ਐੱਸ.ਸੀ. / ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਮਾਨਯੋਗ ਡਾਇਰੈਕਟਰ ਸਕੂਲ ਸਿੱਖਿਆ ( ਸੈਕੰਡਰੀ ) ਪੰਜਾਬ ਸ੍ਰੀ ਪਰਮਜੀਤ ਸਿੰਘ ਜੀ ਨਾਲ ਯੂਨੀਅਨ ਵੱਲੋਂ ਦਿੱਤੇ ਅਜੰਡੇ ਤੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਜੀ ਦੀ ਅਗਵਾਈ ਵਿੱਚ ਕੀਤੀ ਗਈ।ਜਿਸ ਵਿੱਚ ਸ. ਕਰਿਸ਼ਨ ਸਿੰਘ ਦੁੱਗਾਂ ਕਾਰਜ਼ਕਾਰੀ ਪ੍ਰਧਾਨ, ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਗੁਰੂ ਵਿੱਤ ਸਕੱਤਰ, ਹਰਬੰਸ ਲਾਲ ਪਰਜੀਆਂ ਸੀਨੀਅਰ ਮੀਤ ਪ੍ਰਧਾਨ, ਪਰਵਿੰਦਰ ਭਾਰਤੀ ਮੀਤ ਪ੍ਰਧਾਨ ਆਦਿ ਸ਼ਾਮਿਲ ਸਨ। ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਨੇ ਮਾਸਟਰ ਕਾਡਰ ਤੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰ ਦੀਆਂ ਤਰੱਕੀਆਂ ਜਲਦ ਕਰਨ, ਈਟੀਟੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਕਰਨ, ਵੱਖ ਵੱਖ ਅਸਾਮੀਆਂ ਦਾ ਬੈਕਲਾਗ ਪੂਰਾ ਕਰਨ, ਵੱਖ-ਵੱਖ ਕਾਡਰਾਂ ਦਾ ਰੋਸਟਰ ਰਜਿਸਟਰ ਨਿਯਮਾਂ/ਹਦਾਇਤਾਂ ਅਨੁਸਾਰ ਤਿਆਰ ਕਰਨ, ਸਕੂਲਾਂ ਦੀਆਂ ਗਰਾਂਟਾ ਚ ਅਧਿਆਪਕਾਂ ਦੀ ਖਰਚ ਰਾਸ਼ੀ ਦਾ ਸਰਕਾਰ ਨਾਲ ਮਸਲਾ ਵਿਚਾਰ ਕੇ ਕੀਤੇ ਖਰਚੇ ਦੀ ਪੂਰਤੀ ਦਾ ਪ੍ਰਬੰਧ ਕਰਨ, ਡਬਲ ਸਿਫਟ ਦੇ ਸਕੂਲਾਂ ਦੇ ਨਾਨ ਟੀਚਿੰਗ ਸਟਾਫ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ, ਜਾਅਲੀ ਜਾਤੀ ਸਰਟੀਫ਼ਿਕੇਟ ਅਤੇ ਜਾਅਲੀ ਅੰਗਹੀਣ ਸਰਟੀਫ਼ਿਕੇਟ ਦੀ ਜਾਂਚ ਕਰਨ, ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਜਲਦ ਬਣਾਉਣ, ਵਿਦਿਆਰਥੀਆਂ ਦੇ ਵਜ਼ੀਫ਼ੇ ਤੇ ਸਮੇਂ ਸਿਰ ਕਿਤਾਬਾਂ ਦੇਣ ਆਦਿ ਦੇ ਹੱਲ ਦਾ ਭਰੋਸਾ ਦਿੱਤਾ। ਇਹਨਾਂ ਸਾਰੇ ਮੁੱਦਿਆਂ ਤੇ ਵਿਸਥਾਰਪੂਰਬਕ ਵਿਚਾਰ ਚਰਚਾ ਕੀਤੀ ਗਈ ਬਹੁਤ ਮੁੱਦਿਆਂ ਤੇ ਸਹਿਮਤੀ ਅਤੇ ਸੁਝਾਅ ਦਿੱਤੇ ਗਏ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵੀਰ ਸਿੰਘ ਮੋਗਾ ਸਕੱਤਰ, ਹਰਬੰਸ ਲਾਲ ਪ੍ਰਧਾਨ ਜਲੰਧਰ, ਗੁਰਮੇਜ ਲਾਲ ਅਹੀਰ, ਦੇਵ ਰਾਜ, ਲੈਕ: ਸੁਨੀਲ ਕੁਮਾਰ, ਇਨਕਲਾਬ ਰਾਏ , ਅਮਰੀਕ ਕਲੇਰ, ਹਰਵਿੰਦਰ ਪੰਬਮਾ, ਦੀਪਕ ਕੁਮਾਰ, ਪ੍ਰੇਮ ਕੁਮਾਰ , ਹੈਪੀ ਸਿੰਘ , ਰਾਜਪਾਲ ਸਿੰਘ, ਅਮਨ ਥਾਪਰ, ਕ੍ਰਿਸਨ ਸਿੰਘ ਬਠਿੰਡਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਬਹੁਤ ਸਾਰੇ ਸਾਥੀ ਸ਼ਾਮਲ ਹੋਏ ।