ ਪਹਿਲਾ, ਬਠਿੰਡਾ 1 ਜੋਨ ਨੇ ਦੂਜਾ, ਅੰਡਰ 17 ਵਿੱਚ ਮੰਡੀ ਕਲਾਂ ਜੋਨ ਨੇ ਪਹਿਲਾ, ਬਠਿੰਡਾ 1 ਨੇ ਦੂਜਾ, ਫੁੱਟਬਾਲ ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾ, ਬਠਿੰਡਾ 02 ਨੇ ਦੂਜਾ ਅਤੇ ਮੰਡੀ ਫੂਲ ਨੇ ਤੀਜਾ ਸਥਾਨ,ਗੱਤਕਾ ਅੰਡਰ 14 ਲੜਕੇ ਸਿੰਗਲ ਸੋਟੀ ਟੀਮ ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਭੁੱਚੋ ਮੰਡੀ ਨੇ ਦੂਜਾ,ਫਰੀ ਸੋਟੀ ਟੀਮ ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਅੰਡਰ 17 ਮੁੰਡੇ ਫਰੀ ਸੋਟੀ ਟੀਮ ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੌੜ ਮੰਡੀ ਨੇ ਦੂਜਾ, ਸਿੰਗਲ ਸੋਟੀ ਟੀਮ ਵਿੱਚ ਭੁੱਚੋ ਮੰਡੀ ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਜਾ, ਅੰਡਰ 19 ਸਿੰਗਲ ਸੋਟੀ ਟੀਮ ਵਿੱਚ ਮੰਡੀ ਕਲਾਂ ਨੇ ਪਹਿਲਾ, ਤਲਵੰਡੀ ਸਾਬੋ ਨੇ ਦੂਜਾ, ਵੇਟ ਲਿਫਟਿੰਗ ਅੰਡਰ 17 ਮੁੰਡੇ 49 ਕਿਲੋ ਭਾਰ ਵਰਗ ਵਿੱਚ ਗੋਰਵ ਸਸਸਸ ਪਰਸ ਰਾਮ ਨਗਰ ਨੇ ਪਹਿਲਾ, ਭੂਵਨ ਭਾਰਤੀ ਮਾਡਲ ਸਕੂਲ ਰਾਮਪੁਰਾ ਨੇ ਦੂਜਾ, 55 ਕਿਲੋ ਭਾਰ ਵਰਗ ਵਿੱਚ ਦਿਲਖੁਸ਼ ਕੁਮਾਰ ਗਿੱਲ ਪੱਤੀ ਨੇ ਪਹਿਲਾ, ਗਗਨਪ੍ਰੀਤ ਭਾਰਤੀ ਮਾਡਲ ਸਕੂਲ ਰਾਮਪੁਰਾ ਨੇ ਦੂਜਾ,ਸ਼ਤਰੰਜ ਅੰਡਰ 19 ਮੁੰਡੇ ਵਿੱਚ ਬਠਿੰਡਾ 1 ਜੋਨ ਨੇ ਪਹਿਲਾ, ਬਠਿੰਡਾ 2 ਜੋਨ ਨੇ ਦੂਜਾ, ਮੰਡੀ ਫੂਲ ਨੇ ਤੀਜਾ, ਅੰਡਰ 14 ਵਿੱਚ ਬਠਿੰਡਾ 1 ਜੋਨ ਨੇ ਪਹਿਲਾ , ਤਲਵੰਡੀ ਸਾਬੋ ਨੇ ਦੂਜਾ, ਬਠਿੰਡਾ 2 ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਰਜਿੰਦਰ ਸਿੰਘ, ਮੁੱਖ ਅਧਿਆਪਕ ਹਰਸ਼ ਦੇਵ ਸ਼ਰਮਾ, ਲੈਕਚਰਾਰ ਵਰਿੰਦਰ ਸਿੰਘ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਪੁਨੀਤ ਵਰਮਾ,ਇਸਟਪਾਲ ਸਿੰਘ, ਰੇਸ਼ਮ ਸਿੰਘ, ਹਰਭਗਵਾਨ ਦਾਸ, ਹਰਪਾਲ ਸਿੰਘ, ਭੁਪਿੰਦਰ ਸਿੰਘ ਤੱਗੜ ਗੁਰਜੀਤ ਸਿੰਘ ਝੱਬਰ, ਅਵਤਾਰ ਸਿੰਘ ਮਾਨ, ਰਜਿੰਦਰ ਸਿੰਘ ਢਿੱਲੋਂ,ਜਗਦੀਪ ਸਿੰਘ, ਸੁਖਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਇੰਦਰਜੀਤ ਸਿੰਘ, ਸਤਵੀਰ ਸਿੰਘ, ਸੁਖਪਾਲ ਸਿੰਘ, ਮਹਿੰਦਰ ਸਿੰਘ, ਸੰਦੀਪ ਕੌਰ, ਮੋਨਿਕਾ ਰਾਣੀ, ਕੁਲਦੀਪ ਕੁਮਾਰ, ਜਗਦੇਵ ਸਿੰਘ, ਗੁਰਜੰਟ ਸਿੰਘ ਚੱਠੇਵਾਲਾ, ਮਨਦੀਪ ਸਿੰਘ, ਹਰਪਾਲ ਸਿੰਘ ਨੱਤ, ਰਣਜੀਤ ਸਿੰਘ, ਰੁਪਿੰਦਰ ਕੌਰ, ਅੰਗਰੇਜ਼ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਅਮ੍ਰਿਤਪਾਲ ਸਿੰਘ, ਕਰਨੀ ਸਿੰਘ, ਈਸ਼ਾਨ ਕੁਮਾਰ, ਸੈਲਵਿੰਦਰ ਕੌਰ, ਸੰਦੀਪ ਸਿੰਘ ਰਾਮੂਵਾਲਾ, ਸੁਖਵੀਰ ਕੌਰ , ਨੀਤੀ ਹਾਜ਼ਰ ਸਨ।