ਡਾ. ਸੇਖੋਂ ਨੇ ਸਾਖਰਤਾ ਮਿਸ਼ਨ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਕੂਲ ਮੁਖੀਆਂ ਤੇ ਨੋਡਲ ਅਫ਼ਸਰਾਂ ਦੀ ਕੀਤੀ ਹੌਸਲਾ ਅਫਜ਼ਾਈ
ਭੀਖੀ 9 ਜੁਲਾਈ (ਕਰਨ ਭੀਖੀ): ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਅਨਿੰਦਿਤਾ ਮਿਤਰਾ ਸਕੱਤਰ ਸਕੂਲ ਸਿੱਖਿਆ ਦੀ ਰਹਿਨੁਮਾਈ ਅਤੇ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਦੀ ਅਗਵਾਈ ‘ਚ ਅਤੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਦੇਖ ਰੇਖ ਹੇਠ ‘ ਉਲਾਸ ‘ ਪ੍ਰੋਜੈਕਟ ਅਧੀਨ ਇੱਕ ਰੋਜਾ ਟ੍ਰੇਨਿੰਗ ਵਰਕਸ਼ਾਪ ਐਸ.ਐਸ. ਕਾਲਜ ਆਫ਼ ਐਜੂਕੇਸ਼ਨ ਭੀਖੀ ਵਿਖੇ ਲਗਾਈ ਗਈ। ਨਿਲਪ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਅੰਗਰੇਜ ਸਿੰਘ ਵਿਰਕ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਮਾਨਸਾ ਜ਼ਿਲ੍ਹੇ ਦੇ 196 ਮਿਡਲ , ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਨਿਲਪ ਨੋਡਲ ਇੰਚਾਰਜਾਂ ਨੇ ਭਾਗ ਲਿਆ। ਡਾਇਟ ਪ੍ਰਿੰਸੀਪਲ ਡਾ. ਬੂਟਾ ਸੇਖੋਂ ਨੇ ਸੰਬੋਧਨ ਕਰਦਿਆਂ ਸਾਖਰਤਾ ਨਾਲ ਜੁੜੇ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਉਲਾਸ ਪ੍ਰੋਜੈਕਟ ਨੂੰ ਘਰ ਘਰ ਲਿਜਾਣ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ਇਸ ਸਾਖਰਤਾ ਮਿਸ਼ਨ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਕੂਲ ਮੁਖੀਆਂ ਅਤੇ ਨੋਡਲ ਅਫ਼ਸਰਾਂ ਦੀ ਹੌਸਲਾ ਅਫਜ਼ਾਈ ਕੀਤੀ । ਉਹਨਾਂ ਜ਼ਿਲ੍ਹਾ ਮਾਨਸਾ ਸਮੇਤ ਪੰਜਾਬ ਨੂੰ ਸੌ ਫੀਸਦ ਸਾਖਰ ਕਰਨ ਦਾ ਅਹਿਦ ਲੈਣ ਲਈ ਪ੍ਰੇਰਿਆ।ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਅਧਿਆਪਕਾਂ ਨੂੰ ਪਰਖ ਪ੍ਰੀਖਿਆ ਵਿੱਚ ਪੰਜਾਬ ਰਾਜ ਦੇ ਪਹਿਲਾ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ । ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਕਰਨੈਲ ਸਿੰਘ ਬੈਰਾਗੀ ਨੇ ਪਿਛਲੇ ਸਾਲਾਂ ਦੌਰਾਨ ਮਾਨਸਾ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਆਖਿਆ। ਡਾ. ਗੁਰਪ੍ਰੀਤ ਕੌਰ ਨੇ ਸਾਖਰਤਾ ਮਿਸ਼ਨ ਦੇ ਇਤਿਹਾਸ ਨਾਲ ਸਬੰਧਤ ਡਿਜੀਟਲ ਪੇਸ਼ਕਾਰੀ ਦਿੱਤੀ।ਡਾ. ਅੰਗਰੇਜ ਸਿੰਘ ਵਿਰਕ ਨੇ ਉਲਾਸ ਐਪ ਰਾਹੀਂ ਸਿਖਿਆਰਥੀਆਂ ਨੂੰ ਰਜਿਸਟਰ ਕਰਨ ਦੀ ਜਾਣਕਾਰੀ ਦਿੱਤੀ ਅਤੇ ਸਕੂਲ ਮੁਖੀਆਂ ਨੂੰ ‘ਉਲਾਸ ਪ੍ਰੋਗਰਾਮ’ ਨੂੰ ਲਾਗੂ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਦੱਸੇ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਸਰੋਜ ਰਾਣੀ ਵੱਲੋਂ ਨਿਭਾਈ ਗਈ।ਇਸ ਮੌਕੇ ਲੈਕਚਰਾਰ ਪਰਸ਼ੋਤਮ ਸਿੰਘ,ਬਲਵਿੰਦਰ ਸਿੰਘ ਬਾਘਾ, ਬਲਦੇਵ ਪ੍ਰਕਾਸ਼ ਸਿੰਗਲਾ,ਧਰਮਪਾਲ ਸ਼ਰਮਾ,ਸਤਨਾਮ ਸਿੰਘ ,ਜਸਪਾਲ ਕੌਰ,ਹਰਵਿੰਦਰ ਕੌਰ,ਅਮਨਦੀਪ ਸਿੰਘ, ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਖਾਲਸਾ ਤੋਂ ਇਲਾਵਾ ਕਾਲਜ ਪ੍ਰਬੰਧਕ ਸੂਰਜ ਭਾਨ,ਰਿੰਕੂ ਅਰੋੜਾ,ਪ੍ਰਵੇਸ਼ ਗਰਗ,ਪ੍ਰਿੰਸੀਪਲ ਸਤਨਾਮ ਸਿੰਘ,ਕਾਲਜ ਸਟਾਫ਼ ‘ਚ ਪਵਨ ਸਿੰਘ, ਕੁਲਵੀਰ ਕੌਰ,ਮਨਦੀਪ ਕੌਰ,ਰਮਨਦੀਪ ਕੌਰ ਤੇ ਰਮਨਜੀਤ ਕੌਰ ਆਦਿ ਮੌਜੂਦ ਸਨ।