ਰੱਲਾ, 20 ਜੁਲਾਈ 2025 – ਐਮ. ਬੀ. ਇੰਟਰਨੈਸ਼ਨਲ ਅਤੇ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸਵਿਤਾ ਕਾਠ ਦੀ ਰਹਿਨੁਮਾਈ ਹੇਠ ਗਰਮ ਰੁੱਤ ਦੀਆਂ ਜੋਨ ਪੱਧਰ ਦੀਆਂ ਸਕੂਲ ਖੇਡਾਂ ਸੈਸ਼ਨ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ, ਰੈਨੇਸਾਂ ਸਕੂਲ ਮਾਨਸਾ, ਬਾਬਾ ਫਰੀਦ ਐਕਡਮੀ ਉੱਭਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜੋਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜੋਗਾ ਵਿਖੇ ਵੱਖ ਵੱਖ ਖੇਡਾਂ ਜਿਵੇਂ ਬੈਡਮਿੰਟਨ, ਫੁਟਬਾਲ, ਗੱਤਕਾ, ਟੇਬਲ ਟੈਨਿਸ, ਰਾਇਫਲ ਸ਼ੂਟਿੰਗ, ਫੈਨਸਿੰਗ, ਸਪੈਕ ਟਾਕਰਾ ਅਤੇ ਨੈੱਟ ਬਾਲ ਆਦਿ ਖੇਡਾਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹਨਾਂ ਖੇਡਾਂ ਦੀ ਪ੍ਰਧਾਨਗੀ ਲਈ ਸ੍ਰੀ ਮਨੀਸ਼ ਕੁਮਾਰ ਪ੍ਰਧਾਨ ਜੋਨ ਜੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਫਿਜੀਕਲ ਵਿਭਾਗ ਦੇ ਕੋਚ ਰਵੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਡਮਿੰਟਨ ਵਿੱਚ ਅੰਡਰ 19 ਤੀਜਾ ਸਥਾਨ, ਫੁਟਬਾਲ ਅੰਡਰ 17 ਲੜਕੀਆਂ ਅਤੇ ਲੜਕੇ ਪਹਿਲਾ ਅਤੇ ਤੀਜਾ ਸਥਾਨ, ਅੰਡਰ 14 ਲੜਕੀਆਂ ਫੁਟਬਾਲ ਵਿੱਚੋਂ ਤੀਜਾ ਸਥਾਨ ਅਤੇ ਟੇਬਲ ਟੈਨਿਸ ਅੰਡਰ 14 ਲੜਕੇ ਅਤੇ ਲੜਕੀਆਂ ਦੂਜਾ ਸਥਾਨ, ਅੰਡਰ 17 ਲੜਕੇ ਅਤੇ ਲੜਕੀਆਂ ਦੂਜਾ ਸਥਾਨ, ਅੰਡਰ 17 ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰਾਇਫਲ ਸੂਟਿੰਗ ਵਿਚੋਂ ਅੰਡਰ 14, ਅੰਡਰ 19 ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਪੈਕ ਟਾਕਰਾ ਵਿੱਚੋਂ ਅੰਡਰ 14, ਅੰਡਰ 19 ਲੜਕੇ ਅਤੇ ਲੜਕੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਸ ਤੋਂ ਇਲਾਵਾ ਅੰਡਰ 19 ਲੜਕੇ ਅਤੇ ਲੜਕੀਆਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਸੰਸਥਾ ਵੱਲੋਂ ਕੋਚ ਰਵੀ ਸਿੰਘ ਅਤੇ ਮਨਜੋਤ ਸਿੰਘ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਜੁਨੂਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ।ਖ਼ਾਸ ਤੌਰ ’ਤੇ, ਫਿਜੀਕਲ ਐਜੂਕੇਸ਼ਨ ਵਿਭਾਗ ਦੀ ਰਹਿਨੁਮਾਈ ਅਤੇ ਅਗਵਾਈ ਨੂੰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪ੍ਰਿੰਸੀਪਲ ਸਵਿਤਾ ਕਾਠ ਨੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ ਮਨਜੀਤ ਸਿੰਘ ਖਿਆਲਾ ਅਤੇ ਆਫਿਸ ਐਡਮਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹੋਰ ਵੱਡੇ ਪੱਧਰ ਤੇ ਨਿਖਾਰਨ ਦੀ ਵਚਨਵੱਧਤਾ ਪ੍ਰਗਟ ਕੀਤੀ।