01 ਅਗਸਤ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਅਸਾਮੀਆਂ ਵਾਸਤੇ ਐਸ.ਐਸ.ਸੀ.(ਐਮ.ਟੀ.ਐਸ ਨਾਨ ਟੈਕਨੀਕਲ ਅਤੇ ਹਵਲਦਾਰ(ਸੀ.ਬੀ.ਆਈ.ਸੀ. ਅਤੇ ਸੀ.ਬੀ.ਐਨ ) ਪ੍ਰੀਖਿਆ 2024 ਲਈ ਅਪਲਾਈ ਕਰਨ ਦੀ ਤਾਰੀਖ ਵਿੱਚ ਵਾਧਾ ਹੋ ਚੁੱਕਾ ਹੈ ਜਿਸ ਦੀ ਹੁਣ ਅਪਲਾਈ ਕਰਨ ਦੀ ਆਖਰੀ ਮਿਤੀ 03 ਅਗਸਤ, 2024 ਹੈ। ਐਸ.ਐਸ.ਸੀ.(ਐਮ.ਟੀ.ਐਸ ਨਾਨ ਟੈਕਨੀਕਲ) ਲਈ ਹੁਣ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜੋ ਕਿ ਹੁਣ 4887 ਤੋਂ ਵੱਧ ਕੇ 6144 ਹੋ ਚੁੱਕੀਆਂ ਹਨ ਅਤੇ ਹਵਲਦਾਰ(ਸੀ.ਬੀ.ਆਈ.ਸੀ.& ਸੀ.ਬੀ.ਐਨ ਲਈ ਕੁੱਲ 3439 ਅਸਾਮੀਆਂ ਹਨ।ਸੋ ਦੋਵਾਂ ਅਸਾਮੀਆਂ ਦੀ ਗਿਣਤੀ ਹੁਣ ਕੁੱਲ 6144+3439 = 9583 ਹੋ ਚੁੱਕੀ ਹੈ। ਐਸ.ਐਸ.ਸੀ.(ਐਮ.ਟੀ.ਐਸ ਨਾਨ ਟੈਕਨੀਕਲ ਲਈ ਯੋਗਤਾ 10ਵੀਂ ਪਾਸ ਹੈ , ਉਮਰ 18 ਤੋਂ 25 ਸਾਲ ਹੈ(ਛੋਟਾਂ ਸਰਤਾਂ ਅਨੁਸਾਰ) ,ਇਸ ਤਰ੍ਹਾ ਹਵਲਦਾਰ(ਸੀ.ਬੀ.ਆਈ.ਸੀ.& ਸੀ.ਬੀ.ਐਨ ਲਈ ਵੀ ਯੋਗਤਾ 10 ਵੀਂ ਪਾਸ ਹੈ ਅਤੇ ਉਮਰ 18 ਤੋਂ 27 ਸਾਲ ਹੈ (ਛੋਟਾਂ ਸਰਤਾਂ ਅਨੁਸਾਰ)। ਹੋਰ ਵਧੇਰੇ ਜਾਣਕਾਰੀ ਲਈ ਐਸ.ਐਸ.ਸੀ.ਦੀ ਅਧਿਕਾਰਤ ਵੈਬਸਾਈਟ https://ssc.gov.in/ ‘ਤੇ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ।
ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਬਰਨਾਲਾ ਨੇ ਦੱਸਿਆ ਜੋ ਪ੍ਰਾਰਥੀ ਉਪਰੋਕਤ ਅਸਾਮੀਆਂ ਲਈ ਫਰੀ ਕੋਚਿੰਗ/ਗਾਈਡੈਂਸ ਲੈਣ ਲਈ ਤਿਆਰ ਹਨ ਉਹ ਹਫਤੇ ਦੇ ਹਰ ਬੁੱਧਵਾਰ ਮੌਕ ਟੈਸਟ ਦੇਣ ਲਈ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਡੀ.ਸੀ.ਕੰਪਲੈਕਸ,ਦੂਸਰੀ ਮੰਜਿਲ,ਬਰਨਾਲਾ ਵਿਖੇ ਆ ਸਕਦੇ ਹਨ । ਇਸ ਤੋਂ ਇਲਾਵਾ ਦਫ਼ਤਰ ਵਿਚ ਚੱਲ ਰਹੀ ਲਾਇਬ੍ਰੇਰੀ ਵਿਚ ਪਹੁੰਚ ਕੇ ਫਰੀ ਇੰਟਰਨੈਟ, ਉਪਲੱਭਧ ਕਿਤਾਬਾਂ/ਸਟੱਡੀ ਮਟੀਰੀਅਲ ਪੜ ਸਕਦੇ ਹਨ ਅਤੇ ਕੰਪਿਊਟਰ ਤੇ ਆਨਲਾਈਨ ਆਪਣਾ ਫਾਰਮ ਖੁਦ ਅਪਲਾਈ ਕਰ ਸਕਦੇ ਹਨ। ਦਫ਼ਤਰ ਵਿੱਚ ਆਉਣ ਵਾਲੇ ਪ੍ਰਾਰਥੀ ਆਪਣਾ ਨਾਮ ਰਜਿਸਟ੍ਰੇਸ਼ਨ ਕਰਵਾਉਣ ਲਈ ਆਪਣੇ ਸਾਰੇ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ,ਅਧਾਰ ਕਾਰਡ,ਜਾਤੀ ਸਰਟੀਫਿਕੇਟ, ਅਤੇ ਇਨ੍ਹਾਂ ਸਰਟੀਫਿਕੇਟਾਂ ਦੀਆਂ ਫੋਟੋ ਸਟੇਟ ਕਾਪੀਆਂ ਨਾਲ ਲੈ ਕੇ ਆਉਣ। ਪ੍ਰਾਰਥੀਆਂ ਨੂੰ ਕੋਈ ਟੀ.ਏ.ਡੀ.ਏ ਮਿਲਣਯੋਗ ਨਹੀਂ ਹੋਵੇਗਾ। ਸਮੂਹ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ‘ਤੇ ਸੰਪਰਕ ਕਰਨ ।