ਬੁਢਲਾਡਾ, 17 ਜੁਲਾਈ (ਨਾਨਕ ਸਿੰਘ ਖੁਰਮੀ ) ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਨਤੀਜਿਆ ਵਿਚ ਉੱਤਰੀ ਭਾਰਤ ਦੀ ਸਿਰਮੌਰ ਤੇ ਆਟੋਨੌਮਸ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਐੱਮ.ਏ ਪੰਜਾਬੀ, ਸਮੈਸਟਰ-ਤੀਜਾ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਭਾਗ ਦੇ ਮੁਖੀ ਡਾ.ਰਾਜਨਦੀਪ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿਚੋਂ ਐੱਮ.ਏ. ਪੰਜਾਬੀ ਕਰ ਚੁੱਕੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਦਿਆਂ ਭਾਰਤੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਪੰਜ ਵਿਦਿਆਰਥੀਆਂ ਪੀਐੱਚ.ਡੀ. ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ । ਪੰਜਾਹ ਦੇ ਕਰੀਬ ਵਿਦਿਆਰਥੀ ਯੂ.ਜੀ.ਨੈੱਟ ਅਤੇ ਐਮ.ਫਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸੈਕੜੇ ਵਿਦਿਆਰਥੀ ਅਧਿਆਪਨ ਖੇਤਰ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੇ ਹਨ। ਜੇਕਰ ਇਸ ਸਮੇਂ ਸੰਸਥਾ ਦਾ ਨਾਮ ਪੂਰੇ ਉੱਤਰੀ ਭਾਰਤ ਵਿਚ ਜਾਣਿਆ ਜਾਂਦਾ ਹੈ ਤਾਂ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਕਰਕੇ ਜਾਣਿਆ ਜਾਂਦਾ ਹੈ। ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਨੇ ਦੱਸਿਆ ਕਿ ਦਸੰਬਰ, 2024 ਵਿੱਚ ਐਮ.ਏ ਭਾਗ ਦੂਜਾ ਦੇ 35 ਵਿਦਿਆਰਥੀ ਅਪੀਅਰ ਹੋਏ, ਜਿਸ ਵਿੱਚ ਵਿਦਿਆਰਥਣ ਹਰਦੀਪ ਕੌਰ ਨੇ 8.60 ਐਸ. ਜੀ. ਪੀ. ਏ. ਹਾਸਿਲ ਕਰਕੇ ਪਹਿਲਾ ਸਥਾਨ, ਸੰਦੀਪ ਕੌਰ ਅਤੇ ਸਿਮਰਜੀਤ ਕੌਰ ਨੇ 8.40 ਐਸ. ਜੀ. ਪੀ. ਏ. ਹਾਸਿਲ ਕਰਕੇ ਦੂਜਾ ਅਤੇ ਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੇ 8.20 ਐਸ.ਜੀ.ਪੀ.ਏ. ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਛੇ ਵਿਦਿਆਰਥੀਆਂ ਕਰਨੈਲ ਸਿੰਘ, ਜਗਜੀਤ ਸਿੰਘ,ਸਤਨਾਮ ਸਿੰਘ, ਪਵਨਦੀਪ ਕੌਰ,ਦਵਿੰਦਰ ਕੌਰ ਅਤੇ ਮਨਦੀਪ ਕੌਰ ਨੇ 8.00 ਐਸ. ਜੀ. ਪੀ. ਏ. ਪ੍ਰਾਪਤ ਕੀਤਾ। ਗੁਰਜੀਤ ਕੌਰ, ਕਮਲਦੀਪ ਕੌਰ ,ਅਰਸ਼ਦੀਪ ਕੌਰ ,ਰਮਨਦੀਪ ਕੌਰ, ਰਜਨੀ ਕੌਰ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਮਨਦੀਪ ਕੌਰ, ਸੁਖਜਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ 7.80 ਐਸ.ਜੀ. ਪੀ. ਏ. ਹਾਸਿਲ ਕੀਤਾ ਅਤੇ ਸੱਤ ਵਿਦਿਆਰਥੀਆਂ ਧਰਮਪਾਲ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਕੌਰ, ਹਰਜਿੰਦਰ ਸਿੰਘ ਅਤੇ ਵਰਿੰਦਰ ਸਿੰਘ ਨੇ ਕ੍ਰਮਵਾਰ 7.60 ਅਤੇ 7.40 ਐਸ.ਜੀ.ਪੀ.ਏ. ਪ੍ਰਾਪਤ ਕੀਤੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਐਮ. ਏ. ਭਾਗ ਦੂਜਾ ਦੇ ਵਿਦਿਆਰਥੀਆਂ ਨੇ ਅਪ੍ਰੈਲ ਮਹੀਨੇ ਵਿੱਚ ਹੋਏ ‘ਸੱਤਰੰਗ ਮੇਲੇ’ ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪੇਸ਼ ਕਰਦੇ ਵਿਲੱਖਣ ਪ੍ਰੋਜੈਕਟ-‘ਪ੍ਰਸਤੁਤੀਆਂ ਕੀਤੀਆਂ। ਵਾਈਸ -ਪ੍ਰਿੰਸੀਪਲ ਡਾ ਰੇਖਾ ਕਾਲੜਾ ਦੁਆਰਾ ਸਮੂਹ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਮੇਂ ਡਾ.ਹਰਪ੍ਰੀਤ ਸਿੰਘ, ਡਾ ਸੰਦੀਪ ਕੌਰ, ਡਾ ਸੁਖਵਿੰਦਰ ਕੌਰ, ਪ੍ਰੋ.ਗੁਰਦੀਪ ਸਿੰਘ, ਡਾ. ਜਤਿੰਦਰ ਕੌਰ, ਪ੍ਰੋ.ਜਗਪ੍ਰੀਤ ਕੌਰ, ਪ੍ਰੋ ਸਪਰਨਜੀਤ ਕੌਰ, ਡਾ.ਬਲਜਿੰਦਰ ਕੌਰ. ਪ੍ਰੋ.ਰੁਪਿੰਦਰ ਕੌਰ, ਡਾ.ਅਵਤਾਰ ਸਿੰਘ, ਪ੍ਰੋ.ਸੁਖਜੀਤ ਕੌਰ, ਪ੍ਰੋ.ਬੀਰਪਾਲ ਕੌਰ ਅਤੇ ਪ੍ਰੋ ਅਮਨਿੰਦਰ ਕੌਰ ਹਾਜ਼ਰ ਸਨ।