ਡਾ ਕਾਲਖ ਦੀ ਅਗਵਾਈ ਚ 250 ਤੋਂ ਵੱਧ ਡਾਕਟਰ ਹੋਏ ਸ਼ਾਮਿਲ
ਬਰਨਾਲਾ/ਮਹਿਲ ਕਲਾਂ 15 ਜੁਲਾਈ (ਡਾਕਟਰ ਮਿੱਠੂ ਮੁਹੰਮਦ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ 295) ਪੰਜਾਬ ਦੇ ਜਿਲਾ ਬਰਨਾਲਾ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਲਾਭ ਸਿੰਘ ਮੰਡੇਰ, ਜਿਲਾ ਸਕੱਤਰ ਸੁਦਾਗਰ ਸਿੰਘ ਭੋਤਨਾ, ਡਾ ਕੇਵਲ ਕ੍ਰਿਸ਼ਨ ਜੀ ਭੈਣੀ ਫੱਤਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਮਰਜੀਤ ਕੁੱਕੂ, ਸਟੇਟ ਆਗੂ ਸਟੇਟ ਆਗੂ ਡਾਕਟਰ ਪਰਮੇਸ਼ਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਕਾਲਖ ਜੀ ਸ਼ਾਮਿਲ ਹੋਏ। ਉਹਨਾਂ ਨਾਲ ਕੋਆਰਡੀਨੇਟਰ ਪੰਜਾਬ ਡਾਕਟਰ ਸਤਬੀਰ ਸਿੰਘ ਜੀ ਮਿਰਜੇ ਕੇ ਫਿਰੋਜ਼ਪੁਰ,, ਲੀਗਲ ਅਡਵਾਇਜਰ ਪੰਜਾਬ ਡਾਕਟਰ ਜਗਦੇਵ ਚਹਿਲ ਜੀ ਫਰੀਦਕੋਟ, ਆਰਗੇਨਾਈਜ਼ਰ ਸੈਕਟਰੀ ਪੰਜਾਬ ਡਾਕਟਰ ਦੀਦਾਰ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ, ਡਾਕਟਰ ਹਰਮੇਸ਼ ਕਾਲੀਆ ਵਾਈਸ ਕੈਸੀਅਰ ਪੰਜਾਬ, ਡਾਕਟਰ ਬਲਜਿੰਦਰ ਸਿੰਘ ਜੀ ਜਿਲਾ ਪ੍ਰਧਾਨ ਮਲੇਰਕੋਟਲਾ, ਡਾਕਟਰ ਉੱਤਮ ਸਿੰਘ ਧਲੇਰ ਕਲਾਂ ਮੀਤ ਪ੍ਰਧਾਨ ਪੰਜਾਬ, ਡਾਕਟਰ ਉਸਮਾਨ ਖਾਨ ਸਟੇਟ ਕਮੇਟੀ ਮੈਂਬਰ ਪੰਜਾਬ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ
ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਬਰਨਾਲਾ ਦੀ ਇਨਕਲਾਬੀ ਧਰਤੀ ਦੇ ਉੱਪਰ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ। ਜਦੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਪੰਜਾਬ ਦੇ ਸੰਯੁਕਤ ਪਰਿਵਾਰ ਦੇ ਵਿੱਚ ਜਿਲਾ ਬਰਨਾਲਾ ਦੇ ਲਗਭਗ ਚਾਰ ਬਲਾਕਾਂ ਦੇ 250 ਦੇ ਕਰੀਬ ਸਮੂਹਿਕ ਮੈਂਬਰਾਂ ਨੇ ਐਸੋਸੀਏਸ਼ਨ 295 ਪੰਜਾਬ ਦੇ ਸੰਯੁਕਤ ਪਰਿਵਾਰ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪੰਜਾਬ ਤੇ ਜਿਲ੍ਹਾ ਆਗੂਆਂ ਨੇ ਸਮੂਹਿਕ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਇੱਕ ਮੈਬਰ ਦਾ ਦਿਲੋਂ ਸਤਿਕਾਰ ਹੋਵੇਗਾ ਤੇ ਹਰ ਮੈਬਰ ਬਰਾਬਰ ਹੋਵੇਗਾ ਅਤੇ ਕਿਸੇ ਵੀ ਤਰਾਂ ਦੀ ਕੋਈ ਵੀ ਸਮੱਸਿਆ ਤੇ ਕਿੱਤੇ ਦੀ ਰਾਖੀ ਦੇ ਲਈ ਐਸੋਸੀਏਸ਼ਨ 295 ਪੰਜਾਬ ਪੂਰਨ ਤੌਰ ਦੇ ਉੱਪਰ ਵਚਨਵੱਧ ਹੈ। ਕਿਸੇ ਵੀ ਮੈਂਬਰ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਡਾਕਟਰ ਅਮਰਜੀਤ ਸਿੰਘ ਕੁੱਕੂ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਨੇ ਕਿਹਾ ਕਿ ਜਿੱਥੇ ਏਕਾ ਹੈ ਓਥੇ ਹਮੇਸ਼ਾ ਬਰਕਤਾਂ ਰਹਿੰਦੀਆਂ ਹਨ,ਡਾਕਟਰ ਹਰਮੇਸ਼ ਕਾਲੀਆ ਸਹਾਇਕ ਕੈਸ਼ੀਅਰ ਪੰਜਾਬ, ਡਾਕਟਰ ਪਰਮੇਸ਼ਰ ਸਿੰਘ ਮੌਰਿਆ ਸਟੇਟ ਆਗੂ ਪੰਜਾਬ ਨੇ ਕਿਹਾ ਕਿ ਐਸੋਸੀਏਸ਼ਨ ਸਾਡੀ ਮਾਂ ਹੈ ਅਤੇ ਸਾਨੂੰ ਸਭ ਨੂੰ ਇਸਦੇ ਨਿਯਮ ਅਤੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਾਲ ਹੀ ਉਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਦੀ ਐਸੋਸੀਏਸ਼ਨ ਪ੍ਰਤੀ ਸਮਰਪਿਤ ਭਾਵਨਾ ਅਤੇ ਨਿਰਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਜ਼ਿਲ੍ਹਾ ਕਮੇਟੀ ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਮੰਡੇਰ,ਜ਼ਿਲ੍ਹਾ ਜਨਰਲ ਸਕੱਤਰ: ਸੁਦਾਗਰ ਸਿੰਘ ਭੋਤਨਾ,ਕੈਸ਼ੀਅਰ ਬੇਅੰਤ ਸਿੰਘ ਉਪਲੀ
ਸਰਪ੍ਰਸਤ ਬਲਦੇਵ ਸਿੰਘ ਸੰਘੇੜਾ,ਮੁੱਖ ਸਲਾਹਕਾਰ ਰਣਜੀਤ ਸਿੰਘ ਕਾਹਨੇ ਕੇ,ਸੀਨੀਅਰ ਮੀਤ ਪ੍ਰਧਾਨ ਡਾਕਟਰ ਕੇਵਲ ਕ੍ਰਿਸ਼ਨ, ਸੀ ਮੀਤ ਪ੍ਰਧਾਨ: ਬਲਦੇਵ ਧਨੇਰ,ਮੀਤ ਪ੍ਰਧਾਨ: ਸੁਰਜੀਤ ਸਿੰਘ ਛਾਪਾ,ਮੀਤ ਪ੍ਰਧਾਨ: ਸ਼ਿਵਦੀਪ ਸਿੰਘ (ਬਰਨਾਲਾ ਬਲਾਕ),ਮੀਤ ਪ੍ਰਧਾਨ ਸੁਖਚੈਨ ਸਿੰਘ (ਬਰਨਾਲਾ),ਸਹਾਇਕ ਖ਼ਜ਼ਾਨਚੀ ਸੁਪਿੰਦਰ ਸਿੰਘ,ਜ਼ਿਲ੍ਹਾ ਜੁਆਇੰਟ ਸਕੱਤਰ ਚਮਕੌਰ ਸਿੰਘ (ਸ਼ਹਿਣਾ ਬਲਾਕ) ਜਿਲਾ ਕਮੇਟੀ ਮੈਂਬਰ ਮਿਠਨ ਧਨੌਲਾ ਨੇ ਸਾਰੇ ਡਾਕਟਰਾਂ ਨੂੰ ਵਿਸ਼ੇਸ਼ ਤੌਰ ਤੇ ਜੀ ਆਇਆਂ ਕਿਹਾ।
ਡਾਕਟਰ ਕੇਵਲ ਕ੍ਰਿਸ਼ਨ ਜੀ ਸੀਨੀਅਰ ਮੀਤ ਪ੍ਰਧਾਨ ਜਿਲਾ ਬਰਨਾਲਾ ਤੇ ਸਟੇਜ਼ ਸੈਕਟਰੀ ਦੀ ਡਿਊਟੀ ਡਾਕਟਰ ਸ਼ਿਵਦੀਪ ਸਿੰਘ ਸਦਿਓੜਾ ਸੀਨੀਅਰ ਮੀਤ ਪ੍ਰਧਾਨ ਜਿਲਾ ਬਰਨਾਲਾ ਨੇ ਬਾਖ਼ੂਬੀ ਨਿਭਾਈ, ਡਾਕਟਰ ਸੁਪਿੰਦਰ ਸਿੰਘ ਰਾਜੀਆ ਸਹਾਇਕ ਕੈਸ਼ੀਅਰ ਜਿਲਾ ਬਰਨਾਲਾ, ਡਾਕਟਰ ਹਾਕਮ ਸਿੰਘ ਕਾਲੇਕੇ ਬਲਾਕ ਪ੍ਰਧਾਨ ਬਰਨਾਲਾ, ਡਾਕਟਰ ਰਮੇਸ਼ ਕੁਮਾਰ ਜੀ ਧਨੌਲਾ ਸਰਪ੍ਰਸਤ ਬਲਾਕ ਬਰਨਾਲਾ, ਡਾਕਟਰ ਬਾਬੂ ਰਾਮ ਜੀ ਧਨੌਲਾ ਸਰਪ੍ਰਸਤ ਬਲਾਕ ਬਰਨਾਲਾ, ਡਾਕਟਰ ਦੀਪ ਸਿੰਘ ਖੁੱਡੀ ਕਲਾਂ ਜਨਰਲ ਸੈਕਟਰੀ ਬਲਾਕ ਬਰਨਾਲਾ, ਡਾਕਟਰ ਸੁਬੇਗ ਮੁਹੰਮਦ ਕੈਸ਼ੀਅਰ ਬਲਾਕ ਬਰਨਾਲਾ, ਡਾਕਟਰ ਦੀਪ ਸਿੰਘ ਹੰਡਿਆਇਆ ਜੁਆਂਇੰਟ ਸੈਕਟਰੀ ਬਲਾਕ ਬਰਨਾਲਾ, ਡਾਕਟਰ ਕਰਮਜੀਤ ਖਾਨ ਹੰਡਿਆਇਆ, ਡਾਕਟਰ ਬਸੰਤ ਸਿੰਘ ਛੰਨਾ, ਡਾਕਟਰ ਕਰਮਜੀਤ ਸਿੰਘ ਧਨੌਲਾ, ਡਾਕਟਰ ਬਸ਼ੀਰ ਖਾਨ ਰੂੜੇਕੇ,ਡਾਕਟਰ ਉਮਰਦੀਨ ਰੂੜੇਕੇ, ਡਾਕਟਰ ਬੀਰਬਲ ਸਿੰਘ ਹੰਡਿਆਇਆ, ਡਾਕਟਰ ਰਮਹਿਬਾਜ ਖਾਨ ਸੇਖਾ, ਡਾਕਟਰ ਮੁਹੰਮਦ ਕੈਫ਼, ਬਾਲੀਆਂ
ਅਤੇ ਬਲਾਕ ਸ਼ਹਿਣਾ ਤੋਂ ਡਾਕਟਰ ਜਸਵੰਤ ਸਿੰਘ ਨੱਤ ਬਲਾਕ ਪ੍ਰਧਾਨ ਸ਼ਹਿਣਾ, ਡਾਕਟਰ ਸੁਖਪਾਲ ਸਿੰਘ ਧਾਲੀਵਾਲ ਮੀਤ ਪ੍ਰਧਾਨ ਸ਼ਹਿਣਾ, ਡਾਕਟਰ ਮਨਜੀਤ ਸਿੰਘ ਮਹਿਤਾ ਜਰਨਲ ਸਕੱਤਰ ਸਹਿਣਾ, ਡਾਕਟਰ ਮੁਸ਼ਤਾਕ ਅਲੀ ਪਰੈੱਸ ਸਕੱਤਰ ਸਹਿਣਾ, ਡਾਕਟਰ ਪਰਮਜੀਤ ਸਿੰਘ ਮੌੜ ਮਕਸੂਥਾ ਬਲਾਕ ਚੇਅਰਮੈਨ ਸ਼ਹਿਣਾ, ਡਾਕਟਰ ਕੇਵਲ ਸਿੰਘ ਸੰਧੂ ਕਲਾਂ ਸਰਪ੍ਰਸਤ ਸਹਿਣਾ, ਡਾਕਟਰ ਸੁਦਾਗਰ ਸਿੰਘ ਭੋਤਨਾ ਜ਼ਿਲ੍ਹਾ ਜਰਨਲ ਸਕੱਤਰ ਬਰਨਾਲਾ, ਡਾਕਟਰ ਚਮਕੌਰ ਸਿੰਘ ਜੈਮਲ ਸਿੰਘ ਵਾਲਾ ਜ਼ਿਲ੍ਹਾ ਜੁਆਇੰਟ ਸਕੱਤਰ, ਡਾਕਟਰ ਨਿਰਮਲ ਸਿੰਘ ਸਹਿਣਾ ਮੁੱਖ ਸਲਾਹਕਾਰ, ਡਾਕਟਰ ਹਰਬੰਸ ਸਿੰਘ ਤਾਜੋਕੇ ਮੁੱਖ ਸਲਾਹਕਾਰ, ਖਜਾਨਚੀ ਡਾਕਟਰ ਹਰਨੇਕ ਸਿੰਘ ਜੰਗੀਆਣਾ, ਡਾਕਟਰ ਮੁਸ਼ਤਾਕ ਮੁਹੰਮਦ ਪੱਖੋਂ ਕੈਂਚੀਆਂ, ਡਾਕਟਰ ਦਰਸ਼ਨ ਸਿੰਘ ਤਾਜੋਕੇ, ਡਾਕਟਰ ਪਰਮਿੰਦਰ ਸਿੰਘ ਤਾਜੋ ਕੇ, ਡਾਕਟਰ ਸੁਖਦੀਪ ਕੁਮਾਰ ਸਹਿਣਾ, ਡਾਕਟਰ ਗੁਰਪ੍ਰੀਤ ਸਿੰਘ ਜੰਗੀਆਂਣਾ, ਡਾਕਟਰ ਬਲਵਿੰਦਰ ਸਿੰਘ ਭਦੌੜ, ਡਾਕਟਰ ਗੁਰਦੀਪ ਸਿੰਘ ਨੈਣੇਵਾਲ, ਡਾਕਟਰ ਰਜੀਵ ਖਾਨ ਰੂੜੇਕੇ ਕਲਾਂ, ਡਾਕਟਰ ਸੁਖਪ੍ਰੀਤ ਸਿੰਘ, ਡਾਕਟਰ ਵਿਜੇ ਕੁਮਾਰ ਤਪਾ, ਡਾਕਟਰ ਗੁਰਦੀਪ ਸਿੰਘ ਭਦੌੜ, ਡਾਕਟਰ ਗਗਨਦੀਪ ਸਿੰਘ ਬੀਹਲੀ, ਡਾਕਟਰ ਸੇਵਕ ਸਿੰਘ ਖੁਡੀ ਖੁਰਦ, ਡਾਕਟਰ ਸਤਪਾਲ ਸਿੰਘ ਚੀਮਾ, ਡਾਕਟਰ ਜਗਸੀਰ ਸਿੰਘ ਚੀਮਾ, ਡਾਕਟਰ ਨਰਜੀਤ ਸਿੰਘ ਤਾਜੋਕੇ, ਡਾਕਟਰ ਬਲਦੇਵ ਸਿੰਘ ਧਨੇਰ ਸੀਨੀਅਰ ਮੀਤ ਪ੍ਰਧਾਨ ਬਰਨਾਲਾ, ਡਾਕਟਰ ਰਣਜੀਤ ਸਿੰਘ ਬਲਾਕ ਪ੍ਰਧਾਨ ਧਨੌਲਾ, ਡਾਕਟਰ ਹਰਮੇਲ ਸਿੰਘ ਮਿੰਟਾ ਬਲਾਕ ਪ੍ਰਧਾਨ ਮਹਿਲ ਕਲਾਂ, ਡਾਕਟਰ ਰਣਜੀਤ ਸਿੰਘ ਕਾਹਨੇ ਕੇ ਮੁੱਖ ਸਲਾਹਕਾਰ ਬਰਨਾਲਾ, ਡਾਕਟਰ ਬੇਅੰਤ ਸਿੰਘ ਉਪਲੀ ਜਿਲਾ ਕੈਸ਼ੀਅਰ ਬਰਨਾਲਾ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਪ੍ਰੋਗਰਾਮ ਦੀ ਸਾਰੀ ਸੇਵਾ ਸਾਡੇ ਮਾਨਯੋਗ ਡਾਕਟਰ ਸੁਪਿੰਦਰ ਸਿੰਘ ਰਾਜੀਆ, ਸਹਾਇਕ ਕੈਸ਼ੀਅਰ ਜਿਲਾ ਬਰਨਾਲਾ, ਡਾਕਟਰ ਦੀਪ ਸਿੰਘ ਖੁੱਡੀ ਕਲਾਂ ਜਨਰਲ ਸੈਕਟਰੀ ਬਲਾਕ ਬਰਨਾਲਾ, ਡਾਕਟਰ ਦੀਪ ਸਿੰਘ ਹੰਡਿਆਇਆ ਜੁਆਂਇੰਟ ਸੈਕਟਰੀ ਬਲਾਕ ਬਰਨਾਲਾ, ਡਾਕਟਰ ਕਰਮਜੀਤ ਖਾਨ ਹੰਡਿਆਇਆ ਵੱਲੋਂ ਕੀਤੀ ਗਈ। ਉਪਰੰਤ,ਡਾ ਸਨਦੀਪ ਸਿੰਘ, ਡਾ ਸੁਖਦੇਵ ਸਿੰਘ ਰਾਜੂ,ਡਾ ਮੰਗਾਂ ਸਿੰਘ,ਡਾ295 ਬਲਵੀਰ ਸਿੰਘ ,ਡਾ ਹਨੀ ਖਾਨ, ਡਾਕਟਰ ਹਰਦੀਪ ਸਿੰਘ ਰੰਧਾਵਾ, ਡਾਕਟਰ ਬਲਜੀਤ ਸਿੰਘ,ਡਾਕਟਰ ਭੋਲਾ ਸਿੰਘ ਟਿੱਬਾ, ਡਾਕਟਰ ਗੁਰਦੇਵ ਸਿੰਘ ਬੜੀ,ਡਾਕਟਰ ਰਸ਼ੀਦ ਖਾਨ,ਡਾਕਟਰ ਬਲਵੰਤ ਸਿੰਘ ,ਡਾਕਟਰ ਜਗਰੂਪ ਸਿੰਘ ਗਿੱਲ,,ਡਾਕਟਰ ਜਗਤਾਰ ਸਿੰਘ ,ਡਾਕਟਰ ਰਜਿੰਦਰ ਸਿੰਘ ਆਦਿ 250 ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ।
ਇਸ ਮੌਕੇ ਸੂਬਾ ਆਗੂਆਂ ਨੇ ਖਾਸ ਤੌਰ ‘ਤੇ ਮੈਡੀਕਲ ਪ੍ਰੈਕਟੀਸ਼ਨਰ ਦੀ ਭੂਮਿਕਾ ਨੂੰ ਨਿਰਾਲਾ ਦਰਜਾ ਦਿੰਦਿਆਂ ਕਿਹਾ ਕਿ ਡਾਕਟਰ ਸਿਰਫ ਮਰੀਜ਼ ਦਾ ਇਲਾਜ ਨਹੀਂ ਕਰਦੇ, ਉਹ ਇੱਕ ਪਵਿੱਤਰ ਇਬਾਦਤ ਕਰਦੇ ਹਨ। ਗਰੀਬ ਬੱਚਿਆਂ ਦੀਆਂ ਜਿੰਦਗੀਆਂ, ਬਜ਼ੁਰਗਾਂ ਦੀਆਂ ਦੁਆਵਾਂ ਅਤੇ ਔਰਤਾਂ ਦੀਆਂ ਅੱਖਾਂ ਦੀ ਚਮਕ ਇਹ ਸਭ ਕੁਝ ਡਾਕਟਰਾਂ ਦੀ ਸੇਵਾ ਦੀ ਗਵਾਹੀ ਦਿੰਦੀਆਂ ਹਨ।
ਵਿਦੇਸ਼ ਵਿੱਚ ਬੈਠੇ ਡਾ. ਮਿੱਠੂ ਮੁਹੰਮਦ ਦੀ ਨਿਰਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ।
“ਮੈਡੀਕਲ ਪ੍ਰੈਕਟੀਸ਼ਨਰਜ਼ ਸਿਰਫ਼ ਡਾਕਟਰ ਨਹੀਂ, ਸਨਮਾਨਿਤ ਸੇਵਾਦਾਰ ਹਨ। ਸਾਡੀ ਏਕਤਾ, ਸਾਡਾ ਪਰਿਵਾਰ – ਇਹੀ ਸਾਡਾ ਮਿਸ਼ਨ ਹੈ।”
“ਮਰੀਜ਼ ਦੀ ਸੇਵਾ, ਪੇਸ਼ੇਵਰ ਆਦਰਸ਼ ਅਤੇ ਸਾਂਝੇ ਦਿਲਾਂ ਦੀ ਸੰਯੁਕਤ ਰਾਖੀ ਲਈ ਐਸੋਸੀਏਸ਼ਨ 295 ਸਦਾ ਬਚਨਵੱਧ ਹੈ।
ਫਿਰੋਜਪੁਰ ਤੋਂ ਸੂਬਾ ਕੁਆਰਡੀਨੇਟਰ ਡਾਕਟਰ ਸਤਬੀਰ ਸਿੰਘ ਦੀ ਸਪੀਚ ਨੂੰ ਸਭ ਨੇ ਸਲਾਹਿਆ।