ਮੁਹਾਲੀ,27 ਅਗਸਤ
ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਸ. ਬਲਜੀਤ ਸਿੰਘ ਸਲਾਣਾ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ (ਸੈ. ਸਿ.) ਪੰਜਾਬ ਨਾਲ ਇਕ ਅਹਿਮ ਪੈਨਲ ਮੀਟਿੰਗ ਹੋਈ। ਜਿਸ ਚ ਸਹਾਇਕ ਡਾਇਰੈਕਟਰ ਸ੍ਰੀਮਤੀ ਜਸਕੀਰਤ ਕੌਰ ਤੇ ਸਟਾਫ ਸਾਮਿਲ ਹੋਇਆ।ਮੀਟਿੰਗ ਦੌਰਾਨ ਜੱਥੇਬੰਦੀ ਦੇ ਆਗੂਆਂ ਜਿਨ੍ਹਾਂ ਵਿੱਚ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ,ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਅਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਵਲੋਂ ਦਿੱਤੇ ਗਏ ਅਜੰਡੇ ਤੇ ਤੱਥਾਂ ਤੇ ਆਧਾਰਿਤ ਗੱਲਬਾਤ ਕੀਤੀ ਗਈ। ਦਿੱਤੇ ਅਜੰਡੇ ਅਨੁਸਾਰ ਵਿਦਿਆਰਥੀਆਂ ਲਈ ਪੁਸਤਕਾਂ ਦਾ ਪ੍ਰਬੰਧ ਸੈਸ਼ਨ ਦੇ ਸ਼ੁਰੂ ਵਿੱਚ ਕਰਨ , ਸਕਾਲਰਸ਼ਿਪ ਦੀ ਪ੍ਰਕਿਰਿਆ ਸਰਲ ਬਣਾਉਣ ਤੇ ਵਜੀਫ਼ੇ ਦੀ ਦਰ ਵਧਾਉਣ, ਮਾਤਾ ਪਿਤਾ ਦੇ ਆਮਦਨ ਸਰਟੀਫਿਕੇਟ ਦੀ ਥਾਂ ਸਵੈ ਘੋਸ਼ਣਾ ਨੂੰ ਪਰਵਾਨ ਕਰਨ, ਸਕੂਲਾਂ ਵਿੱਚ ਦਰਜਾ 4 ਦੀਆਂ ਅਸਾਮੀਆਂ ਰੈਗੂਲਰ ਤੌਰ ਤੇ ਭਰਨ, ਪਾਰਟ ਟਾਈਮ ਸਵੀਪਰਾਂ ਨੂੰ ਸਮੇਂ ਤੇ ਰੈਗੂਲਰ ਕਰਨ, ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ ਕਰਨ, ਮਿਡਲ ਸਕੂਲਾਂ ਚ ਛੇ ਪੋਸਟਾਂ ਬਹਾਲ ਕਰਨ, ਪੀ ਟੀ ਆਈ ਅਧਿਆਪਕਾਂ ਦੀਆਂ 228 ਅਸਾਮੀਆਂ ਨੂੰ ਬੀ ਪੀ ਈ ਓ ਦਫਤਰ ਤੋਂ ਵਾਪਿਸ ਸਕੂਲਾਂ ਵਿੱਚ ਸ਼ਿਫਟ ਕਰਨ, ਸੈਕੰਡਰੀ ਸਕੂਲਾਂ ਵਿੱਚ ਲੈੱਕਚਰਾਰ ਦੀਆਂ ਪੰਜ ਪੋਸਟਾਂ ਬਹਾਲ ਕਰਨ, ਨਾਨ ਟੀਚਿੰਗ ਸਟਾਫ ਟੈਟ ਪਾਸ ਦੀਆਂ ਪੰਜਾਬੀ ਤੇ ਸਮਾਜਿਕ ਸਿੱਖਿਆ ਮਾਸਟਰ ਵਜੋਂ ਤਰੱਕੀ ਕਰਨ,ਸਕੂਲਾਂ ਚ 54 ਪੀਰੀਅਡ ਵਾਲੀ ਸਮਾਂ ਸਾਰਨੀ ਲਾਗੂ ਕਰਨ, ਸਿੱਧੀ ਭਰਤੀ ਤੇ ਤਰੱਕੀ ਰਾਹੀਂ ਸਾਰੇ ਕੇਡਰਾਂ ਵਿੱਚ ਬੈਕਲਾਗ ਪਹਿਲ ਦੇ ਅਧਾਰ ਤੇ ਭਰਨ , 8886 ਐਸ ਐਸ ਏ ਰੈਗੂਲਰ ਹੋਏ ਅਧਿਆਪਕਾਂ ਦੀ ਸੀਨੀਆਰਤਾ ਕਲਿੱਕ ਅਨੁਸਾਰ ਨਾ ਬਣਾ ਕੇ ਮੈਰਿਟ ਅਨੁਸਾਰ ਬਣਾਉਣ, ਸਾਰੇ ਕਾਡਰਾਂ ਦੀਆਂ ਸੀਨੀਆਰਤਾ ਸੂਚੀਆਂ 1978 ਦੇ ਨਿਯਮਾਂ ਅਨੁਸਾਰ ਬਣਾਉਂਣ, ਬਤੌਰ ਸੁਪਰਡੰਟ ਗਰੇਡ 2 ਦੀ ਤਰੱਕੀ ਲਈ 8 ਸਾਲਾਂ ਸ਼ਰਤ ਖਤਮ ਕਰਨ , ਕਿਸੇ ਵੀ ਅਧਿਕਾਰੀ/ਕਰਮਚਾਰੀ ਦੀ ਜਾਂਚ ਨਿਰਪੱਖ ਤੌਰ ਤੇ ਕਰਨ, ਭਰਤੀ ਸਮੇਂ ਚੋਣ ਮੈਰਿਟ ਸੂਚੀ ਪਹਿਲਾਂ ਜਾਰੀ ਕਰਨ, ਜਾਅਲੀ ਜਾਤੀ ਤੇ ਅੰਗਹੀਣ ਤੇ ਵਿੱਦਿਅਕ ਸਰਟੀਫਿਕੇਟਾਂ ਦੀ ਜਾਂਚ ਕਰਕੇ ਵਿਭਾਗੀ ਕਾਰਵਾਈ ਕਰਨ, ਸਾਰੇ ਪੰਜਾਬ ਚ ਸਿੱਖਿਆ ਵਿਭਾਗ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਸਕੂਲ ਬਿਲਡਿੰਗਾਂ ਦੀ ਇੰਸਪੈਕਸ਼ਨ ਕਰਵਾਉਣ , ਪ੍ਰੈਕਟੀਕਲ ਵਾਲੇ ਵਿਸ਼ਿਆਂ ਦੇ ਪ੍ਰੈਕਟੀਕਲ ਪੀਰੀਅਡਾਂ ਨੂੰ ਨਿਸ਼ਚਿਤ ਕਰਨ,ਮਿਡ ਡੇ ਮੀਲ ਦਾ ਕੰਮ ਲਾਜ਼ਮੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਨਾ ਦੇ ਕੇ ਨਾਨ ਟੀਚਿੰਗ ਸਟਾਫ ਨੂੰ ਦੇਣਾ, ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਚ ਸਪੋਰਟਸ ਰੂਮ ਦਾ ਪ੍ਰਬੰਧ ਕਰਨ , ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣਾ ਸਮੇਤ ਬਹੁਤ ਸਾਰੇ ਵਿਦਿਆਰਥੀਆਂ,ਤੇ ਅਧਿਆਪਕਾਂ ਦੇ ਅਹਿਮ ਮੁੱਦਿਆਂ ਤੇ ਸਚਾਰੂ ਰੂਪ ਚ ਗੱਲਬਾਤ ਹੋਈ। ਮੀਟਿੰਗ ਦੌਰਾਨ ਡੀ ਪੀ ਆਈ ਸਾਹਿਬ ਯੂਨੀਅਨ ਵੱਲੋਂ ਉਠਾਏ ਸਾਰੇ ਮੁੱਦਿਆਂ ਤੇ ਸੰਜੀਦਾ ਦਿਖੇ ਅਤੇ ਮੌੱਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਆਖਿਆ । ਯੂਨੀਅਨ ਨੂੰ ਪੂਰੀ ਉਮੀਦ ਹੈ ਕਿ ਇਸ ਮੀਟਿੰਗ ਦੇ ਸਾਰਥਕ ਨਤੀਜੇ ਆਉਣਗੇ।ਇਸ ਮੌਕੇ ਯੂਨੀਅਨ ਵਲੋਂ ਦੇਸ ਰਾਜ ਜਲੰਧਰ ਗੁਰਜੈਪਾਲ ਸਿੰਘ, ਗੁਰਮੇਜ਼ ਲਾਲ ਅਹੀਰ,ਮਨਪ੍ਰੀਤ ਸਿੰਘ ਲੈਹੜੀਆਂ,ਪ੍ਰੇਮ ਸਿੰਘ ਮੌਲਵੀਵਾਲਾ ,ਬਲਵਿੰਦਰ ਸਿੰਘ, ਬਲਵੀਰ ਸਿੰਘ, ਸਮਸ਼ੇਰ ਸਿੰਘ ਪਾਤੜਾਂ,ਸੁਪਿੰਦਰ ਸਿੰਘ ਖਮਾਣੋਂ, ਅਸ਼ਵਨੀ ਸਿੰਘਪੁਰ, ਬਲਜੀਤ ਸਿੰਘ ,ਦਰਸ਼ਨ ਮਹਿਮੀ, ਦੇਸ਼ ਰਾਜ ਆਦਿ ਆਗੂ ਹਾਜ਼ਰ ਸਨ।