16 ਸਤੰਬਰ 2024 ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ
ਬਠਿੰਡਾ, 2 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਵਾਸਤੇ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ 31 ਜੁਲਾਈ 2024 ਵਧਾ ਕੇ 16 ਸਤੰਬਰ 2024 ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵੋਟਰਾਂ ਦੀ ਰਜਿਸਟ੍ਰੇਸ਼ਨ 16 ਸਤੰਬਰ 2024 ਤੱਕ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾਂ 17 ਸਤੰਬਰ 2024 ਤੋਂ 8 ਅਕਤੂਬਰ 2024 ਤੱਕ ਕਰਵਾਈ ਜਾਵੇਗੀ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦੁਆਰਾ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ 9 ਅਕਤੂਬਰ 2024 ਨੂੰ, ਦਾਅਵਿਆਂ ਤੇ ਇਤਰਾਜਾਂ ਦੀ ਆਖਰੀ ਮਿਤੀ 29 ਅਕਤੂਬਰ 2024, ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਆਖਰੀ ਮਿਤੀ ਅਤੇ ਸਿੱਖ ਗੁਰੂਦੁਆਰਾ ਬੋਰਡ ਚੋਣ ਨਿਯਮ 1959 ਦੇ ਨਿਯਮ 10 (3) ਦੇ ਅਧੀਨ ਡੀਸੀ ਨੂੰ ਸੰਸ਼ੋਧਿਤ ਅਥਾਰਟੀ ਦੁਆਰਾ ਫੈਸਲਿਆਂ ਦਾ ਸੰਚਾਰ 8 ਨਵੰਬਰ 2024 ਅਤੇ ਵੋਟਰ ਸੂਚੀਆਂ ਦੀ ਫਾਇਨਲ ਪ੍ਰਕਾਸ਼ਨਾਂ 26 ਨਵੰਬਰ 2024 ਨੂੰ ਹੋਵੇਗੀ।