ਮਾਨਸਾ 10 ਜੂਨ (ਨਾਨਕ ਸਿੰਘ ਖੁਰਮੀ) ਅੱਜ ਕਬੀਰ ਜਯੰਤੀ ਦੇ ਮੌਕੇ ਤੇ ਸਨਾਤਨ ਧਰਮ ਦਾ ਅਟੁੱਟ ਅੰਗ ਧਾਨਕ ਸਮਾਜ ਵੱਲੋਂ ਕਬੀਰ ਜਯੰਤੀ ਦੀ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਧਾਣਕ ਸਮਾਜ ਦੇ ਜਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਖਟਕ ਅਤੇ ਮਾਨਸਾ ਸ਼ਹਿਰੀ ਪ੍ਰਧਾਨ ਕੁੱਕੂ ਤੁਰਕੀਆ ਬੀ.ਜੇ.ਪੀ. ਸਿਟੀ-2 ਇਸ ਦੇ ਨਾਲ ਸਾਰੇ ਧਾਣਕ ਸਮਾਜ ਦੀ ਟੀਮ ਨੂੰ ਸ਼੍ਰੀ ਰਾਮ ਚੰਦਰ ਜੀ ਦਾ ਚਿਤਰ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸਭਾ ਦੇ ਪ੍ਰਧਾਨ ਸਮੀਰ ਛਾਬੜਾ, ਜਨਰਲ ਸਕੱਤਰ ਰਮੇਸ਼ ਟੋਨੀ, ਸਾਬਕਾ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਿੱਟੂ ,ਸੀਨੀਅਰ ਮੈਂਬਰ ਧਰਮ ਪਾਲ ਚਾਂਦਪੁਰੀਆ ਹਾਜ਼ਰ ਹੋਏ। ਪ੍ਰੋਗਰਮ ਵਿੱਚ ਧਾਨਕ ਸਮਾਜ ਸਭਾ ਦੇ ਸ਼ਿਵਜੀ ਰਾਮ ਡਾਬਲਾ ਐਡਵੋਕੇਟ, ਸੋਨੂੰ ਕੁਮਾਰ, ਰਾਜੂ ਕੁਮਾਰ ਬੂਮੜਾ, ਜਸਵੰਤ ਸਿੰਘ ਗੋਲੂ, ਕਾਇਤ, ਪਵਨ ਸਿੰਘ ਖੱਟਕ ਆਦਿ ਹਾਜ਼ਰ ਸਨ।